ਲੇਖਕ ਜੰਗੀਰ ਸਿੰਘ ਦਿਲਬਰ ਨੇ ਐੱਸ .ਐੱਸ.ਪੀ ਬਰਨਾਲਾ ਸੰਦੀਪ ਮਲਿਕ ਨੂੰ ਕੀਤੀਆਂ ਕਿਤਾਬਾਂ ਭੇਂਟ
ਸ਼ਹਿਰ ਦੀ ਸੁਰੱਖਿਆ ਤੇ ਟ੍ਰੈਫਿਕ ਨੂੰ ਸਰਲ ਬਣਾਉਣ ਸੰਬੰਧੀ ਕੀਤੀਆਂ ਵਿਚਾਰਾਂ
ਬਰਨਾਲਾ, 21,ਜੁਲਾਈ/ਕਰਨਪ੍ਰੀਤ ਕਰਨ
ਬਰਨਾਲਾ ਦੇ ਲੇਖਕ ਜੰਗੀਰ ਸਿੰਘ ਦਿਲਬਰ ਨੇ ਐੱਸ.ਐੱਸ.ਪੀ ਬਰਨਾਲਾ ਸੰਦੀਪ ਮਲਿਕ ਨੂੰ ਆਪਣੀਆਂ ਹੱਥ ਲਿਖਤ ਕਿਤਾਬਾਂ *ਦਰਦ ਦਾ ਦਰਿਆ* ਮੇਰੀ ਆਵਾਜ਼*,*ਕਲਮਾਂ ਦਾ ਹੋਕਾ *ਸਮੇਤ ਕਈ ਹੋਰ ਪੁਸਤਕਾਂ ਭੇਂਟ ਕੀਤੀਆਂ ਇਸ ਮੌਕੇ ਲੇਖਕ ਜੰਗੀਰ ਸਿੰਘ ਦਿਲਬਰ ਨੇ ਦੱਸਿਆ ਕਿ ਮਨੁੱਖੀ ਤੇ ਸਮਾਜਿਕ ਜੀਵਨ ਦੀਆਂ ਉਲਝਣਾਂ ਦੇ ਹੱਲ ਸੰਬੰਧੀ ਐੱਸ.ਐੱਸ.ਪੀ ਬਰਨਾਲਾ ਸੰਦੀਪ ਮਲਿਕ ਨਾਲ ਕਈ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਕਿ ਕਿਸ ਤਰ੍ਹਾਂ ਬਰਨਾਲਾ ਦੇ ਭੀੜ ਭਾੜ ਵਾਲੇ ਰਸਤਿਆਂ ਨੂੰ ਕਿਸੇ ਵਿਧੀ ਤਹਿਤ ਸਰਲ ਬਣਾਇਆ ਜਾ ਸਕਦਾ ਹੈ ਤਾਂ ਜੋ ਰਾਹਗੀਰਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ ! ਇਸ ਮੌਕੇ ਐੱਸ.ਐੱਸ.ਪੀ ਬਰਨਾਲਾ ਸੰਦੀਪ ਮਲਿਕ ਨੇ ਕਿਹਾ ਕਿ ਬਰਨਾਲਾ ਨੂੰ ਲੇਖਕਾਂ ਦਾ ਮੱਕਾ ਕਿਹਾ ਜਾਂਦਾ ਹੈ ਤੇ ਦਿੱਤੇ ਮਾਨ ਸਨਮਾਨ ਨੂੰ ਉਹ ਕਦੇ ਨਹੀਂ ਭੁਲਾ ਸਕਦੇ ਸਹਿਰੀਆਂ ਦੀਆਂ ਸਮਸਿਆਂ ਤੇ ਸੁਝਾਅ ਸਾਡੇ ਲਾਇ ਬੜੇ ਮਹੱਤਵਪੂਰਨ ਹਨ!
0 Comments