ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਬਰਾੜ ਮਲੂਕਪੁਰਾ

 ਪਿੰਡਾਂ ਦੇ ਵਿਕਾਸ ਵਿੱਚ ਕੋਈ ਕਸਰ ਨਹੀਂ ਛੱਡਾਂਗੇ   ਬਰਾੜ ਮਲੂਕਪੁਰਾ 

ਨਵੀ ਬਣ ਰਹੀ ਸੜਕ ਦਾ ਜ਼ਾਇਜਾ ਲੈਂਦੇ ਹੋਏ    ਹਰਜੀਤ ਬਰਾੜ ਮਲੂਕਪੁਰਾ 


ਅਬੋਹਰ 24 ਜੁਲਾਈ ਪੰਜਾਬ ਇੰਡੀਆ ਨਿਊਜ਼ ਬਿਊਰੋ 

ਪੰਜਾਬ ਸਰਕਾਰ ਵਲੋਂ ਸੂਬੇ ਵਿੱਚ ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਲੜੀ ਤਹਿਤ  ਪਿੰਡ ਜੋਧਪੁਰ ਤੋਂ ਅਬੋਹਰ ਤੱਕ 18 ਫੁੱਟ ਚੌੜੀ ਸੜਕ ਜੋ ਕਿ ਲੰਬੇ ਸਮੇਂ ਤੋਂ ਲਟਕੀ ਹੋਈ ਸੀ, ਦਾ ਕੰਮ ਪਿਛਲੇ ਦਿਨਾਂ ਤੋਂ ਸ਼ੁਰੂ ਕਰਵਾਕੇ ਅੱਜ ਲਗਭਗ ਮੁਕੰਮਲ ਕਰਵਾ ਦਿੱਤਾ ਗਿਆ ਹੈ, ਅਤੇ ਰਹਿੰਦੀ ਕਮੀ ਜਲਦ ਤੋਂ ਜਲਦ ਪੂਰੀ ਕਰ ਦਿੱਤੀ ਜਾਏਗੀ| ਇਹਨਾਂ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਫਾਉਂਡਰ ਮੈਂਬਰ ਅਤੇ ਸਾਬਕਾ ਸਟੇਟ ਟੀਮ ਮੈਂਬਰ ਡਾ: ਹਰਜੀਤ ਬਰਾੜ ਮਲੁਕਪੁਰਾ ਨੇ ਸੜਕ ਦੇ ਨਿਰਮਾਣ ਕਾਰਜ ਦਾ ਜਾਇਜਾ  ਲੈਂਦੇ ਹੋਏ ਕੀਤਾ। ਓਹਨਾਂ ਕਿਹਾ ਕਿ 

ਆਸ ਪਾਸ ਦੇ ਪਿੰਡਾਂ ਦੀ ਇਹ ਸਭ ਤੋਂ ਵੱਡੀ ਮੰਗ ਸੀ ਜਿਸ ਨੂੰ ਪੰਜਾਬ ਦੀ ਭਗਵੰਤ ਮਾਨ ਸਰਕਾਰ ਆਉਣ ਤੇ ਬੂਰ ਪਿਆ ਹੈ । ਪਿਛਲੇ ਦਿਨੀਂ ਡਾ: ਬਰਾੜ ਵਲੋ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਜੀ ਨਾਲ ਕੀਤੀ ਮੁਲਾਕਾਤ ਤੋਂ ਬਾਅਦ ਇਹ ਕੰਮ ਨੇਪਰੇ ਚੜ੍ਹ ਸਕਿਆ ਅਤੇ ਓਹਨਾਂ ਇਸ ਕੰਮ ਲਈ ਸਾਥ ਦੇਣ ਤੇ ਮੁੱਖਮੰਤਰੀ ਸਾਹਿਬ  ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਪੁਰਾਣੇ ਸਾਥੀ ਸੁਰਿੰਦਰ ਖਾਲਸਾ ਵੀ ਹਾਜਰ ਸਨ।

Post a Comment

0 Comments