ਸੀ.ਸੀ.ਟੀ.ਵੀ ਟੈਕਨੋਲਜੀ ਚ ਵਰਲਡ ਵਾਈਡ ਨਾਮਣਾ ਖੱਟਣ ਵਾਲੀ ਦਹੁਆ ਕੰਪਨੀ ਵਲੋਂ ਆਪਣੇ ਪ੍ਰੋਡੈਕਟਾਂ ਨੂੰ ਲੈ ਕੇ ਜਿਲਾ ਬਰਨਾਲਾ ਚ ਸੈਮੀਨਾਰ ਕੀਤਾ ਗਿਆ

 ਸੀ.ਸੀ.ਟੀ.ਵੀ ਟੈਕਨੋਲਜੀ ਚ ਵਰਲਡ ਵਾਈਡ ਨਾਮਣਾ ਖੱਟਣ ਵਾਲੀ ਦਹੁਆ ਕੰਪਨੀ ਵਲੋਂ ਆਪਣੇ ਪ੍ਰੋਡੈਕਟਾਂ ਨੂੰ ਲੈ ਕੇ ਜਿਲਾ ਬਰਨਾਲਾ ਚ ਸੈਮੀਨਾਰ ਕੀਤਾ ਗਿਆ


ਬਰਨਾਲਾ, 24 ,ਜੁਲਾਈ/ਕਰਨਪ੍ਰੀਤ ਕਰਨ/- 
ਸੀ.ਸੀ.ਟੀ.ਵੀ ਟੈਕਨੋਲਜੀ ਚ ਵਰਲਡ ਵਾਈਡ ਨਾਮਣਾ ਖੱਟਣ ਵਾਲੀ ਦਹੁਆ    ਕੰਪਨੀ ਵਲੋਂ ਆਪਣੇ ਪ੍ਰੋਡੈਕਟਾਂ ਨੂੰ ਲੈ ਕੇ ਜਿਲਾ ਬਰਨਾਲਾ ਦੇ ਡੀ.ਐਚ ਹੋਟਲ ਵਿਚ ਡੀਲਰ ਮੀਟਿੰਗ ਕਰਦਿਆਂ ਸੈਮੀਨਾਰ ਕੀਤਾ ਗਿਆ ਜਿਸ ਵਿਚ ਮਾਲਵੇ ਸਮੇਤ ਜਿਲੇ ਦੇ ਡੀਲਰਾਂ ਨੇ ਵੱਡੀ  ਗਿਣਤੀ ਚ ਭਾਗ ਲਿਆ ! ਦਹੁਆ ਕੰਪਨੀ ਵਲੋਂ ਸਪੈਸ਼ਲ ਤੋਰ ਤੇ ਹਰਮਿੰਦਰ ਸਿੰਘ ਨੋਰਥ ਰਿਜਨ ਬ੍ਰਾਂਚ ਮੈਨੇਜਰ ਲੁਧਿਆਣਾ,ਨਕੁਲ ਗੋਇਲ ਟੈਕਨੀਕਲ,ਅਮਲੋਕ ਸਿੰਘ ਸੀ ਸੀ ਟੀ ਵੀ ਡਿਪਾਰਟਮੈਂਟ,ਜਗਜੀਤ ਸਿੰਘ ਐਕਸਪਰਟ ਆਈ ਟੀ ਸੋਲੂਏਸਨ,ਹਰਦੇਵ ਸਿੰਘ ਵਲੋਂ ਸਿਰਕਤ ਕੀਤੀ ਗਈ ! 

          ਇਸ ਮੌਕੇ ਹਰਮਿੰਦਰ ਸਿੰਘ ਬ੍ਰਾਂਚ ਮੈਨੇਜਰ ਨੇ ਸੰਬੰਧਨ ਕਰਦਿਆਂ ਕਿਹਾ ਕਿ ਦਹੁਆ ਇੱਕ ਵਰਲਡ ਵਾਈਡ ਬਰੈਂਡ ਹੈ ਜੋ ਪਿਛਲੇ15 ਤੋਂ 20 ਸਾਲਾਂ ਤੋਂ ਮਾਰਕੀਟ ਵਿਚ ਸਫਲਤਾ ਨਾਲ ਕੰਮ ਕਰ ਰਿਹਾ ਤੇ ਬਰਨਾਲਾ ਚ ਸੈਮੀਨਾਰ ਦਾ ਉਦੇਸ਼ ਦਹੁਆ ਦੇ ਕੁਆਲਿਟੀ ਉਪਕਰਨਾਂ ਤਹਿਤ ਪੰਜਾਬ ਚ ਨਿਤ ਦਿਨ ਵੱਧ ਰਹੀਆਂ ਘਟਨਾਵਾਂ ਤੇ ਬਾਜ਼ ਆਖ ਰੱਖਣ ਕੰਪਨੀ ਦੇ ਪ੍ਰੋਡਕਟਾਂ ਦਾ ਹੋਰ ਵਿਸਥਾਰ ਕਰਨਾ ਹੈ ਦਹੁਆ ਦੇ ਸੀ ਸੀ ਟੀ ਵੀ ਕੈਮਰੇ ,ਮਾਨੀਟਰ ,ਕਮਰਸ਼ੀਅਲ ਬ੍ਰਾਂਡ   ਤੇਜ ਪ੍ਰਕਾਸ਼ ਤੇ ਲੈਂਜ ਕਵਾਲਿਟੀ ਸਦਕਾ ਵੱਡੀ ਨਿਗਰਾਨੀ ਰੱਖੀ ਜਾ ਸਕਦੀ ਹੈ ! ਸਾਡੇ ਵਧੀਆ ਕੁਆਲਿਟੀ ਦੇ ਪ੍ਰੋਡਕਟ ਨੇ ਲੋਕ ਦਿਲਾਂ ਚ ਜਗਾਹ ਬਣਾਈ ਹੈ ਮਾਰਕੀਟ ਚ ਨਕਲੀ ਤੇ ਘਟੀਆ ਪ੍ਰੋਡੈਕਟਾਂ ਨੂੰ ਦਰਕਿਨਾਰ ਕਰਦਿਆਂ ਪੰਜਾਬੀ ਵੱਡੀ ਗਿਣਤੀ ਚ ਦਹੁਆ ਨਾਲ ਜੁੜ ਰਹੇ ਹਨ ! ਦਹੁਆ ਸੀਸੀਟੀਵੀ ਕੈਮਰਿਆਂ ਨਾਲ ਜੁੜੇ ਦੁਕਾਨਦਾਰ ਤੇ ਲੋਕਾਂ ਦਾ ਭਰੋਸਾ ਹੈ ! 

             ਐਕਸਪਰਟ ਆਈ ਟੀ ਸੋਲੂਏਸਨ ਦੇ ਐੱਮ ਡੀ ਜਗਜੀਤ ਸਿੰਘ ਨੇ ਦੱਸਿਆ ਕਿ ਦਹੁਆ ਕੰਪਨੀ  ਵਲੋਂ ਨਾਲ ਪਿਛਲੇ ਕਈ ਸਾਲਾਂ ਤੋਂ ਜੁੜੇ ਹਾਂ ਸੀ.ਸੀ.ਟੀ ਵੀ ਸਾਈਡ ਵਿਊ ਪ੍ਰੋਡੈਕਟਾਂ ਦਾ ਰਾਤ ਦਾ ਵਿਜਨ ਸਮੇਤ ਆਵਾਜ਼ ਬਹੁਤ ਕਲੀਅਰ ਤੇ ਸਾਫ ਹੈ ਜਿਸ ਸਦਕਾ ਮਾਰਕੀਟ ਚ ਡਿਮਾਂਡ ਤੇ ਭਰੋਸਾ ਕਾਇਮ ਹੈ ਰੇਟ ਹਰੇਕ ਦੀ ਪਹੁੰਚ ਚ ਹਨ ਅੱਜ ਟੈਕਨੀਲਜੀ ਦਾ ਯੁਗ ਹੈ ਕੋਈ ਕਲੌਡ ਸਟੋਰ ਮੰਗਦਾ ਹੈ ਕੋਈ ਦੀ ਵੀ ਆਰ ਹੀ ਚੋਰੀ ਕਰਕੇ ਲੈ ਜਾਂਦੇ ਹਨ ਤਾਂ ਹਰ ਕੋਈ ਸਿਕਿਓਰਟੀ ਦੇ ਨਾਲ ਨਵੇਂ ਫੀਚਰ ਡੀ ਡਿਮਾਂਡ ਕਰਦੀ ਹੈ ਜਿਸ ਦਾ ਬਦਲ ਸਿਰਫ ਦਹੁਆ ਕੰਪਨੀ ਕੋਲ ਹੈ !  ਸਾਡੇ ਨਾਲ ਜੁੜੇ ਇੰਸਟਾਲਰ ਨਵੀਂ ਤਕਨੀਕ ਨਾਲ ਜੁੜੇ ਹਨ 1 ਮਾਰਕੀਟ ਚ ਚਲਦੇ ਪ੍ਰੋਡੈਕਟਾਂ ਦੀ ਨਿਗਰਾਨੀ ਤਹਿਤ ਕਮ੍ਪਨੀ ਸੁਣਵਾਈ ਤੇ ਹੱਲ ਕਰਦੀ ਹੈ ! 

      ਨਕੁਲ ਗੋਇਲ ਟੈਕਨੀਕਲ ਵਲੋਂ ਸਾਰੇ ਪ੍ਰੋਡੈਕਟਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀਆਂ ਗਈ ! 

ਇਸ ਮੀਟਿੰਗ ਵਿਚ ਕੰਪਨੀ ਦੇ ਮਾਹਿਰਾਂ ਨੇ ਕੈਮਰੇ ਅੰਦਰਲੇ ਗੁਣਾ ਤੇ ਚਾਨਣਾ ਪਾਉਂਦੀਆਂ ਨਵੇਂ ਦੁਕਾਨਦਾਰਾਂ ਨੂੰ ਇਨਾ ਕੈਮਰਿਆਂ ਨੂੰ ਵੱਧ ਤੋਂ ਵੱਧ ਵੇਚਣ ਦੀ ਅਪੀਲ ਕੀਤੀ। ਇਸ ਮੌਕੇ ਮਾਧਵ ਇੰਟਰਪ੍ਰਾਈਜਿਜ਼ ,ਡਿਜਿਟਲ ਗੈਲਰੀ ,ਦਿੱਲੀ ਕੰਪਿਊਟਰ ਸਮੇਤ ਬਰਨਾਲਾ ਨਿਹਾਲ ਸਿੰਘ ਵਾਲਾ ,ਭਗਤ ਭਾਈ ਕਾ ,ਰਾਮਪੁਰਾ ,ਦੇ ਡੀਲਰਾਂ ਨੂੰ ਸਰਟੀਫਿਕੇਟ ਤੇ ਗਿਫ਼੍ਟ ਦੇ ਕੇ ਸਨਮਾਨਿਤ ਕੀਤਾ ਗਿਆ !

Post a Comment

0 Comments