ਚਾਂਦਪੁਰਾ ਬੰਨ੍ਹ ਦੇ ਟੁੱਟਣ ਕਾਰਨ ਤਹਿਸੀਲ ਬੁਢਲਾਡਾ ਦੇ ਵੱਖ-ਵੱਖ ਪਿੰਡਾਂ ਵਿੱਚ ਹੜ੍ਹ ਆਉਣ ਕਾਰਨ ਪਾਣੀ ਨੇ ਮਚਾਈ ਤਬਾਹੀ।

 ਚਾਂਦਪੁਰਾ ਬੰਨ੍ਹ ਦੇ ਟੁੱਟਣ ਕਾਰਨ ਤਹਿਸੀਲ ਬੁਢਲਾਡਾ ਦੇ ਵੱਖ-ਵੱਖ ਪਿੰਡਾਂ ਵਿੱਚ ਹੜ੍ਹ ਆਉਣ ਕਾਰਨ ਪਾਣੀ ਨੇ ਮਚਾਈ ਤਬਾਹੀ।


ਬੁਢਲਾਡਾ:- ਦਵਿੰਦਰ ਸਿੰਘ ਕੋਹਲੀ

-ਹੜ੍ਹਾਂ ਨਾਲ ਜਿੱਥੇ ਪੂਰੇ ਪੰਜਾਬ ਵਿੱਚ ਦਹਿਸ਼ਤ ਦੀ ਸਥਿਤੀ ਬਣੀ ਹੋਈ ਹੈ। ਉੱਥੇ ਹੀ ਹਰਿਆਣਾ ਦੇ ਚਾਂਦਪੁਰਾ ਬੰਨ੍ਹ ਦੇ ਟੁੱਟਣ ਕਾਰਨ ਨੇੜਲੇ ਪਿੰਡ ਵੀ  ਲਪੇਟ ਵਿੱਚ ਆ ਚੁੱਕੇ ਹਨ।ਉਸ‌ ਤਰ੍ਹਾ ਹੀ ਤਹਿਸੀਲ ਬੁਢਲਾਡਾ ਜ਼ਿਲ੍ਹਾ ਮਾਨਸਾ ਦੇ ਪਿੰਡ ਰਿਉਂਦ ਕਲਾਂ ਵੀ ਹੜ੍ਹਾਂ ਨਾਲ ਪ੍ਰਭਾਵਿਤ ਹੋ ਚੁੱਕਿਆ ਹੈ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਰਿਉਂਦ ਕਲਾਂ ਦੇ ਸਰਪੰਚ ਸੁਖਦੇਵ ਸਿੰਘ ਨੇ ਕਿਹਾ ਕਿ ਚਾਂਦਪੁਰਾ ਬੰਨ੍ਹ ਟੁੱਟਣ ਕਾਰਨ ਪਿੰਡ ਵਿੱਚ ਹੜ੍ਹਾਂ ਨੇ ਤਬਾਹੀ ਮਚਾਈ ਹੈ । ਜਿਸ ਨਾਲ ਰੋਜ਼ਾਨਾ ਦਾ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਪਿੰਡ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ   ਦਾ ਨੁਕਸਾਨ ਹੋਇਆ ਅਤੇ 10-15 ਮਕਾਨ ਵੀ ਡਿੱਗ ਕੇ ਢਹਿ ਢੇਰੀ ਹੋ ਗਏ, ਪ੍ਰੰਤੂ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ।ਇਸ ਮੌਕੇ ਉਨ੍ਹਾਂ ਵੱਲੋਂ ਪ੍ਰਸ਼ਾਸਨ ਵੱਲੋਂ ਹੜ੍ਹਾਂ ਦੇ ਹਾਲਾਤਾਂ ਵਿੱਚ ਸਮੇਂ-ਸਿਰ ਬਿਜਲੀ ਸਪਲਾਈ ਪਹੁੰਚਾਉਣ ਅਤੇ ਮੈਡੀਕਲ ਟੀਮਾਂ ਦਾ ਪ੍ਰਬੰਧ ਕਰਵਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਅੱਗੇ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦਾ ਵੀ ਧੰਨਵਾਦ ਕੀਤਾ, ਜਿਨ੍ਹਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੀੜਤਾਂ ਲਈ ਰਾਸ਼ਨ ਮੁਹੱਈਆ ਕਰਵਾਇਆ,ਰਾਹਤ ਕੈਂਪ ਲਗਾਏ ਅਤੇ ਇਲਾਕੇ ਦੇ ਦਸਮੇਸ਼ ਨਗਰ ਅਤੇ ਕਈ ਸਕੂਲਾਂ ਵਿੱਚ ਲੰਗਰ ਸੇਵਾ ਦਾ ਕਾਰਜ ਕਰਵਾਉਣ ਵਿੱਚ ਮੱਦਦ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਹੜ੍ਹਾਂ ਦੀ ਸਥਿਤੀ ਪਹਿਲਾਂ ਨਾਲੋਂ ਸਥਿਰ ਹੈ। ਪਾਣੀ ਦਾ ਵਹਾਅ ਪਿੰਡ ਦੇ ਇੱਕ ਪਾਸੋਂ ਸ਼ੁਰੂ ਹੋ ਗਿਆ ਹੈ ਅਤੇ ਕੁੱਝ ਹਿੱਸੇ ਵਿੱਚ ਪਾਣੀ ਖੜਿਆ ਹੋਇਆ ਹੈ।ਜੋ ਕਿ ਹੌਲੀ-ਹੌਲੀ ਘੱਟ ਰਿਹਾ ਹੈ।ਜਿਸ ਤੋਂ ਬਾਅਦ ਪਿੰਡ ਦੀਆਂ ਸੜਕਾਂ ਵਿੱਚ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ ਅਤੇ ਬੱਚਿਆਂ ਦੀ ਪੜ੍ਹਾਈ ਜਾਰੀ ਰੱਖਣ ਲਈ ਪਿੰਡ ਦੇ ਸਕੂਲ ਆਮ ਵਾਂਗ ਖੋਲ੍ਹੇ ਜਾ ਸਕਣਗੇ।

Post a Comment

0 Comments