ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਵਲੋਂ ਸ਼੍ਰੀਮੱਧ ਭਾਗਵਤ ਸਪਤਾਹ ਗਿਆਨ ਯੱਗ ਕਥਾ 11,ਅਗਸਤ ਤੋਂ 19 ਅਗਸਤ ਤੱਕ
ਬਰਨਾਲਾ,31,ਜੁਲਾਈ /ਕਰਨਪ੍ਰੀਤ ਕਰਨ /- ਕਥਾ ਵਿਆਸ ਪਰਮ ਅਚਾਰੀਆ ਸਵਾਮੀ ਸਿਰੀ ਨਿਵਾਸ ਵਲੋਂ ਮੀਡਿਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਦੇ ਈਸ਼ਵਰ ਕਲੋਨੀ ਵਿੱਚ ਸਥਾਪਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਅਨਾਜ ਮੰਡੀ ਰੋਡ ਨੇੜੇ ਛੱਜੂ ਰੋਸ਼ਨ ਕਾਰਖਾਨਾ ਵਲੋਂ ਸ਼੍ਰੀਮੱਧ ਭਾਗਵਤ ਸਪਤਾਹ ਗਿਆਨ ਯੱਗ ਕਥਾ 11,ਅਗਸਤ ਤੋਂ 19 ਅਗਸਤ ਤੱਕ ਸਹਿਰੀਆਂ ਤੇ ਭਗਤਾਂ ਦੇ ਸਹਿਜੋਗ ਤਹਿਤ ਕਰਵਾਇਆ ਜਾ ਰਿਹਾ ਹੈ1ਇਸ ਭਾਗਵਤ ਸਪਤਾਹ ਦੇ ਮੁਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਹੋਣਗੇ ਅਤੇ ਭਾਗਵਤ ਸੋਭਾ ਯਾਤਰਾ ਦੀ ਸ਼ੁਰੂਆਤ ਜਿਲਾ ਡਿਪਟੀ ਕਮਿਸਨਰ ਸ੍ਰੀਮਤੀ ਪੂਨਮਦੀਪ ਕੌਰ ਅਤੇ ਆਈ ਪੀ ਐੱਸ ਐੱਸ ਐੱਸ ਪੀ ਸੰਦੀਪ ਕੁਮਾਰ ਮਲਿਕ ਹੋਣਗੇ !
ਭਾਗਵਤ ਪੂਜਣ ਅਭਿਨਵ ਗਰਗ ਤੇ ਦੀਪਕ ਗਰਗ ਸ਼ੇਰੋਂ ਵਾਲੇ ਸਿਰੀ ਕ੍ਰਿਸ਼ਨ ਜਨਮ ਪੂਜਾ 15 ਅਗਸਤ ਨੂੰ ਕਲੋਨਾਈਜਰਤੇ ਐੱਮ ਡੀ ਬੈਸਟ ਸਿਟੀ ਪਿਆਰਾ ਲਾਲ ਰੈਸਰੀਆ ,ਕਾਂਗਰਸ ਜਿਲਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋਂ,ਸਾਬਕਾ ਪ੍ਰਧਾਨ ਗੁਰਪ੍ਰੀਤ ਲੱਕੀ ਪੱਖੋਂ,ਹੋਣਗੇ ! ਭਾਗਵਤ ਸਪਤਾਹ ਦਾਅਗਲੇ ਦਿਨ ਕੈਬਨਿਟ ਮੰਤਰੀ ਦੇ ਓ ਐੱਸ ਡੀ ਹਾਸਨਪ੍ਰੀਤ ਭਾਰਦਵਾਜ ,ਤੇ ਅਕਾਲੀ ਦਲ ਦੇ ਜਿਲਾ ਪ੍ਰਧਾਨ ਰੰਮੀ ਢਿੱਲੋਂ ਸਿਰਕਤ ਕਰਨਗੇ !ਰੁਕਮਣੀ ਵਿਆਹ ਸਮੇਂ ਐੱਸ ਡੀ ਐੱਮ ਗੋਪਾਲ ਸਿੰਘ ,ਤਹਿਸੀਲਦਾਰ ਰਾਕੇਸ਼ ਗਰਗ ,ਰਾਜੀਵ ਮਿੱਤਲ ਕਰਨਗੇ ਅਤੇ ਕਥਾ ਦੀ ਸਮਾਪਤੀ ਵਾਲੇ ਦਿਨ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ,ਧੀਰਜ ਕੁਮਾਰ ਦੱਧਾਹੂਰ,ਜਿਲਾ ਪ੍ਰਧਾਨ ਗੁਰਮੀਤ ਬਾਵਾ,ਰਾਮ ਕੁਮਾਰ ਵਿਆਸ,ਐਡਵੋਕੇਟ ਦੀਪਕ ਜਿੰਦਲ,ਅਤੇ 19 ਅਗਸਤ ਨੂੰ ਪੂਰਨਅਹੁਤੀ ਨਗਰ ਸੁਧਾਰ ਟਰੱਸਟ ਚੇਅਰਮੈਨ ਰਾਮ ਤੀਰਥ ਮੰਨਾ,ਅਕਾਲੀ ਆਗੂ ਕੁਲਵੰਤ ਸਿੰਘ ਕੰਤਾ,ਐੱਸ ਐੱਮ ਓ ਡਾਕਟਰ ਤਪਿੰਦਰ ਜਯੋਤੀ ਕੌਸ਼ਲ,ਦੀਪਕ ਸੋਨੀ ਐੱਮ ਦੀ ਆਸਥਾ ਇਨਕਲੇਵ ਸਮੇਤ ਸ਼ਹਿਰ ਦੀਆਂ ਧਾਰਮਿਕ ਰਾਜਨੀਤਕ ,ਸਮਾਜਿਕ ਸੰਸਥਾਵਾਂ ਸਮੇਤ ਵੱਡੀ ਗਿਣਤੀ ਚ ਸਹਿਰੀ ਸਿਰਕਤ ਕਰਨਗੇ !
0 Comments