ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਤੀਆਂ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਗਿਆ।
ਮਹਿੰਦੀ ਮਹਿੰਦੀ ਮਹਿੰਦੀ ਗਿੱਧੇ ਵਿਚ ਨੱਚਦੀ,ਧਮਕ ਕਾਲਜੇ ਪੈਂਦੀ *,ਸਾਉਣ ਦਾ ਮਹੀਨਾ ਵੇ ਤੂੰ ਆਇਆਂ ਗੱਡੀ ਜੋੜ ਕੇ ,ਮੈਂ ਨੀ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ,*ਸਾਉਣ ਵੀਰ ਕੱਠਿਆਂ ਕਰੇ ਭਾਦੋਂ ਚੰਦਰੀ ਵਿਛੋੜਾ ਪਾਵੇ*
-ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਬਰਨਾਲਾ ਵਿਖੇ ਵਿਦਿਆਰਥੀਆਂ ਅਤੇ ਸਕੂਲ ਸਟਾਫ ਦੇ ਸਹਿਯੌਗ ਨਾਲ ਸਾਉਣ ਦੇ ਮਹੀਨੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਧੂਮ ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ । ਸਕੂਲ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ ਦੀ ਨਿਗਰਾਨੀ ਹੇਠ ਕਰਵਾਏ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਮੌਜੂਦਾ ਕੈਬਨਿਟ ਮੰਤਰੀ ਮੀਤ ਹੇਅਰ ਜੀ ਦੇ ਮਾਤਾ ਸ੍ਰੀਮਤੀ ਸਰਬਜੀਤ ਕੌਰ ਹੇਅਰ ਜੀ ਉਚੇਚੇ ਤੌਰ ਤੇ ਪਹੁੰਚੇ। ਇਸ ਮੌਕੇ ਸਕੂਲ ਦੀਆਂ ਵਿਦਿਆਰਥਣਾ ਅਤੇ ਉਹਨਾਂ ਦੀਆਂ ਮਾਤਾਵਾਂ ਵੱਲੋਂ ਵੱਖ ਵੱਖ ਤੀਆਂ ਨਾਲ ਸਬੰਧਿਤ ਗਤੀਵਿਧੀਆਂ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਗਿਆ ਅਤੇ ਸਕੂਲ ਵਿਦਿਆਰਥਣਾ ਵੱਲੋਂ ਪੇਸ਼ ਕੀਤੇ ਰੰਗਾ ਰੰਗ ਪ੍ਰੋਗਰਾਮ ਦਾ ਅਨੰਦ ਮਾਣਿਆ। ਸਕੂਲ ਸਟਾਫ ਸਮੇਤ ਤੀਆਂ ਦੇ ਪਿੜ੍ਹ ਚ ਪੰਜਾਬਣਾ ਨੇ ਨੱਚ ਨੱਚ ਧੂੜਾਂ ਪੱਟ ਦਿੱਤੀਆਂ ਤੇ ਬੋਲੀਆਂ ਦਾ ਰੰਗ ਬੰਨਿਆ *ਮਹਿੰਦੀ ਮਹਿੰਦੀ ਮਹਿੰਦੀ ਗਿੱਧੇ ਵਿਚ ਨੱਚਦੀ,ਧਮਕ ਕਾਲਜੇ ਪੈਂਦੀ **,ਸਾਉਣ ਦਾ ਮਹੀਨਾ ਵੇ ਤੂੰ ਆਇਆਂ ਗੱਡੀ ਜੋੜ ਕੇ ,ਮੈਂ ਨੀ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ,**ਸਾਉਣ ਵੀਰ ਕੱਠਿਆਂ ਕਰੇ ਭਾਦੋਂ ਚੰਦਰੀ ਵਿਛੋੜਾ ਪਾਵੇ**
ਇਸ ਮੌਕੇ ਮਨਜੀਤ ਕੌਰ ਸੰਧੂ ਨੇ ਬੀ ਜੀ ਐੱਸ ਤੀਜ ਦਾ ਖਿਤਾਬ ਹਾਸਿਲ ਕੀਤਾ ਅਤੇ ਸੁਨੀਤਾ ਨੇ ਪਹਿਲੀ ਅਤੇ ਸਰਬਜੀਤ ਕੌਰ ਨੇ ਦੂਜੀ , ਗੁਰਪ੍ਰੀਤ ਕੌਰ ਨੇ ਬੈਸਟ ਸਮਾਈਲ, ਕਮਲਜੀਤ ਕੌਰ ਨੇ ਪੰਜਾਬੀ ਪਹਿਰਾਵਾ, ਲਖਵੀਰ ਕੌਂਸਲ ਨੇ ਸਾਨਦਾਰ ਸਖਸ਼ੀਅਤ ਦਾ ਖਿਤਾਬ ਹਾਸਿਲ ਕੀਤਾ। ਜੱਜਾਂ ਦੀ ਭੂਮਿਕਾ ਮੈਡਮ ਜਸਵੀਰ ਕੌਰ ਅਤੇ ਡਾਕਟਰ ਅਮਰਜੀਤ ਕੌਰ ਵੱਲੋਂ ਨਿਭਾਈ ਗਈ। ਇਸ ਸਮੇਂ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਪਰਮ ਗਿੱਲ, ਐੱਮ ਡੀ ਸ ਰਣਪ੍ਰੀਤ ਸਿੰਘ ਰਾਏ, ਮੈਡਮ ਬੇਅੰਤਪਾਲ ਕੌਰ ਮੈਡਮ ਹਰਜੀਤ ਕੌਰ, ਵਾਇਸ ਪ੍ਰਿੰਸੀਪਲ ਮੈਡਮ ਸੁਮਨ ਸਮੂਹ ਸਟਾਫ ਅਤੇ ਬੱਚੇ ਹਾਜਰ ਸਨ।
0 Comments