ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਹੜ੍ਹ ਪੀੜਤ ਲੋਕਾਂ ਲਈ ਰੱਬ ਬਣ ਕੇ ਆਇਆ ਹੈ ਡਾ ਐਸ ਪੀ ਸਿੰਘ ਓਬਰਾਏ

 ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਹੜ੍ਹ ਪੀੜਤ ਲੋਕਾਂ ਲਈ ਰੱਬ ਬਣ ਕੇ ਆਇਆ ਹੈ ਡਾ ਐਸ ਪੀ ਸਿੰਘ ਓਬਰਾਏ


ਫਿਰੋਜਪੁਰ ,21 ਜੁਲਾਈ ਹਰਜਿੰਦਰ ਸਿੰਘ ਕਤਨਾ

-ਜਦ ਵੀ ਕਦੇ ਕਿਤੇ ਵੀ ਲੋਕਾਂ ਤੇ ਔਖੀ ਘੜੀ ਆਈ ਤਾਂ ਮਾਨਵਤਾ ਦੇ ਮਸੀਹਾ ਡਾ ਐਸ ਪੀ ਸਿੰਘ ਓਬਰਾਏ ਸਭ ਤੋਂ ਪਹਿਲਾਂ ਉਥੇ ਚਟਾਨ ਬਣ ਕੇ ਖੜ੍ਹ ਗਏ। ਪਿਛਲੇ ਦਿਨੀਂ ਪੰਜਾਬ ਵਿੱਚ ਹੋਈ ਤੇਜ ਬਾਰਿਸ਼ ਨਾਲ ਆਮ ਲੋਕਾਂ ਦਾ ਤੇ ਖਾਸ ਕਰਕੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ ਪਰ ਇਸ ਤੋਂ ਤੁਰੰਤ ਬਾਅਦ ਪਹਾੜੀ ਰਾਜਾਂ ਵਿੱਚ ਜਿਆਦਾ ਵਰਖਾ ਹੋਣ ਕਰਕੇ ਪਾਣੀ ਡੈਮਾਂ ਤੇ ਵੱਧ ਇਕੱਠਾ ਹੋ ਗਿਆ ਜਿਸ ਕਰਕੇ ਸਰਕਾਰ ਵੱਲੋਂ ਵਾਧੂ ਪਾਣੀ ਦਰਿਆਵਾਂ ਵਿੱਚ ਛੱਡਣਾ ਪਿਆ ਜਿਸ ਨਾਲ ਦਰਿਆਵਾਂ ਦੇ ਖੇਤਰ ਵਿੱਚ ਆਉਣ ਵਾਲੇ ਇਲਾਕਿਆਂ ਵਿੱਚ ਹੜ੍ਹ ਆ ਗਏ। ਇਨ੍ਹਾਂ ਹੜਾਂ ਨੇ ਇਨ੍ਹਾਂ ਖੇਤਰਾਂ ਵਿੱਚ ਰਹਿੰਦੇ ਲੋਕਾਂ ਤੇ ਭਾਰੀ ਮਾਰ ਮਾਰੀ ਜਿਸ ਕਰਕੇ ਹਜਾਰਾਂ ਏਕੜ ਫਸਲ ਪਾਣੀ ਵਿੱਚ ਡੁੱਬ ਗਈ। ਲੋਕਾਂ ਦੇ ਰੈਣ ਬਸੇਰੇ ਘਹਿ ਢੇਰੀ ਹੋ ਗਏ ਅਤੇ ਇਸ ਤੋਂ ਇਲਾਵਾ ਮਾਲ ਡੰਗਰ ਦਾ ਵੀ ਭਾਰੀ ਨੁਕਸਾਨ ਹੋਇਆ । ਇਨ੍ਹਾਂ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਖਾਣ ਪੀਣ , ਰਹਿਣ ਅਤੇ ਖਾਸ ਕਰਕੇ ਪਸ਼ੂ ਦੇ ਚਾਰੇ ਦੀ ਵੱਡੀ ਸਮੱਸਿਆਂ ਨੇ ਘੇਰ ਲਿਆ ।ਇਸ ਤੇ ਪਹਿਲਾਂ ਦੀ ਤਰ੍ਹਾਂ ਪੰਜਾਬ ਦਾ ਪੁੱਤ ਅਤੇ ਸਰਬੱਤ ਦਾ ਭਲਾ ਟਰੱਸਟ ਦਾ ਮੈਨੇਜਿੰਗ ਟਰੱਸਟੀ ਡਾ ਐਸ ਪੀ ਸਿੰਘ ਓਬਰਾਏ ਅਗੇ ਆਇਆ ਤੇ ਹੜ੍ਹ ਪੀੜਤਾਂ ਲਈ ਹਰ ਸੰਭਵ ਮੱਦਦ ਕਰਨ ਦਾ ਐਲਾਨ ਕਰ ਦਿੱਤਾ। ਡਾ ਓਬਰਾਏ ਨੇ ਆਪਣੀ ਸਰਬੱਤ ਦਾ ਭਲਾ ਟਰੱਸਟ ਦੀਆਂ ਜਿਲ੍ਹਾ ਪੱਧਰ ਦੀਆਂ ਇਕਾਈਆਂ ਨੂੰ ਨਿਰਦੇਸ ਜਾਰੀ ਕੀਤੇ ਕਿ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਾ ਕੇ ਪੀੜਤਾਂ ਦੀ ਮੱਦਦ ਕਰਨ। ਉਨ੍ਹਾਂ ਵੱਲੋਂ ਪਾਣੀਆਂ ਵਿੱਚ ਫਸੇ ਲੋਕਾਂ ਲਈ ਪੱਕਾ ਅਤੇ ਸੁੱਕਾ ਲੰਗਰ, ਤਿਰਪਾਲਾਂ ਅਤੇ ਪਸ਼ੂਆਂ ਲਈ ਵੱਡੇ ਪੱਧਰ ਤੇ ਪਸ਼ੂ ਖੁਰਾਕ ਪ੍ਰਭਵਿਤ ਇਲਾਕਿਆਂ ਵਿੱਚ ਭੇਜਣੀ ਸ਼ੁਰੂ ਕਰ ਦਿੱਤੀ । ਪਤਾ ਲੱਗਾ ਹੈ ਕਿ ਹੁਣ ਤੱਕ ਹਜਾਰਾਂ ਟਨ ਪਸ਼ੂ ਖੁਰਾਕ , ਸੁੱਕਾ ਪੱਕਿਆਂ ਰਾਸ਼ਨ, ਪਾਣੀ ਅਤੇ ਹੋਰ ਸਮਾਨ ਪ੍ਰਭਾਵਿਤ ਇਲਾਕਿਆਂ ਵਿੱਚ ਵੰਡ ਚੁੱਕੇ ਹਨ। ਪਤਾ ਲੱਗਿਆ ਕਿ ਪਟਿਆਲਾ ਵਿੱਚ ਸਭ ਤੋਂ ਵੱਧ ਪਾਣੀ ਦੀ ਮਾਰ ਪਈ ਜਿੱਥੇ ਦਿਹਾਤੀ ਅਤੇ ਸ਼ਹਿਰੀ ਏਰੀਏ ਨੂੰ ਪਾਣੀ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿੱਥੇ ਡਾ ਓਬਰਾਏ ਖੁਦ ਜਾ ਕੇ ਪੀੜਤ ਲੋਕਾਂ  ਨੂੰ ਮਿਲੇ ਤੇ ਸੰਸਥਾ ਦੇ ਕੌਮੀ ਪ੍ਰਧਾਨ ਸ ਜੱਸਾ ਸਿੰਘ ਸੰਧੂ ਨੇ ਦਿਨ ਰਾਤ ਖੁਦ ਨਿਗਰਾਨੀ ਕਰਕੇ ਪ੍ਰਭਾਵਿਤ ਇਲਾਕੇ ਵਿੱਚ ਪੱਕਾ ਰਾਸ਼ਨ ਅਤੇ ਹੋਰ ਰਾਹਤ ਸਮੱਗਰੀ ਪਹੁੰਚਾਈ। ਇਸ ਤੋਂ ਇਲਾਵਾ ਹਰਿਆਣਾ ਦੇ ਕੁੱਝ ਇਲਾਕੇ, ਰੂਪ ਨਗਰ, ਲੁਧਿਅਣਾ , ਜਲੰਧਰ , ਮੋਗਾ, ਕਪੂਰਥਲਾ, ਤਰਨਤਾਰਨ ਅਤੇ ਫਿਰੋਜਪੁਰ ਵਿੱਚ ਵੀ ਜਿਲ੍ਹਾ ਟੀੰਮਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਡੱਟੀਆਂ ਹੋਈਆਂ ਹਨ। ਜੋ ਦਿਨ - ਰਾਤ ਹਾਲਾਤਾਂ ਤੇ ਨਜਰ ਰੱਖ ਰਹੀਆਂ ਹਨ ਤੇ ਲੋੜ ਮੁਤਾਬਕ ਜਰੂਰਤ ਦਾ ਸਮਾਨ ਹੈਡ ਆਫਿਸ ਪਟਿਆਲਾ ਤੋਂ ਸਮਾਨ ਮੰਗਵਾ ਕੇ ਲੋਕਾਂ ਵਿੱਚ ਵੰਡ ਰਹੀਆਂ ਹਨ। ਸਰਬੱਤ ਦਾ ਭਲਾ ਦੇ ਮੁੱਖੀ ਡਾ ਓਬਰਾਏ ਨੇ ਵੱਡਾ ਐਲਾਨ ਕਰਦੇ ਹੋਏ ਹੜ੍ਹਾਂ ਦੋਰਾਨ ਢਹਿ ਗਏ ਮਕਾਨਾਂ ਨੂੰ ਦੁਬਾਰਾ ਬਣਾ ਕੇ ਦੇਣ ਦਾ ਕਿਹਾ ਹੈ ਅਤੇ ਇਸ ਦੇ ਲਈ ਦਸ ਕਰੋੜ ਰੁਪਏ ਰਾਸ਼ੀ ਖਰਚਣ ਦਾ ਐਲਾਨ ਕੀਤਾ ਹੈ। ਦੁਨੀਆਂ ਦੇ ਲੋਕ ਉਨ੍ਹਾਂ ਨੂੰ ਰੱਬੀ ਰੂਹ ਵੀ ਕਹਿੰਦੇ ਹਨ ਜੋ ਕਿਸੇ ਹੋਰ ਤੋਂ ਮਾਲੀ ਮੱਦਦ ਲਏ ਆਪਣੇ ਕੋਲੋਂ ਹੀ ਕਰੋੜਾਂ ਰੁਪਏ ਜਰੂਰਾ ਮੰਦ ਲੋਕਾਂ ਤੇ ਖਰਚ ਕਰ ਰਿਹਾ ਹੈ। ਲੋੜਵੰਦ ਵਿਧਵਾਵਾਂ,ਅੰਗ ਹੀਣਾ, ਜਰੂਰਮੰਦਾ, ਬਿਮਾਰਾਂ ਦੀ ਮੱਦਦ ਤੋਂ ਇਲਾਵਾ ਹੋਰ ਪਤਾ ਨਹੀਂ ਕਿਨ੍ਹੇ ਤਰ੍ਹਾਂ ਨਾਲ ਲੋਕਾਂ ਦੀ ਮੱਦਦ ਕਰ ਰਿਹਾ ਹੈ। ਵਾਹਿਗੁਰੂ ਇਸ ਇਨਸਾਨ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ। 

  

Post a Comment

0 Comments