ਔਰਤ ਦਾ ਅਪਮਾਨ ਨਹੀ ਕਰਾਂਗੇ ਬਰਦਾਸ਼ਤ -- ਸ਼ਰਮਾ ਤੇ ਲਾਲਕਾ

 ਔਰਤ ਦਾ ਅਪਮਾਨ ਨਹੀ ਕਰਾਂਗੇ ਬਰਦਾਸ਼ਤ -- ਸ਼ਰਮਾ ਤੇ ਲਾਲਕਾ


ਸ਼ਾਹਕੋਟ 29 ਜੁਲਾਈ (ਲਖਵੀਰ ਵਾਲੀਆ) :-  ਜ਼ਿਲ੍ਹਾ ਕਪੂਰਥਲਾ ਦੇ ਅਧੀਨ ਪੈਂਦੇ ਕਾਲਾ ਸੰਘਿਆਂ ਵਿਖੇ ਦੁਆਬਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਕੀਤੀ ਗਈ ਜਿਸ ਵਿੱਚ ਮਨੀਪੁਰ ਵਿੱਚ ਵਾਪਰੀ ਘਟਨਾ ਨਾਲ ਨਾਰੀ ਜਾਤੀ ਦੇ ਹੋਏ ਅਪਮਾਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਇਸ ਮੌਕੇ ਦੁਆਬਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਰਾਜੀਵ ਸ਼ਰਮਾ ਅਤੇ ਉਪ ਪ੍ਰਧਾਨ ਡਾਕਟਰ ਭਗਵਾਨ ਦਾਸ ਲਾਲਕਾ ਦੀ ਪ੍ਰਧਾਨਗੀ ਵਿੱਚ ਜਥੇਬੰਦੀ ਦੇ ਮੁੱਖ ਬੁਲਾਰੇ ਮਨੀਸ਼ ਕੁਮਾਰ ਤੇ ਬਲਾਕ ਵਾਇਸ ਪ੍ਰਧਾਨ ਭਗਵਾਨ ਦਾਸ ਲਾਲਕਾ ਨੇ ਪ੍ਰੈੱਸ ਨੂੰ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਨੀਪੁਰ ਵਿੱਚ ਬੀਤੇ ਦਿਨੀਂ ਔਰਤ ਜਾਤੀ ਦਾ ਜੋ ਅਪਮਾਨ ਹੋਇਆ ਹੈ ਉਹ ਸਭ ਕੁਝ ਮਨੀਪੁਰ ਦੀ ਸਰਕਾਰ ਦੀ ਨਾਲਾਇਕੀ ਕਰਕੇ ਹੋਇਆ ਹੈ ਅਤੇ ਇਸ ਘਟਨਾ ਨਾਲ ਭਾਰਤ ਵਾਸੀਆਂ ਦਾ ਸਿਰ ਸ਼ਰਮ ਨਾਲ ਝੁੱਕ ਗਿਆ ਹੈ । ਜੇਕਰ ਭਾਰਤ ਵਰਗੇ ਨਾਰੀ ਪ੍ਰਧਾਨ ਦੇਸ਼ ਦਾ ਇਹ ਹਾਲ ਹੈ ਤਾਂ ਸਾਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਅਤੇ ਆਪਣੀਆਂ ਧੀਆਂ ਭੈਣਾਂ ਦੀ ਸੁਰੱਖਿਆ ਲਈ ਕੁਝ ਹੋਰ ਸੋਚਣ ਲਈ ਮਜਬੂਰ ਹੋਣਾ ਚਾਹੀਦਾ ਹੈ ਜਿਸ ਨਾਲ ਉਹ ਸਮਾਜ ਦੇ ਵਿੱਚ ਇੱਜ਼ਤ ਮਾਣ ਦੀ ਜ਼ਿੰਦਗੀ ਜੀਅ ਸਕਣ ਅਤੇ ਉਹਨਾਂ ਨੇ ਦੱਸਿਆ ਕਿ ਜਥੇਬੰਦੀ ਦੇ ਆਗੂਆਂ ਨੇ ਇਹ ਫ਼ੈਸਲਾ ਕੀਤਾ ਹੈ ਕਿ ਜੇ ਕਰ ਮਨੀਪੁਰ ਦੇ ਇਸ ਹਿੰਸਕ ਅਤੇ ਨਿੰਦਣਯੋਗ ਘਟਨਾ ਤੇ ਕੇਂਦਰ ਸਰਕਾਰ ਕੋਈ ਸਖਤ ਕਦਮ ਨਹੀ ਚੁੱਕਦੀ ਤਾਂ ਜਥੇਬੰਦੀ ਆਉਣ ਵਾਲੇ ਦਿਨਾਂ ਦੇ ਵਿੱਚ ਸੜਕਾਂ ਤੇ ਉਤਰੇਗੀ ਅਤੇ ਡਾਕਟਰ ਰਾਜੀਵ ਸ਼ਰਮਾ ਦੇ ਅਨੁਸਾਰ ਪੂਰਨ ਨਾਰੀ ਜਾਤੀ ਦਾ ਸਤਿਕਾਰ ਕਰਦੇ ਹਾਂ ਅਤੇ ਗੁਰੂ ਨਾਨਕ ਦੇਵ ਜੀ ਦੇ ਵਚਨਾਂ ਦੇ ਅਨੁਸਾਰ "ਸੋ ਕਿਉਂ ਮੰਦਾ ਆਖਿਐ ਜਿਤੁ ਜੰਮਹਿ ਰਾਜਾਨ" ਸ਼ਬਦਾਂ ਦੀ ਪਾਲਣਾ ਕਰਦੇ ਹਾਂ। ਅਤੇ ਸਮਾਜ ਵਿੱਚ ਔਰਤਾਂ ਉਪਰ ਹੋ ਰਹੇ ਅਤਿਆਚਾਰਾਂ ਦਾ ਵਿਰੋਧ ਕਰਦੇ ਹਾਂ ਭਾਵੇਂ ਉਹ ਭਰੂਣ ਹੱਤਿਆ ਹੋਵੇ ਜਾਂ ਭਰੂਣ ਜਾਂਚ ਹੋਵੇ ਅਤੇ ਮਨੀਪੁਰ ਦੀ ਘਟਨਾ ਤਾਂ ਮਾਫੀ ਯੋਗ ਹੈ ਹੀ ਨਹੀ ਅਤੇ ਨਾ ਹੀ ਭੁੱਲਣਯੋਗ ਹੈ ਇਸ ਦੁਖਦਾਈ ਘਟਨਾ ਦਾ ਪੂਰਨ ਤੌਰ ਤੇ ਵਿਰੋਧ ਕਰਦੇ ਹਾਂ ਤੇ ਕਰਦੇ ਹੀ ਰਹਾਂਗੇ ਅਤੇ ਇਸ ਮੌਕੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸਾਰੇ ਕਮੇਟੀ ਮੈਂਬਰਾਂ ਨੇ ਇਸ ਦੁਖਦਾਇਕ ਘਟਨਾ ਤੇ ਆਪਣਾ ਰੋਸ ਪ੍ਰਗਟਾਇਆ ਅਤੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਜੋ ਵੀ ਦੋਸ਼ੀ ਹਨ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆ ਜਾਣ ਅਤੇ ਨਾਰੀ ਜਾਤੀ ਦਾ ਮਾਣ ਸਤਿਕਾਰ  ਵਧਾਇਆ ਜਾਵੇ ਨਹੀ ਤਾਂ ਆਉਣ ਵਾਲੇ ਸਮੇਂ ਵਿੱਚ ਜਥੇਬੰਦੀ ਇਸ ਦੁੱਖਦਾਈ ਘਟਨਾ ਦੇ ਵਿਰੋਧ ਦੇ ਵਿੱਚ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ ਅਤੇ ਇਸ ਮੌਕੇ ਤੇ ਐਸੋਸੀਏਸ਼ਨ ਦੇ ਸਕੱਤਰ ਸੁਰਜੀਤ ਸਿੰਘ, ਪਲਵਿੰਦਰ ਸਿੰਘ,ਬਲੌਰ ਖਾਨ, ਸੱਤਪਾਲ, ਸੁਸ਼ੀਲ ਵਰਮਾ, ਹਰਜੀਤ ਸਿੰਘ, ਸੁਖਜਿੰਦਰ ਮੱਟੂ, ਬਲਬੀਰ ਸਿੰਘ ਅਤੇ ਬਲਬੀਰ ਥਾਪਰ ਆਦਿ ਹਾਜ਼ਰ ਸਨ

Post a Comment

0 Comments