ਬਹੁਜਨ ਸਮਾਜ ਪਾਰਟੀ ਦੇ ਆਗੂ ਪ੍ਰੀਤਮ ਚੰਦ ਮਲਸੀਆਂ ਦੀ ਬਰਸੀ ਮਨਾਈ

  ਬਹੁਜਨ ਸਮਾਜ ਪਾਰਟੀ ਦੇ ਆਗੂ ਪ੍ਰੀਤਮ ਚੰਦ ਮਲਸੀਆਂ ਦੀ ਬਰਸੀ ਮਨਾਈ


ਸ਼ਾਹਕੋਟ 24 ਜੁਲਾਈ (ਲਖਵੀਰ ਵਾਲੀਆ) 

:--ਬਹੁਜਨ ਸਮਾਜ ਲਈ ਸੰਘਰਸ਼ ਕਰਨ ਵਾਲੇ ਸ੍ਰੀ ਪ੍ਰੀਤਮ ਚੰਦ ਮਲਸੀਆਂ ਨੇ ਦੱਬੇ ਕੁੱਚਲੇ ਲੋਕਾਂ ਨੂੰ ਇਨਸਾਫ਼ ਦਿਵਾਉਣ ਲਈ ਲੰਮਾ ਸਮਾਂ ਸਘੰਰਸ਼ ਕੀਤਾ ਉਨ੍ਹਾਂ ਨੇ 16 ਸਾਲ ਪੰਜਾਬ ਦੇ ਪਿੰਡ ਪਿੰਡ ਅਤੇ ਘਰ ਘਰ ਜਾ ਕੇ ਲੋਕਾਂ ਨੂੰ ਰਾਜ ਨੀਤੀ ਤੋਂ ਜਾਣੂ ਕਰਵਾਉਂਦਾ ਰਿਹਾ ਅਤੇ 24 ਜਲਾਈ 2007 ਨੂੰ ਅਚਾਨਕ ਪ੍ਰਵਾਰ ਅਤੇ ਬਹੁਜਨ ਸਮਾਜ ਪਾਰਟੀ ਨੂੰ ਸਦੀਵੀ ਵਿਛੋੜਾ ਦੇ ਗਏ ਅੱਜ ਉਨਾ ਦੀ ਬਰਸੀ ਉਹਨਾਂ ਦੇ ਜੱਦੀ ਪਿੰਡ ਮਲਸੀਆਂ ਵਿਖੇ ਉਹਨਾਂ ਦੇ ਸਪੁੱਤਰ ਸਤਨਾਮ ਮਲਸੀਆਂ ਦੀ ਅਗਵਾਈ ਵਿੱਚ ਕ੍ਰਾਂਤੀਕਾਰੀ ਬਸਪਾ ਅੰਬੇਡਕਰ ਵੱਲੋਂ ਬਰਸੀ ਮਨਾਈ ਗਈ ਅਤੇ ਇਸ ਮੌਕੇ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਾਰਟੀ ਦੇ ਪ੍ਰਧਾਨ ਪ੍ਰਕਾਸ਼ ਸਿੰਘ ਜੱਬੋਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸ਼ਰਧਾਂਜਲੀ ਦਿੰਦਿਆਂ ਜੱਬੋਵਾਲ ਨੇ ਕਿਹਾ ਕਿ ਸ਼੍ਰੀ ਪ੍ਰੀਤਮ ਚੰਦ ਜੀ ਨੇ ਗਰੀਬ ਲੋਕਾਂ ਨੂੰ ਇਨਸਾਫ਼ ਦਵਾਉਣ ਲਈ ਆਪਣੀ ਜ਼ਿੰਦਗੀ ਦੇ ਪੂਰੇ ਸੁਆਸ ਲਗਾ ਦਿੱਤੇ ਸਨ ਅਤੇ ਇਸ ਮੌਕੇ ਪਾਰਟੀ ਦੇ ਹੋਰ ਆਗੂ ਕੇਵਲ ਸਿੰਘ ਘਾਰੂ, ਜਿੰਦਰ ਪਾਲ ਆਲੇਵਲੀ ਪ੍ਰਧਾਨ ਜ਼ਿਲ੍ਹਾ ਜਲੰਧਰ, ਤਰਸੇਮ ਸਿੰਘ ਨਸੀਰੇਵਾਲ ਪ੍ਰਧਾਨ ਜ਼ਿਲ੍ਹਾ ਕਪੂਰਥਲਾ, ਬਲਦੇਵ ਸਿੰਘ ਮਨਿਆਲਾ ਸੀਨੀਅਰ ਆਗੂ ਪੰਜਾਬ, ਅਮਰੀਕ ਸਿੰਘ ਕਾਲਰੂ, ਯੂਥ ਆਗੂ ਅਜੇ ਮੀਏਵਾਲ, ਸੂਰਤ ਸਿੰਘ , ਹਰਜਿੰਦਰ ਸਿੰਘ, ਰੋਹਿਤ ਮਲਸੀਆਂ, ਗੁਰਬਖਸ਼ ਕੌਰ, ਹਰਵਿੰਦਰ ਕੌਰ ਆਦਿ ਹਾਜ਼ਰ ਸਨ

Post a Comment

0 Comments