ਬਰਨਾਲਾ ਚ ਖੁੱਲੇ ਸ਼ੋਪਿੰਗ ਸੈਂਟਰ ਵਿਸ਼ਾਲ ਮੈਗਾ ਮਾਰਟ ਦੀਆਂ ਧੂੰਮਾਂ ਪਹਿਲੇ ਦਿਨ ਹਜਾਰਾਂ ਲੋਕਾਂ ਕੀਤੀ ਖਰੀਦਦਾਰੀ
ਵਿਸ਼ਾਲ ਮੈਗਾ ਮਾਰਟ ਤੇ ਰੇਟਾਂ ਤਹਿਤ ਹਰ ਖਾਸ ਤੇ ਆਮ ਕਰੇਗਾ ਖਰੀਦਦਾਰੀ- ਅਜੈ ਜਿੰਦਲ
ਬਰਨਾਲਾ, 24 ,ਜੁਲਾਈ/ਕਰਨਪ੍ਰੀਤ ਕਰਨ
- -ਬਰਨਾਲਾ ਚ ਖੁੱਲੇ ਸ਼ੋਪਿੰਗ ਸੈਂਟਰ ਵਿਸ਼ਾਲ ਮੈਗਾ ਮਾਰਟ ਦੀਆਂ ਧੂੰਮਾਂ ਪੈ ਚੁੱਕੀਆਂ ਹਨ ਤੇ ਉਧਘਾਟੰਨ ਦੇ ਪਹਿਲੇ ਦਿਨ ਹਜਾਰਾਂ ਲੋਕਾਂ ਕੀਤੀ ਖਰੀਦਦਾਰੀ ਭਾਵੇਂ ਬਰਨਾਲਾ ਵਿਖੇ ਇੰਡਸਟਰੀਅਲਾ ਵੱਲੋ ਪਿੱਛਲੇ ਕਈ ਵਰ੍ਹਿਆਂ ਨੂੰ ਬਰਨਾਲਾ ਵਿਖੇ ਵੱਡੇ ਵੱਡੇ ਸ਼ਾਪਪਿੰਗ ਮਾਲ ਤੇ ਕਾਲੋਨੀਆਂ ਕੱਟੀਆ ਜਾ ਰਹੀਆਂ ਹਨ। ਜਿਸ ਨਾਲ ਸ਼ਹਿਰ ਦਾ ਜ਼ਿਆਦਾਤਰ ਨਕਸ਼ਾ ਬਦਲਦਾ ਦਿੱਖ ਰਿਹਾ ਹੈ। ਜਿਥੇ ਸ਼ਹਿਰ “ਚ ਪਹਿਲਾਂ ਡੀ ਮਾਰਟ ਸੁਪਰ ਮਾਰਕੀਟ, ਫੈਕਟਰੀ ਆਊਟਲੈੱਟ ਖੋਲ੍ਹੇ ਗਏ ਓਥੇ ਹੀ ਬਰਨਾਲਾ ਵਿਖੇ ਇਕ ਹੋਰ ਸੁਪਰ ਸਟੋਰ ਦਾ ਵੀ ਮੁਹੂਰਤ ਕੀਤਾ ਗਿਆ।
ਬਰਨਾਲਾ ਦੇ ਪੱਕਾ ਕਾਲਜ ਰੋਡ ਤੇ ਖੁਲਿਆ ਸ਼ੋਪਿੰਗ ਸੈਂਟਰ ਬਰਨਾਲਾ ਦੇ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ। ਸ਼ਾਪਿੰਗ ਸੈਂਟਰ ਦੇ ਪ੍ਰਬੰਧਕ ਅਜੈ ਜਿੰਦਲ ਵੱਲੋ ਰੀਬਨ ਕੱਟ ਕੇ ਇਸ ਪਲਾਜ਼ੇ ਦਾ ਮੁਹੂਰਤ ਕੀਤਾ ਗਿਆ। ਜਿੰਦਲ ਨੇ ਦੱਸਿਆਂ ਕੇ ਸ਼ਹਿਰ ''ਚ ਮਾਰਟ ਖੁੱਲਣ ਨਾਲ ਨੌਜਵਾਨਾਂ ਲਈ ਨੌਕਰੀ ਦੇ ਰਸਤੇ ਖੁਲੇ ਹਨ। ਓਹਨਾ ਕਿਹਾ ਕਿ ਇਸ ਕੰਪਲੈਕਸ ਅੰਦਰ ਤਕਰੀਬਨ 100 ਦੇ ਕਰੀਬ ਮੁੰਡੇ ਕੁੜੀਆਂ ਵੱਖ ਵੱਖ ਅਸਾਮੀਆਂ ਤੇ ਕਮ ਕਰ ਰਹੇ ਹਨ। ਜਿਸ ਨਾਲ ਉਹਨਾਂ ਦੇ ਪਰਵਾਰਾਂ ਨੂੰ ਵੱਡਾ ਸਹਾਰਾ ਲੱਗਦਾ ਹੈ ਅਤੇ ਨੌਜਵਾਨਾ ਦੇ ਤਜੁਰਬੇ ਚ ਵੀ ਹਿਜਾਫ਼ਾ ਹੁੰਦਾ ਹੈ। ਓਹਨਾ ਨੇ ਕਿਹਾ “ਕਿ ਕੰਪਲੈਕਸ ਸ਼ਹਿਰ ਦੇ ਕਰੀਬ 2.5 ਲੱਖ ਲੋਕਾਂ ''ਚੋ 1.5 ਲੱਖ ਲੋਕਾਂ ਦੇ ਪਹੁੰਚਣ ਦਾ ਸੌਖਾ ਸਾਧਨ ਹੈ। ਕਿਹਾ ਕਿ ਨੌਕਰੀ ਪੇਸ਼ੇ ਦੇ ਲੋਕਾਂ ਲਈ ਕੰਪਲੈਕਸ ਦੇ ਟਾਈਮ ਨੂੰ ਸਵੇਰੇ 10 ਤੋਂ ਲੈਕੇ ਰਾਤ ਦੇ 11 ਵਜੇ ਤੱਕ ਖੋਲਿਆ ਜਾਵੇਗਾ। ਸ਼ਹਿਰ “ਚ ਕਿੱਸੇ ਤਰਾਂ ਦੀ ਟ੍ਰੈਫ਼ਿਕ ਦੀ ਸਮੱਸਿਆਂ ਨਾ ਆਵੇ, ਜਿਸ ਲਈ ਵੱਡੀ ਪਾਰਕਿੰਗ ਦਾ ਵੀ ਇੰਤਜ਼ਾਮ ਕੀਤਾ ਗਿਆ ਹੈ। ਪੂਰੇ ਭਾਰਤ “ਚ ਏਅਰ ਪਲਾਜ਼ਾ ਰਿਟੇਲ ਹੋਲਡਿੰਗ ਪ੍ਰਾਈਵੇਟ ਲਿਮ: ਦੇ ਕਈ ਮਾਰਟ ਹਨ। ਸ਼ਹਿਰ “ਚ ਇਸ ਤਰਾਂ ਦੇ ਪਲਾਜ਼ੇ, ਕੰਪਲੈਕਸ ਖੁੱਲਣ ਨਾਲ ਜਿਥੇ ਕੰਮ ਕਾਰ ਦੇ ਸਾਧਨਾ ਚ ਵਾਧਾ ਹੁੰਦਾ ਹੈ ਓਥੇ ਹੀ ਸਰਕਾਰ ਦੇ ਟੈਕਸ “ਚ ਵੀ ਹਿਜਾਫ਼ਾ ਹੁੰਦਾ ਹੈ।
*ਹਰ ਵਰਗ ਦੇ ਲੋਕਾਂ ਨੂੰ ਮਹਿੰਗਾਈ ਨੂੰ ਦੇਵੇਗਾ ਰਾਹਤ ਇਹ ਮਾਰਟ - ਮੈਨੇਜਰ ਭਾਟੀ* ਇਸ ਮੌਕੇ ਮਾਰਟ ਦੇ ਮੈਨੇਜਰ ਸਤਿਆਪਾਲ ਭਾਟੀ ਨੇ ਦੱਸਿਆਂ “ਕਿ ਇਸ ਮਾਰਟ ਦੇ ਅੰਦਰ ਜਰੂਰਤ ਦੀ ਹਰ ਸੁਵਿਧਾ ਦਾ ਸਾਮਾਨ ਵਾਜਬ ਰੇਟਾਂ ਤੇ ਉਪਲਬਧ ਹੈ।ਦੱਸਿਆਂ ਕਿ ਮਾਰਟ ''ਚ ਕੱਪੜਾ, ਸਕੂਲ ਆਈਟਮ, ਇਨਰ ਗਾਰਮੈਂਟ, ਬਾਹਰਲੇ ਮੁਲਕਾਂ ਚ ਜਾਣ ਵਾਲਿਆਂ ਲਈ ਜਰੂਰਤ ਦਾ ਹਰ ਸਾਮਾਨ, ਘਰ ਦੇ ਬਰਤਨ, ਕਮਰਸ਼ੀਅਲ ਟੂਲ ਆਦਿ ਮਜੂਦ ਹਨ।
ਬਹੁਤ ਜਲਦ ਦਿੱਲੀ ਦੇ ਚਾਂਦਨੀ ਚੌਂਕ ਚ ਵਿਕਣ ਵਾਲੀ ਸਸਤੀ ਤੇ ਵੱਡੀਆਂ ਆਰਟੀਫੇਸ਼ੀਅਲ ਜਵੇਲੇਰੀ ਵੀ ਇਥੇ ਉਪਲੱਬਧ ਹੋਵੇਗੀ। ਓਹਨਾ ਨੇ ਕਿਹਾ ਕਿ ਮਨ ਲਓ ਕਿ ਜੇਕਰ ਇਕ ਪਰਵਾਰ ਦੇ ਚਾਰ ਜੀਅ ਇਥੇ ਕੱਪੜੇ ਖਰੀਦਣ ਆਉਂਦੇ ਹਨ ਤਾਂ ਓਹਨਾ ਸਾਰਿਆਂ ਲਈ ਤਕਰੀਬਨ 4 ਤੋਂ 5 ਹਾਜਰ ਰੁਪੈ ਚ ਵਧੀਆਂ ਪੂਰਾ ਪੈ ਸਕਦਾ ਹੈ। ਜਦ ਕਿ ਜੇਕਰ ਕਿਸੇ ਹੋਰ ਸ਼ੋਰੂਮ ਨਾਲ ਤੁਲਨਾ ਕੀਤੀ ਜਾਵੇਂ ਤਾਂ ਇਹੀ ਖਰਚ ਦੁਗਣਾ ਹੋ ਜਾਵੇਗਾ। ਮੈਨੇਜਰ ਨੇ ਕਿਹਾ “ਕਿ ਸ਼ਹਿਰ ਵਾਸੀਆਂ ਨੂੰ ਵਧੀਆ ਕੁਆਲਟੀ ਤੇ ਓਹਨਾ ਦੇ ਬਜਟ “ਚ ਹਰ ਚੀਜ ਮੁਹਾਈਆਂ ਕਰਵਾਉਣਾ ਹੀ ਇਸ ਮਾਰਟ ਦਾ ਮੁੱਖ ਟੀਚਾ ਹੈ। ਮਾਰਟ ਦੇ ਮੁਹਰਤ ਸਮੇ ਦਿਸ਼ਾ ਜਿੰਦਲ, ਮਨੀਸ਼ਾ ਜਿੰਦਲ, ਨਿਰਮਲ ਜਿੰਦਲ, ਹਿਨਾ ਜਿੰਦਲ, ਰਾਣੀ ਜਿੰਦਲ, ਨਵੀਨ ਕੁਮਾਰ ਅਸਿਸਟੈਂਟ ਸਟੋਰ ਮੈਨੇਜਰ, ਮੀਨੂ ਸ਼ਰਮਾ ਏਰੀਆ ਮੈਨੇਜਰ, ਗੁਰਮੀਤ ਸਿੰਘ ਓਪਨਿੰਗ ਸਟੋਰ ਮੈਨੇਜਰ ਤੋ ਇਲਾਵਾ ਸਮੂਹ ਸਟਾਫ ਦੇ ਕਰਮਚਾਰੀ ਆਦਿ ਮਜੂਦ ਸਨ।
0 Comments