ਬੱਚਿਆਂ ਨੂੰ ਨੈਤਿਕ ਗਿਆਨ ਪ੍ਰੀਖਿਆ ਦੇ ਇਨਾਮ ਵੰਡੇ ਗਏ।
ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਇੰਚਾਰਜ ਅਤੇ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਦੇ ਆਗੂ ਮਾਸਟਰ ਕੁਲਵੰਤ ਸਿੰਘ ਵਲੋਂ ਵੱਖੋ ਵੱਖ ਸਕੂਲਾਂ ਵਿੱਚ ਜਾਕੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਅਤੇ ਧਾਰਮਿਕ ਵਿਚਾਰਾਂ ਨਾਲ ਜੋੜਿਆ ਜਾ ਰਿਹਾ ਹੈ। ਉਹਨਾ ਜਿੱਥੇ ਕੱਲ ਸਥਾਨਕ ਆਦਰਸ਼ ਸਕੂਲ ਵਿੱਚ ਪ੍ਰਾਰਥਨਾ ਸਭਾ ਮੌਕੇ ਬੱਚਿਆਂ ਨੂੰ ਨੈਤਿਕ ਅਤੇ ਧਾਰਮਿਕ ਗਿਆਨ ਦਿੱਤਾ, ਉਥੇ ਹੀ ਅੱਜ ਸਥਾਨਕ ਸ਼੍ਰੀ ਗੁਰੂ ਤੇਗ ਬਹਾਦਰ ਜੀ ਪਬਲਿਕ ਸਕੂਲ ਵਿਖੇ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ ਦਸਦੇ ਹੋਏ ਪਿਛਲੀ ਪ੍ਰੀਖਿਆ ਵਿੱਚੋਂ ਇਨਾਮ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ ਸਰਟੀਫਿਕੇਟ ਵੰਡੇ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਹਰ ਸਾਲ ਬੱਚਿਆਂ ਦੀ ਇੱਕ ਨੈਤਿਕ ਅਤੇ ਧਾਰਮਿਕ ਪ੍ਰੀਖਿਆ ਲਈ ਜਾਂਦੀ ਹੈ ਜਿਸ ਦਾ ਮਕਸਦ ਅਜੋਕੇ ਸਮੇਂ ਬੱਚਿਆਂ ਵਿੱਚ ਨਸ਼ਿਆਂ ਪ੍ਰਤੀ ਨਫ਼ਰਤ ਪੈਦਾ ਕਰਨੀ , ਮਾਪਿਆਂ ਅਧਿਆਪਕਾਂ ਦਾ ਸਤਿਕਾਰ ਕਰਨਾ ਆਦਿ ਗੁਣ ਪੈਦਾ ਕਰਨਾ ਹੈ। ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਸਫ਼ਲ ਬੱਚਿਆਂ ਨੂੰ ਬਹੁਤ ਵਧੀਆ ਇਨਾਮ, ਸਰਟੀਫਿਕੇਟ ਅਤੇ ਮੈਰਿਟ ਵਾਲੇ ਬੱਚਿਆਂ ਨਾਲ ਨਗਦ ਇਨਾਮ ਵੀ ਦਿੱਤੇ ਜਾਂਦੇ ਹਨ। ਮੁਬਾਇਲ ਅਤੇ ਟੀਵੀ ਦੇ ਅੱਜ ਦੇ ਸਮੇਂ ਬੱਚਿਆਂ ਅੰਦਰ ਨੈਤਿਕ ਗੁਣ ਖ਼ਤਮ ਹੋ ਗਏ ਹਨ। ਬੱਚਿਆਂ ਅੰਦਰ ਚੰਗੀਆਂ ਸਿਖਿਆ ਦਾਇਕ ਅਤੇ ਧਾਰਮਿਕ ਕਿਤਾਬਾਂ ਪੜ੍ਹਨ ਦੀ ਰੁੱਚੀ ਹੀ ਨਹੀਂ ਅਤੇ ਨਾ ਹੀ ਸਮਾਂ ਹੈ । ਸ਼੍ਰੀ ਗੁਰੂ ਤੇਗ ਬਹਾਦਰ ਸਕੂਲ ਦੇ ਬੱਚੇ ਪਿਛਲੇ ਸਾਲ ਦੀ ਪ੍ਰੀਖਿਆ ਵਿੱਚੋਂ ਬੁਢਲਾਡਾ ਹਲਕੇ ਵਿਚੋਂ ਪਹਿਲੇ ਨੰਬਰ ਤੇ ਰਹੇ ਸਨ।ਇਸ ਮੌਕੇ ਮੈਡਮ ਸੁਨੀਤਾ ਸ਼ਰਮਾ, ਮੈਡਮ ਸਵਿੰਦਰ ਕੌਰ, ਮੈਡਮ ਹਰਜਿੰਦਰ ਕੌਰ ਸਮੇਤ ਸਮੂਹ ਸਟਾਫ,ਬੱਚੇ , ਸਕੂਲ ਚੇਅਰਮੈਨ ਸ੍ਰ ਗਿਆਨ ਸਿੰਘ ਗਿੱਲ, ਮੈਂਬਰ ਬਲਬੀਰ ਸਿੰਘ ਬੱਤਰਾ, ਸੰਸਥਾ ਮੈਂਬਰ ਮਾਸਟਰ ਕੁਲਵੰਤ ਸਿੰਘ, ਬਲਬੀਰ ਸਿੰਘ ਕੈਂਥ, ਸਤਿੰਦਰਪਾਲ ਸਿੰਘ ਅਨੇਜਾ,ਅਰਵਿੰਦਰ ਸਿੰਘ ਅਨੇਜਾ, ਨੱਥਾ ਸਿੰਘ ਆਦਿ ਹਾਜ਼ਰ ਸਨ।
0 Comments