ਜਿਲਾ ਬਰਨਾਲਾ ਕਾਂਗਰਸੀਆਂ ਆਗੂਆਂ ਵਲੋਂ ਹੜ੍ਹਾਂ ਕਾਰਨ ਹੋਈ ਤਬਾਹੀ ਦਾ ਮੁਆਵਜ਼ਾ ਜਾਰੀ ਕਰਵਾਉਣ ਸੰਬੰਧੀ ਡੀ.ਸੀ ਪੂਨਮਦੀਪ ਕੌਰ ਨੂੰ ਦਿੱਤਾ ਮੰਗਪੱਤਰ

 ਜਿਲਾ ਬਰਨਾਲਾ ਕਾਂਗਰਸੀਆਂ ਆਗੂਆਂ ਵਲੋਂ ਹੜ੍ਹਾਂ ਕਾਰਨ ਹੋਈ ਤਬਾਹੀ ਦਾ ਮੁਆਵਜ਼ਾ ਜਾਰੀ ਕਰਵਾਉਣ ਸੰਬੰਧੀ ਡੀ.ਸੀ ਪੂਨਮਦੀਪ ਕੌਰ ਨੂੰ ਦਿੱਤਾ ਮੰਗਪੱਤਰ


ਬਰਨਾਲਾ ,28 ,ਜੁਲਾਈ /ਕਰਨਪ੍ਰੀਤ ਕਰਨ 

ਜਿਲਾ ਬਰਨਾਲਾ ਦੇ ਕਾਂਗਰਸੀਆਂ ਆਗੂਆਂ ਵਲੋਂ ਕਾਂਗਰਸ ਦੇ ਹਲਕਾ ਇੰਚਾਰਜ ਮੁਨੀਸ਼ ਬਾਂਸਲ ਦੀ ਰਹਿਨੁਮਾਈ  ਹੇਠ ਹੜ੍ਹਾਂ ਕਾਰਨ ਹੋਈ ਤਬਾਹੀ ਦਾ ਮੁਆਵਜ਼ਾ ਜਾਰੀ ਕਰਵਾਉਣ ਸੰਬੰਧੀ ਜਿਲੇ ਦੇ ਡੀ.ਸੀ ਪੂਨਮਦੀਪ ਕੌਰ ਨੂੰ ਮੰਗਪੱਤ੍ਰਰ  ਦਿੱਤਾ! ਇਸ ਮੌਕੇ  ਮੇਮ੍ਬਰ ਪੀ ਪੀ ਸੀ ਸੀ ਮੁਨੀਸ਼ ਬਾਂਸਲ ਨੇ ਕਿਹਾ ਕਿ  ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਕਾਰਨ ਪੂਰੇ ਸੂਬੇ ਵਿੱਚ ਜੋ ਤਬਾਹੀ ਹੋਈ ਹੈ ਉਸ ਸਾਰੇ ਨੁਕਸਾਨ ਦੀ ਭਰਪਾਈ ਲਈ ਸਰਕਾਰ ਵੱਲੋਂ ਤੁਰੰਤ ਰਾਹਤ ਦੀ ਲੋੜ ਹੈ। ਤੇ ਇਹ ਮੰਗਾਂ ਨੂੰ ਆਪਣੇ ਦਫ਼ਤਰ ਰਾਹੀਂ ਮੁੱਖ ਮੰਤਰੀ ਤੱਕ ਜ਼ਰੂਰ ਪਹੁੰਚਾਓ ਤਾਂ ਜੋ ਲੀਹੋਂ ਲੱਥੀ ਜ਼ਿੰਦਗੀ ਨੂੰ ਮੁੜ ਤੋਂ ਲੀਹ ਤੇ ਲਿਆਂਦਾ ਜਾ ਸਕੇ।

       ਇਸ ਮੌਕੇ ਸਾਬਕਾ ਚੇਅਰਮੈਨ ਅਤੇ ਮੇਮ੍ਬਰ ਪੀ ਪੀ ਸੀ ਸੀ ਮੱਖਣ ਸ਼ਰਮਾ ਨੇ ਕਿਹਾ ਕਿ. ਲਗਭਗ 5 ਲੱਖ ਏਕੜ ਵਿੱਚ ਫਸਲਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ ਜਿਸ ਨਾਲ ਕਿਸਾਨ ਤੇ ਮਜਦੂਰ ਭਾਈਚਾਰੇ ਦਾ ਭਾਗੀ ਨੁਕਸਾਨ ਹੋਇਆ ਹੈ। ਪ੍ਰਭਾਵਿਤ ਕਿਸਾਨਾਂ ਨੂੰ ਘੱਟੋ-ਘੱਟ 50000 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਹੱਦਾਂ ਕਾਰਨ ਜਿੰਹਨਾਂ ਲੋੜਵੰਦ ਗਰੀਬਾਂ ਦੇ ਘਰ ਨੁਕਸਾਨੇ ਗਏ ਹਨ ਉਨ੍ਹਾਂ ਨੂੰ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ। ਜ਼ਖਮੀ ਹੋਏ ਲੋਕਾਂ ਨੂੰ 5 ਲੱਖ ਪ੍ਰਤੀ ਵਿਅਕਤੀ ਅਤੇ ਜਿਹਨਾਂ ਪਰਿਵਾਰਾਂ ਦੇ ਮੁਖੀ ਦੀ ਮੌਤ ਹੋਈ ਹੈ ਉਹਨਾਂ ਨੂੰ 10 ਲੱਖ ਪ੍ਰਤੀ ਵਿਅਕਤੀ ਦਿੱਤੇ ਜਾਣ। ਜਿਨ੍ਹਾਂ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ, ਉਨ੍ਹਾਂ ਨੂੰ 2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇ।

             ਕਾਂਗਰਸ ਮਹਿਲਾ ਵਿੰਗ ਦੀ ਜਿਲਾ ਪ੍ਰਧਾਨ ਮਨਵਿੰਦਰ ਕੌਰ ਪੱਖੋਂ ਨੇ ਕਿਹਾ ਕਿ ਜਿਹਨਾਂ ਦੇ ਪਸ਼ੂ ਇਸ ਕੁਦਰਤੀ ਆਫ਼ਤ ਵਿੱਚ ਮਾਰੇ ਗਏ ਹਨ, ਉਸ ਮਾਲਕ ਨੂੰ ਵੀ 50,000 ਰੁਪਏ ਦਿੱਤੇ ਜਾਣ ਰਾਜ ਵਿੱਚ ਬੁਨਿਆਦੀ ਢਾਂਚੇ ਦੀ ਮੁਰੰਮਤ ਅਤੇ ਪੁਨਰ ਨਿਰਮਾਣ ਸ਼ੁਰੂ ਕਰਨ ਲਈ ਵੀ ਵਿੱਤੀ ਸਹਾਇਤਾ ਦੀ ਲੋੜ ਹੈ ਜਿਸ ਵਿੱਚ ਸੜਕਾਂ, ਪੁਲਾਂ, ਸਕੂਲਾਂ, ਹਸਪਤਾਲਾਂ ਆਦਿ ਸ਼ਾਮਲ ਹਨ ਜੋ ਹੜ੍ਹਾਂ ਵਿੱਚ ਨੁਕਸਾਨੀਆਂ ਗਈਆਂ ਸਨ। ਇਨ੍ਹਾਂ ਸਾਰੇ ਕੰਮਾਂ ਨੂੰ ਨੇਪਰੇ ਚਾੜ੍ਹਨ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਲੀਹ 'ਤੇ ਲਿਆਉਣ ਲਈ ਸਰਕਾਰ ਵੱਲੋਂ ਲੋੜੀਦੇਂ ਫੰਡ ਜਾਰੀ ਕਰਵਾਉਣ ਲਈ ਸਪੈਸ਼ਲ ਸੈਸ਼ਨ ਬੁਲਾਉਣ ਦੀ ਲੋਕਾਂ ਦੀ ਮੰਗ ਨੂੰ ਤੁਹਾਡੇ ਦਫ਼ਤਰ ਰਾਹੀਂ ਸਰਕਾਰ ਤੱਕ ਪਹੁੰਚਾਉਣ ਲਈ ਫੌਰੀ ਕਾਰਵਾਈ ਅਮਲ ਚ ਲਿਆਂਦੀ ਜਾਵੇ ! ਇਸ ਮੌਕੇ  ਬਲਾਕ ਕਾਂਗਰਸ ਪ੍ਰਧਾਨ ਮਹੇਸ਼ ਕੁਮਾਰ ਲੋਟਾ ,ਗੁਰਜੀਤ ਸਿੰਘ ਰਾਮਨਵਾਸੀਆ ਪ੍ਰਧਾਨ ਨਗਰ ਕੌਂਸਲ ਸਾਬਕਾ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਲੱਕੀ ਪੱਖੋਂ ,ਜਸਵਿੰਦਰ ਟਿੱਲੂ ਸਾਬਕਾ ਐੱਮ ਸੀ ,,ਸੁਖਜੀਤ ਕੌਰ ਸੁਖੀ ,ਮੰਜੂ ਬਾਲਾ ,ਗਿਆਨ ਕੌਰ ਸੰਘੇੜਾ ,ਨਰਿੰਦਰ ਸ਼ਰਮਾ ,ਜਸਮੇਲ ਡੈਰੀ ਵਾਲਾ ,ਨਰਿੰਦਰ ਸ਼ਰਮਾ ਸਪੋਕਸਮੈਨ, ਜਗਜੀਤ ਸੇਖਾ ,ਬਲਦੇਵ ਸਿੰਘ ਭੁੱਚਰ ਸਮੇਤ ਵੱਡੀ ਗਿਣਤੀ ਚ ਕਾਂਗਰਸੀ ਹਾਜਿਰ ਸਨ !

Post a Comment

0 Comments