ਮਨੀਪੁਰ ਵਾਪਰੀ ਘਟਨਾਂ ਬਹੁਤ ਦੁੱਖਦਾਈ ਹੈ ਪਰੰਤੂ ਇਸ ਘਟਨਾ ਦੀ ਆੜ ਵਿੱਚ ਕੁਝ ਪਾਰਟੀਆਂ ਅਤੇ ਅਖੌਤੀ ਜਥੇਬੰਦੀਆਂ ਰਾਜਨੀਤਕ ਰੋਟੀਆਂ ਸੇਕ ਰਹੀਆਂ
ਬਰਨਾਲਾ, 23 ,ਜੁਲਾਈ/ਕਰਨਪ੍ਰੀਤ ਕਰਨ
-ਮਨੀਪੁਰ ਵਿਖੇ ਮਹਿਲਾਵਾਂ ਨਾਲ ਵਾਪਰੀ ਘਟਨਾਂ ਬਹੁਤ ਦੁੱਖਦਾਈ ਹੈ ਪਰੰਤੂ ਇਸ ਘਟਨਾ ਦੀ ਆੜ ਵਿੱਚ ਕੁਝ ਪਾਰਟੀਆਂ ਅਤੇ ਅਖੌਤੀ ਜਥੇਬੰਦੀਆਂ ਰਾਜਨੀਤਕ ਰੋਟੀਆਂ ਸੇਕ ਰਹੀਆਂ ਹਨ ਜੋ ਕਿ ਅਤਿ ਨਿੰਦਣਯੋਗ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀਆਂ ਜਨਤਾਂ ਪਾਰਟੀ ਜਿਲ੍ਹਾਂ ਬਰਨਾਲਾ ਦੇ ਪ੍ਰਧਾਨ ਗੁਰਮੀਤ ਸਿੰਘ ਹੰਡਿਆਇਆਂ ਨੇ ਮਨੀਪੁਰ ਵਿਖੇ ਮਹਿਲਾਵਾਂ ਨਾਲ ਵਾਪਰੀ ਘਟਨਾਂ ਵਾਰੇ ਗੱਲ ਕਰਦਿਆਂ ਕੀਤਾ
ਉਹਨਾਂ ਕਿਹਾ ਕਿ ਅੱਜ ਦੇਸ ਵਿੱਚ ਮੋਦੀ ਜੀ ਦੀ ਅਗਵਾਈ ਵਿੱਚ ਦੇਸ ਹਰ ਰੋਜ ਅੱਗੇ ਵਧ ਰਿਹਾ ਹੈ, ਪਰੰਤੂ ਕੁਝ ਲੋਕਾਂ ਨੂੰ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਬਰਦਾਸ਼ਤ ਨਹੀ ਹੋ ਰਹੀ। ਜਿਸ ਕਾਰਣ ਉਹ ਆਏ ਦਿਨ ਕੋਈ ਨਾ ਕੋਈ ਮੁੱਦਾ ਬਣਾ ਕੇ ਭਾਜਪਾਂ ਸਾਸ਼ਿਤ ਸੂਬਿਆਂ ਨੂੰ ਨਿਸ਼ਾਨਾਂ ਬਣਾ ਕੇ ਬਦਨਾਮ ਕਰਨ ਦੀਆਂ ਅਸਫਲ ਕੋਸਿਸਾਂ ਕਰਦੇ ਹਨ।ਇਹ ਜੋ ਹਿੰਸਾ ਕਾਗਰਸ ਅਤੇ ਵਿਰੋਧੀ ਪਾਰਟੀਆਂ ਦੇ ਸੱਤਰ ਸਾਲਾ ਵਿੱਚ ਬੀਜੇ ਹੋਏ ਕੰਡੇ ਹਨ ਜਿਹਨਾਂ ਨੂੰ ਹੁਣ ਮੋਦੀ ਸਰਕਾਰ ਸਾਫ ਕਰਕੇ ਇੱਕ ਸਕਤੀਸ਼ਾਲੀ ਭਾਰਤ ਦਾ ਨਿਰਮਾਣ ਕਰ ਰਹੀ ਹੈ। ਪਰ ਕੁਝ ਰਾਨਜੀਤਕ ਪਾਰਟੀਆਂ ਵਾਲੇ ਜਿੱਥੇ-ਜਿੱਥੇ ਕਾਗਰਸ ਜਾ ਇਸ ਦੇ ਸਹਿਯੋਗੀਆਂ ਦੀਆਂ ਸਰਕਾਰਾ ਹਨ ਉੱਥੇ ਹੋ ਰਹੇ ਮਹਿਲਾਵਾਂ ਅਤੇ ਦਲਿਤਾ ਤੇ ਜੁਰਮਾਂ ਨੂੰ ਅੱਖੋ ਪਰ ੋਖੇ ਕਰ ਦਿੰਦੇ ਹਨ, ਜਿਹੜੀ ਕਿ ਇਹਨਾਂ ਦੀ ਦੋਗਲੀ ਨੀਤੀ ਦਾ ਸਬੂਤ ਹੈ।ਬੰਗਾਲ ਵਿੱਚ ਹੁਣੇ ਹੁਣੇ ਹੋਈਆਂ ਪੰਚਾਇਤੀ ਚੋਣਾਂ ਵਿ ੱਚ ਕਿਸ ਤਰਾਂ ਸੰਵਿਧਾਨ ਦਾ ਮਜਾਕ ਉਡਾਇਆਂ ਗਿਆਂ
, ਦੂਸਰੇ ਪਾਸੇ ਰਾਜਸਥਾਨ ਅਤੇ ਬਿਹਾਰ ਵਿੱਚ ਆਏ ਦਿਨ ਮਹਿਲਾਵਾਂ ਅਤੇ ਦਲਿਤਾਂ ੳੱਪਰ ਜੁਰਮ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਕਾਗਰਸ ਅਤੇ ਇਹਨਾ ਦੇ ਸਹਿਯੋਗੀ ਪਾਰਟੀਆਂ ਇਸ ਬਾਰੇ ਕਦੇ ਮੁਹਂ ਨਹੀ ਖੋਲਦੇ। ਅਸੀ ਇਸ ਘਟਨਾਂ ਦੀ ਪੂਰੀ ਤਰਾ ਨਾਲ ਨਿੰਦਾ ਕਰਦੇ ਹਾਂ, ਇਸ ਘਟਨਾ ਨਾਲ ਜੁੜੇ ਹੋਏ ਦੋਸੀ ਜਾਹੇ ਉਹ ਕਿਸੇ ਵੀ ਧਰਮ ਨਾਲ ਜਾ ਪਾਰਟੀ ਨਾਲ ਜੁੜੇ ਹੋਣ ਮਨੀਪੁਰ ਅਤੇ ਕੇਂਦਰ ਸਰਕਾਰ ਪੂਰੀ ਸਖਤੀ ਨਾਲ ਇਹਨਾਂ ਨਾਲ ਸਬੰਥਿਤ ਦੋਸੀਆਂ ਨੰੁ ਸਜਾ ਦਿਵਾ ਕੇ ਦੇਸ ਵਿੱਚ ਇੱਕ ਨਵੀ ਮਿਸ਼ਾਲ ਪੇਸ ਕੀਤੀ ਜਾਵੇਗੀ ਅਜਿਹੀਆਂ ਕੁਝ ਅਖੋਤੀ ਜਥੇਬੰਦੀਆਂ ਖਿਲਾਫ ਵੀ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਜਿਹਨਾ ਦਾ ਕੰਮ ਹੀ ਦੇਸ਼ ਦੀ ਜਨਤਾ ਨੰ ਭੜਕਾ ਕੇ ਦੇਸ਼ ਦੀ ਅਮਨ ਕਾਨੂੰਨ ਦੀ ਸਥਿਤੀ ਨੂੰ ਖਤਮ ਕਰਕੇ ਸਮਾਜ ਨੂੰ ਵੰਡਣਾ ਹੈ।
0 Comments