ਕਾਂਗਰਸ ਮਹਿਲਾ ਵਿੰਗ ਜਿਲਾ ਪ੍ਰਧਾਨ ਮਨਵਿੰਦਰ ਪੱਖੋਂ ਵਲੋਂ ਪਾਰਟੀ ਦੀ ਮਜਬੂਤੀ ਨੂੰ ਲੈ ਕੇ ਇਸਤਰੀ ਮਿਲਣੀ ਮੀਟੰਗਾ ਸ਼ੁਰੂ

 ਕਾਂਗਰਸ ਮਹਿਲਾ ਵਿੰਗ ਜਿਲਾ ਪ੍ਰਧਾਨ ਮਨਵਿੰਦਰ ਪੱਖੋਂ ਵਲੋਂ ਪਾਰਟੀ ਦੀ ਮਜਬੂਤੀ ਨੂੰ ਲੈ ਕੇ ਇਸਤਰੀ ਮਿਲਣੀ ਮੀਟੰਗਾ ਸ਼ੁਰੂ 


 ਬਰਨਾਲਾ, 31 ,ਜੁਲਾਈ /ਕਰਨਪ੍ਰੀਤ ਕਰਨ 

 -  ਕਾਂਗਰਸ ਮਹਿਲਾ ਵਿੰਗ ਦੇ ਸੂਬਾ ਪ੍ਰਧਾਨ ਬੀਬੀ ਗੁਰਸ਼ਰਨ ਕੌਰ ਰੰਧਾਵਾ ਦੀ ਰਹਿਨੁਮਾਈ ਹੇਠ ਜਿਲਾ ਪ੍ਰਧਾਨ ਮਨਵਿੰਦਰ ਪੱਖੋਂ ਵਲੋਂ ਪਾਰਟੀ ਦੀ ਮਜਬੂਤੀ ਨੂੰ ਲੈ ਕੇ ਸ਼ੁਰੂ ਕੀਤੀ  ਇਸਤਰੀ ਮਿਲਣੀ ਤਹਿਤ ਮੀਟਿੰਗ ਕੀਤੀ ਗਈ ! ਜਿਕਰਯੋਗ ਹੈ ਕਿ ਜਿਲੇ ਦੀ ਕਮਾਂਡ ਸਾਂਭਣ ਤੋਂ ਬਾਅਦ ਬਰਨਾਲਾ ਚ ਦੀਆਂ ਦੂਜੀਆਂ ਪਾਰਟੀਆਂ ਨਾਲ ਸੰਬੰਧਿਤ ਆਗੂਆਂ ਵਰਕਰਾਂ ਵਲੋਂ ਮਨਵਿੰਦਰ ਪੱਖੋਂ ਨਾਲ ਲਗਾਤਾਰ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ! ਜਿਲਾ ਪ੍ਰਧਾਨ ਮਨਵਿੰਦਰ ਪੱਖੋਂ ਨੇ ਦੱਸਿਆ ਕਿ ਲਗਾਤਾਰ ਚੱਲ ਰਹੀਆਂ ਮੀਟਿੰਗਾਂ ਉਪਰੰਤ ਬੀਬੀਆਂ ਚ ਪੂਰਾ ਜੋਸ਼ ਹੈ ਕਿਓਂ ਕਿ ਕਾਂਗਰਸ ਹੀ ਇਕ ਐਸੀ ਪਾਰਟੀ ਹੈ ਜਿਸ ਵਿਚ ਔਰਤਾਂ 50 % ਭਾਗੀਦਾਰੀ ਦੀਆਂ ਹੱਕਦਾਰ ਹਨ ਜਿੱਥੇ ਆਪਣੀ ਗੱਲ ਕਹਿਣ ਦਾ ਪੂਰਾ ਅਧਿਕਾਰ ਹੈ ! 

                         ਉਹਨਾਂ ਪਾਰਟੀ ਦੇ ਧਿਆਨ ਹਿੱਤ ਗੱਲ ਕਰਦਿਆਂ ਕਿਹਾ ਕਿ ਪਾਰਟੀ ਦੀ ਏਕਤਾ ਤੇ ਮਜਬੂਤੀ ਲਈ ਪਾਰਟੀ ਨੂੰ ਸਮਰਪਿਤ ਭਾਵਨਾ ਤੇ ਲੰਬੇ ਸਮੇ ਤੋਂ ਕੰਮ ਕਰ ਰਹੇ ਮੇਹਨਤੀ ਵਰਕਰਾਂ ਦੀ ਫੀਡਬੈਕ ਲੈਂਦਿਆਂ ਜਿੰਮੇਵਾਰ ਅਹੁਦੇ ਦਿੰਦਿਆਂ ਉਹਨਾਂ ਨੂੰ ਅੱਗੇ ਲਿਆਂਦਾ ਜਾਵੇਗਾ ਤਾਂ ਜੋ ਕਾਂਗਰਸ ਮਹਿਲਾ ਵਿੰਗ ਹੋਰ ਤਕੜਾ ਹੋਕੇ ਅਗਾਮੀ ਸਰਕਾਰ ਦਾ ਮੁੱਢ ਬੰਨੇ ! ਜਿਲਾ ਸ਼ਹਿਰ ਵਾਈਜ ਵਾਰਡਾਂ ਦੇ ਗਲੀ ਮੁਹੱਲੇ ਵਿਚ ਬੀਬੀਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਪਾਰਟੀ  ਨਾਲ ਜੁੜਨ ਲਈ ਲਾਮਬੰਦ ਕਰਨ ਲਈ ਕਮੇਟੀਆਂ ਬਣਾ ਕੇ ਜੋੜਿਆ ਜਾਵੇਗਾ ਤਦ ਹੀ ਟੀਮ ਵਰਕ ਰੰਗ ਲਿਆਵੇਗਾ ਆਪਸੀ ਗਿਲੇ ਸ਼ਿਕਵੇ ਤੇ ਗੁੱਸੇ ਗਿਲੇ ਭੁਲਾ ਕੇ ਇਕਜੁੱਟ ਹੋਣਾ ਪਾਰਟੀ ਦੀ ਮਜਬੂਤੀ ਨੂੰ ਬੁਲੰਦੀਆਂ ਤੇ ਲਿਜਾਵੇਗਾ !ਪਾਰਟੀ ਦੀ ਏਕਤਾ ਤੇ ਅਗਾਮੀ ਚੋਣਾਂ ਚ ਪਾਰਟੀ ਦਾ ਪਰਚਮ ਲਹਿਰਾਉਣ ਤੇ ਬੀਬੀਆਂ ਦੀ ਇੱਕਜੁਟਤਾ ਤੇ ਪਾਰਟੀ ਦੀ ਮਜਬੂਤੀ ਲਈ ਜਲਦ ਸੂਬਾ ਪੱਧਰੀ ਪ੍ਰੋਗਰਾਮ ਉਲੀਕੀਆ ਜਾਵੇਗਾ ! ਇਸ ਮੌਕੇ ਐੱਮ ਸੀ ਬੀਬੀ ਗਿਆਨ ਕੌਰ ,ਸੁਰਿੰਦਰ ਕੌਰ, ਸਰਬਜੀਤ ਕੌਰ,ਪ੍ਰਵੀਨ ਸ਼ਰਮਾ,ਸਮੇਤ ਗਿਣਤੀ ਚ ਆਗੂ ਵਰਕਰ ਹਾਜਿਰ ਸਨ

Post a Comment

0 Comments