ਹੁਸ਼ਿਆਰਪੁਰ ਵਿਖ਼ੇ ਸਮੂਹ ਜਥੇਬੰਦੀਆਂ ਨੇ ਪਰਮਿੰਦਰ ਸਿੰਘ ਝੋਟੇ ਦੀ ਰਿਹਾਈ ਅਤੇ ਨਸ਼ਿਆਂ ਦੇ ਖਾਤਮੇ ਲਈ ਕੀਤਾ ਧਰਨਾ ਪ੍ਰਦਰਸ਼ਨ।

ਹੁਸ਼ਿਆਰਪੁਰ ਵਿਖ਼ੇ ਸਮੂਹ ਜਥੇਬੰਦੀਆਂ ਨੇ ਪਰਮਿੰਦਰ ਸਿੰਘ ਝੋਟੇ ਦੀ ਰਿਹਾਈ ਅਤੇ ਨਸ਼ਿਆਂ ਦੇ ਖਾਤਮੇ ਲਈ ਕੀਤਾ ਧਰਨਾ ਪ੍ਰਦਰਸ਼ਨ।


 ਹੁਸ਼ਿਆਰਪੁਰ -  21 ਜੁਲਾਈ ਹਰਪ੍ਰੀਤ ਬੇਗਮਪੁਰੀ, ਬਿਕਰਮ ਸਿੰਘ ਢਿੱਲੋਂ

 ਨਸ਼ਿਆਂ ਵਿਰੁੱਧ ਆਵਾਜ ਉਠਾਉਣ ਵਾਲੇ  ਪਰਮਿੰਦਰ ਸਿੰਘ ਝੋਟੇ  ਦੀ ਗ੍ਰਿਫਤਾਰੀ ਅਤੇ ਨਸ਼ਿਆਂ ਖਿਲਾਫ ਸਮੂਹ ਜਥੇਬੰਦੀਆ ਨੇ ਸੈਕਟਰੀਏਟ ਹੁਸ਼ਿਆਰਪੁਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ।ਸਾਂਝੇ ਤੌਰ ਤੇ ਬੁਲਾਰਿਆਂ ਨੇ ਕਿਹਾ ਕੇ ਪੰਜਾਬ ਪੁਲਸ ਵਲੋਂ ਪਰਮਿੰਦਰ ਸਿੰਘ ਝੋਟੇ ਨੂੰ ਜ਼ਬਰਦਸਤੀ ਧੱਕੇ ਨਾਲ ਘਰੋਂ ਗ੍ਰਿਫਤਾਰ ਕਰਕੇ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।ਇਹ ਨਸ਼ਾ ਤਸਕਰਾਂ ਦੇ ਹੱਕ ਵਿੱਚ ਅਤੇ ਪੰਜਾਬ ਦੀ ਜਨਤਾ ਦੇ ਖਿਲਾਫ ਹੈ।ਇਸ ਹਿਸਾਬ ਨਾਲ ਜੇਕਰ ਕੋਈ ਵੀ ਆਪਣੇ ਹੱਕ ਲਈ ਆਵਾਜ ਉਠਾਉਣ ਲਈ ਅੱਗੇ ਆਏ ਤਾਂ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਇਹ ਵਿਵਹਾਰ ਕਰੇਗੀ।ਪੰਜਾਬ ਵਿੱਚ ਨਸ਼ਾ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਦੀ ਮਿਲੀਭੁਗਤ ਨਾਲ ਵਿਕ ਰਿਹਾ ਹੈ ਅਤੇ ਨੌਜਵਾਨੀ ਸਿਵਿਆਂ ਦੇ ਰਾਹ ਜਾ ਰਹੀ ਹੈ ਅਤੇ ਨਸਲਕੁਸ਼ੀ ਹੋ ਰਹੀ ਹੈ।ਸਰਕਾਰ ਅਤੇ ਪੁਲਸ ਪ੍ਰਸ਼ਾਸਨ ਤਮਾਸ਼ਾ ਦੇਖ ਰਿਹਾ ਹੈ।ਅਖੀਰ ਵਿੱਚ ਬੁਲਾਰਿਆ ਨੇ ਮੀਡੀਆ ਰਾਹੀਂ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੰਦਿਆ ਕਿਹਾ ਕੇ ਝੂਠੇ ਕੇਸ ਖਾਰਿਜ ਕਰਕੇ  ਪਰਮਿੰਦਰ ਸਿੰਘ ਝੋਟੇ ਨੂੰ ਜਲਦੀ ਰਿਹਾ ਕੀਤਾ ਜਾਵੇ, ਅਤੇ ਨਸ਼ੇ ਦੇ ਵਪਾਰੀਆਂ ਤੇ ਮੁਕੱਦਮੇ ਦਰਜ ਕਰਕੇ ਜੇਲ ਭੇਜਿਆ ਜਾਵੇ ਤਾਂ ਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ।ਨਹੀਂ ਤਾਂ ਅਗਲੇ ਪ੍ਰੋਗਰਾਮ ਤਹਿਤ ਸਬੰਧਤ ਐਮ ਐਲ ਏ ਅਤੇ ਮੰਤਰੀਆਂ ਦਾ ਘਿਰਾਓ ਕੀਤਾ ਜਾਵੇਗਾ।ਇਸ ਮੌਕੇ ਆਵਾਜ ਏ ਕੌਮ ਦੇ ਪ੍ਰਧਾਨ ਮਨਜੀਤ ਸਿੰਘ, ਨੌਬਲਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਗੁਰਨਾਮ ਸਿੰਘ ਸਿੰਗੜੀਵਾਲਾ ,ਹਰਜਿੰਦਰ ਸਿੰਘ, ਰਣਵੀਰ ਸਿੰਘ ਬੈਂਸਤਾਨੀ, ਐਂਟੀਕੁਰੱਪਸ਼ਨ ਫਾਊਂਡੇਸ਼ਨ ਆਫ ਵਰਲਡ ਦੇ ਚੇਅਰਮੈਨ ਸਰਦਾਰ ਬਿਕਰਮ ਸਿੰਘ ਢਿੱਲੋਂ,ਆਰ ਐਲ ਸੋਨੀ,ਭੁਪਿੰਦਰ ਸਿੰਘ, ਕਰਨੈਲ ਸਿੰਘ ਲਵਲੀ,ਜਗਜੀਤ ਸਿੰਘ ਜੰਗ ਖਾਲਸਾ ਗਰੁੱਪ, ਸਰਬਜੋਤ ਸਿੰਘ ਹਰਿਆਣਾ, ਹਰਪ੍ਰੀਤ ਸਿੰਘ ਲਾਲੀ,ਹਰਵਿੰਦਰ ਸਿੰਘ, ਰਣਜੀਤ ਸਿੰਘ ਆਦਿ ਤੇ ਹੋਰ ਵੱਡੀ ਗਿਣਤੀ ਵਿਚ ਲੋਕ ਹਾਜ਼ਰ ਸਨ।

Post a Comment

0 Comments