ਬਸਪਾ ਆਗੂਆਂ ਨੇ ਰਾਸ਼ਟਰਪਤੀ ਦੇ ਨਾਮ ਡੀਸੀ ਨੂੰ ਸੌਂਪਿਆ ਮੰਗ ਪੱਤਰ ਮਨੀਪੁਰ ਚ ਘਨਟਾ ਦੇ ਦੋਸੀ਼ਆ ਨੂੰ ਫ਼ਾਸੀ ਦੇਣ ਦੀ ਕੀਤੀ ਮੰਗ

 ਬਸਪਾ ਆਗੂਆਂ ਨੇ ਰਾਸ਼ਟਰਪਤੀ ਦੇ ਨਾਮ ਡੀਸੀ ਨੂੰ ਸੌਂਪਿਆ ਮੰਗ ਪੱਤਰ ਮਨੀਪੁਰ ਚ ਘਨਟਾ ਦੇ ਦੋਸੀ਼ਆ ਨੂੰ ਫ਼ਾਸੀ ਦੇਣ ਦੀ ਕੀਤੀ ਮੰਗ

 


ਬਰਨਾਲਾ ,27 ,ਜੁਲਾਈ /ਕਰਨਪ੍ਰੀਤ ਕਰਨ 

  ਬਹੁਤ ਸਮਾਜ ਪਾਰਟੀ ਜਿਲ੍ਹਾ ਬਰਨਾਲਾ ਵਲੋਂ ਜਰਨਲ ਸੈਕਟਰੀ ਪੰਜਾਬ ਡਾ. ਮੱਖਣ ਸਿੰਘ ਤੇ ਸੈਕਟਰੀ ਪੰਜਾਬ ਦਰਸ਼ਨ ਸਿੰਘ ਝਲੂਰ ਦੀ ਅਗਵਾਈ ਹੇਠ ਮਨੀਪੁਰ ਚ ਦਲਿਤ ਆਦਿਵਾਸੀ ਔਰਤਾਂਤੇ ਹੋਏ ਅਣ ਮਨੁੱਖੀ ਅੱਤਿਆਚਾਰ ਸਬੰਧੀ ਦੇਸ਼ ਦੇ ਰਾਸ਼ਟਰਪਤੀ ਦੇ ਨਾਮ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਭਸਪਾ ਆਗੂਆਂ ਕਿਹਾ ਕਿ 4 ਜੂਨ 2023 ਨੂੰ ਜ਼ੋ ਭਾਰਤ ਦੇ ਸੂਬੇ ਮਨੀਪੁਰ ਚ ਉੱਥੋ ਦੀਆਂ ਕੂਕੀ ਸਮੁਦਾਇ ਦੀਆਂ ਦਲਿੱਤ ਆਦਿਵਾਸੀ ਔਰਤਾਂ ਨਾਲ ਸੂਬੇ ਦੀ ਭਾਜਪਾ ਸਰਕਾਰ ਤੇ ਉਸ ਦੀ ਪੁਲਿਸ ਦੀ ਸਹਿਤੇ ਜ਼ੋ ਮਨੂੰਵਾਦੀ ਗੁੰਡਿਆਂ ਵਲੋਂ ਅਣਮਨੁੱਖੀ ਅੱਤਿਆਚਾਰ ਕੀਤਾ ਗਿਆ ਹੈ ਤੇ ਉਨ੍ਹਾਂ ਦਾ ਸਮੂਹਿਕ ਬਲਾਤਕਾਰ ਕੀਤਾ ਹਤੇ ਬਾਅਦ ਚ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਅਜਿਹੀ ਗੈਰਮਨੁੱਖੀ ਘਟਨਾ ਦਾ ਬਹੁਜਨ ਸਮਾਜ ਪਾਰਟੀ ਵਲੋਂ ਕਰੜੇ ਸ਼ਬਦਾਂਚ ਨਿੰਦਾ ਕੀਤੀ ਜਾਂਦੀ ਹੈ। ਆਗੂਆਂ ਕਿਹਾ ਕਿ ਦੇਸ਼ ਅੰਦਰ ਭਾਜਪਾ ਦੀ ਸਰਕਾਰ ਸਮੇਂ ਦਲਿੱਤ ਲੋਕਾਂ ਤੇ ਲਗਾਤਾਰ ਅੱਤਿਆਚਾਰ ਵਧ ਰਹੇ ਹਨ। ਆਗੂਆਂ ਮੰਗ ਕੀਤੀ ਕਿ ਦਲਿਤ ਆਦੀਵਾਸੀ ਔਰਤਾਂ ਨਾਲ ਅਣਮਨੁੱਖੀ ਵਰਤਾਰਾ ਕਰਨ ਵਾਲੇ ਮਨੂੰਵਾਦੀ ਗੁੰਡਿਆਂ ਨੂੰ ਜਲਦ ਤੋਂ ਜਲਦ ਫ਼ਾਸੀ ਦੀ ਸਜਾ ਦੇਣ ਦੀ ਮੰਗ ਕੀਤੀ। ਆਗੂਆਂ ਕਿਹਾ ਕਿ ਮਨੀਪੁਰ ਦੇ ਮੁੱਖ ਮੰਤਰੀ ਤੇ ਉਸ ਦੇ ਸ਼ਾਸਨ ਤੇ ਪ੍ਰਸਾਸ਼ਨ ਦੇ ਸਹਿਯੋਗੀਆਂ ਨੂੰ ਗੱਦੀ ਤੋਂ ਉਤਾਰ ਕੇ ਉਨ੍ਹਾਂ ਨੂੰ ਜੇਲ੍ਹਾਂਚ ਡੱਕ ਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਮਨੀਪੁਰ ਚ ਭਾਜਪਾ ਦੀ ਸਰਕਾਰ ਹੈ ਤੇ ਕੇਂਦਰਚ ਵੀ ਭਾਜਪਾ ਦੀ ਸਰਕਾਰ ਹੈ। ਇਸ ਘਟਨਾ ਦਾ ਸਿੱਧੇ ਤੌਰ ਤੇ ਭਾਰਤ ਦਾ ਪ੍ਰਧਾਨ ਮੰਤਰੀ ਜਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਮਨੀਪੁਰਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ। ਇਸ ਮੌਕੇ ਮੈਂਬਰ ਮਾਂ ਅਮਰਜੀਤ ਸਿੰਘ, ਡਾਂ ਜਗਜੀਵਨ ਸਿੰਘ ਇੰਚਾਰਜ਼ ਬਰਨਾਲਾ, ਡਾ. ਸਰਬਜੀਤ ਸਿੰਘ ਖੇੜੀ ਪ੍ਰਧਾਨ ਬਰਨਾਲਾ, ਦਰਸ਼ਨ ਸਿੰਘ ਤਪਾ ਹਲਕਾ ਭਦੌੜ ਪ੍ਰਧਾਨ, ਜਥੇਦਾਰ ਹਰਬੰਸ ਸਿੰਘ ਛੀਨੀਵਾਲ ਪ੍ਰਧਾਨ ਹਲਕਾ ਮਹਿਲ ਕਲਾਂ, ਜੀਵਨ ਸਿੰਘ ਚੌਪੜਾ ਪ੍ਰਧਾਨ ਹਲਕਾ ਬਰਨਾਲਾ, ਜਗਰੂਪ ਸਿੰਘ ਜਨਰਲ ਸੈਕਟਰੀ ਜਿ਼ਲ੍ਹਾ ਬਰਨਾਲਾ ਤੇ ਪਵਿੱਤਰ ਸਿੰਘ ਸੰਗਰੂਰ ਇੰਚਾਰਜ਼ ਸੁਨਾਮ ਆਦਿ ਵੀ ਹਾਜ਼ਰ ਸਨ।

Post a Comment

0 Comments