ਬਰਨਾਲਾ ਦੇ ਸੀ.ਏ ਕੁਲਦੀਪ ਬਾਂਸਲ ਦੀ ਇੰਜੀਨੀਅਰ ਧੀ ਟਵਿਸ਼ਾ ਬਾਂਸਲ ਨੂੰ ਗੂਗਲ ਵਿੱਚ ਏ -ਗਰੇਡ ਦੀ ਨੌਕਰੀ ਮਿਲਣ ਤੇ ਸ਼ਹਿਰ ਵਿੱਚ ਖੁਸ਼ੀ ਦਾ ਮਾਹੌਲ
ਬਰਨਾਲਾ, 30 ਜੁਲਾਈ /ਕਰਨਪ੍ਰੀਤ ਕਰਨ
- ਬਰਨਾਲਾ ਦੇ ਸੀਏ ਕੁਲਦੀਪ ਬਾਂਸਲ ਦੀ ਇੰਜੀਨੀਅਰ ਧੀ ਟਵਿਸ਼ਾ ਬਾਂਸਲ ਨੂੰ ਗੂਗਲ ਵਿੱਚ ਏ - ਗਰੇਡ ਦੀ ਨੌਕਰੀ ਹਾਸਲ ਹੋਣ ਉੱਤੇ ਜਿੱਥੇ ਉਨ੍ਹਾਂ ਦੇ ਘਰ ਉੱਤੇ ਵਧਾਈ ਦੇਣ ਵਾਲੀਆਂ ਦਾ ਤਾਂਤਾ ਲਗਾ ਹੋਇਆ ਹੈ ਉਥੇ ਹੀ ਸ਼ਹਿਰ ਵਿੱਚ ਵੀ ਪੂਰੀ ਖੁਸ਼ੀ ਦਾ ਮਾਹੌਲ ਹੈ । ਕਿਉਂਕਿ ਬਰਨਾਲਾ ਦੀ ਟਵਿਸ਼ਾ ਬਾਂਸਲ ਪਹਿਲੀ ਅਜਿਹੀ ਇੰਜੀਨੀਅਰ ਹੈ ,ਜਿਨ੍ਹੇ ਗੂਗਲ ਵਿੱਚ ਏ - ਗਰੇਡ ਦੀ ਨੌਕਰੀ ਹਾਸਲ ਕੀਤੀ ਹੈ। ਇਸ ਮੌਕੇ ਉੱਤੇ ਅੱਗਰਵਾਲ ਸਭਾ ਬਰਨਾਲੇ ਦੇ ਪ੍ਰਧਾਨ ਦੀਪਕ ਸੋਨੀ ,ਗ੍ਰੀਨ ਐਵੀਨਿਊ ਐੱਮ ਡੀ ਅਸ਼ੋਕ ਗਰਗ ਲੱਖੀ , ਰਾਮਪਾਲ ਸਿੰਗਲਾ ,ਏਡਿਸ਼ਨਲ ਸੇਸ਼ਨ ਗ੍ਰੀਸ਼
ਬਾਂਸਲ ,ਬੀ.ਬੀ ਐੱਮ ਐੱਮ ਡੀ ਪ੍ਰਮੋਦ ਅਰੋੜਾ ,ਰਾਜੀਵ ਜੈਨ ,ਰਾਜੀਵ ਮਿੱਤਲ ਬੌਬੀ, ਸੇਲਟੈਕਸ ਅਫਸਰ ਰਣਜੀਤ ਭੰਮ,ਜਰਨਲਿਸਟ ਰਾਜ ਪਨੇਸਰ,ਰਜਨੀਸ਼ ਘੁੱਲਾ ਜੇਵੈੱਲਰ,ਜਰਨਲਿਸਟ ਹੇਮੰਤ ਰਾਜੂ,ਪਰਮਜੀਤ ਚੋਹਾਨ ,ਜਰਨਲਿਸਟ ਕਰਨਪ੍ਰੀਤ ਕਰਨ,ਲੀਚੀ ਜ਼ੀਰਕਪੁਰ ,ਬਨਵਾਰੀ ਨਵਯੁਗ ਵਾਲੇ, ਆਦਿ ਨੇ ਖੁਸ਼ੀ ਸਾਫ਼ ਕਰਦੇ ਹੋਏ ਕਿਹਾ ਕਿ ਬਰਨਾਲਾ ਲਈ ਇਹ ਗੌਰਵ ਦੀ ਗੱਲ ਹੈ ,ਕਿਉਂਕਿ ਸੀਏ ਕੁਲਦੀਪ ਬਾਂਸਲ ਦੀ ਧੀ ਨੇ ਗੂਗਲ ਵਿੱਚ ਏ - ਗਰੇਡ ਦੀ ਨੌਕਰੀ ਹਾਸਲ ਕਰਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕੀਤਾ ਹੈ । ਉਨ੍ਹਾਂਨੇ ਕਿਹਾ ਕਿ ਜਲਦ ਅੱਗਰਵਾਲ ਸਭਾ ਵੱਲੋਂ ਸੀਏ ਕੁਲਦੀਪ ਬਾਂਸਲ ਅਤੇ ਉਨ੍ਹਾਂ ਦੀ ਧੀ ਟਵਿਸ਼ਾ ਬਾਂਸਲ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ ।
0 Comments