ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਦੀ ਇਕ ਮੀਟਿੰਗ ਹੋਈ

 ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਦੀ ਇਕ ਮੀਟਿੰਗ ਹੋਈ 

 


ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਸੀਨੀਅਰ ਸਿਟੀਜਨ ਐਸੋਸੀਏਸ਼ਨ ਬੁਢਲਾਡਾ ਦੀ ਇਕ ਮੀਟਿੰਗ ਵਿੱਚ ਨਵੇਂ ਮੈਂਬਰਾਂ ਦੇ ਸਵਾਗਤ ਦੇ ਨਾਲ ਨਾਲ ਉਹਨਾਂ ਨੂੰ  ਅਹੁਦੇਦਾਰੀਆਂ ਅਤੇ ਜ਼ਿੰਮੇਵਾਰੀਆਂ ਦਿਤੀਆਂ ਗਈਆਂ।ਡਾਕਟਰ ਕ੍ਰਿਸ਼ਨ ਸਿੰਗਲਾ ਨੂੰ ਮੀਤ ਪ੍ਰਧਾਨ ਅਤੇ ਕ੍ਰਿਸ਼ਨ ਗੋਪਾਲ ਗੋਇਲ ( ਪਾਲ਼ੀ) ਨੂੰ ਸਯੁੰਕਤ ਸਕੱਤਰ ਦੀ ਜ਼ਿੰਮੇਵਾਰੀ ਦਿਤੀ ਗਈ।ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਗਰਗ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਕੰਮ ਨੂੰ ਹੋਰ ਵੀ ਸੁਚਾਰੂ ਢੰਗ ਨਾਲ ਚਲਾਉਣ ਲਈ ਕੁੱਝ ਹੋਰ ਮੈਂਬਰਾਂ ਨੂੰ ਵੀ ਵਖ ਵਖ ਜ਼ਿੰਮੇਵਾਰੀਆਂ ਦਿਤੀਆਂ ਗਈਆਂ। ਸਾਰੀ ਕਾਰਜਕਾਰਨੀ ਇਸ ਤਰ੍ਹਾਂ ਹੈ।  ਮੁੱਖ ਸਰਪ੍ਰਸਤ - ਡਾਕਟਰ ਰਮੇਸ਼ ਚੰਦਰ ਜ਼ੈਨ ( ਬੰਗਾਲੀ) ਪ੍ਰਧਾਨ ਕੇਵਲ ਗਰਗ, ਚੇਅਰਮੈਨ ਇੰਸਪੈਕਟਰ ਸੁਰਜੀਤ ਸਿੰਘ, ਸਰਪ੍ਰਸਤ ਸਰਵਸ਼੍ਰੀ ਦਰਸ਼ਨ ਸ਼ਰਮਾ, ਪ੍ਰਿੰਸੀਪਲ ਅਮਰੀਕ ਸਿੰਘ ਭੱਠਲ,ਲਾਭ ਸਿੰਘ ਅਤੇ ਜਗਦੀਸ਼ ਸ਼ਰਮਾ, ਸੀਨੀਅਰ ਮੀਤ ਪ੍ਰਧਾਨ ਅਵਿਨਾਸ਼ ਸ਼ੂਦ,ਮੀਤ ਪ੍ਰਧਾਨ ਸਰਵਸ਼੍ਰੀ ਅਸ਼ੋਕ ਸਿੰਗਲਾ ( ਭੀਖੀ ਵਾਲੇ), ਡਾਕਟਰ ਰਵੀ ਕੁਮਾਰ, ਡਾਕਟਰ ਕ੍ਰਿਸ਼ਨ ਸਿੰਗਲਾ, ਜਨਰਲ ਸਕੱਤਰ ਜਸਵੰਤ ਸਿੰਗਲਾ, ਸੰਯੁਕਤ ਸਕੱਤਰ ਕ੍ਰਿਸ਼ਨ ਗੋਪਾਲ ਗੋਇਲ, ਵਿਤ ਸਕੱਤਰ ਮਾਸਟਰ ਸੱਤ ਪਾਲ ਗਰਗ, ਸੰਯੁਕਤ ਵਿਤ ਸਕੱਤਰ ਵਿਜੇ ਗਰਗ, ਦਫ਼ਤਰੀ ਸਕੱਤਰ ਸੂਬੇਦਾਰ ਸੁਖਦੇਵ ਸਿੰਘ, ਲੇਡੀਜ਼ ਵਿੰਗ ਕਨਵੀਨਰ ਮੈਡਮ ਪ੍ਰੋਮਿਲਾ,ਸਹਿ ਕਨਵੀਨਰ ਮੈਡਮ  ਲਤਾ ਸਿੰਗਲਾ ਅਤੇ ਸ਼ਸ਼ੀ ਸ਼ੂਦ। ਬਾਕੀ ਸਾਰੇ ਮੈਂਬਰ ਕਾਰਜਕਾਰੀ ਮੈਂਬਰ ਹਨ। ਮੀਟਿੰਗ ਵਿੱਚ ਅਗੱਸਤ ਮਹੀਨੇ ਵਿੱਚ ਮੈਂਬਰਾਂ ਦੇ ਆਉਣ ਵਾਲੇ ਕਿਸੇ ਇਕ ਦਿਨ ਸਾਂਝੇ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ ਗਿਆ। ਇਹ ਮੈਂਬਰ ਹਨ ਸਰਵਸ਼੍ਰੀ ਸੁਰਜੀਤ ਸਿੰਘ, ਦਰਸ਼ਨ ਸ਼ਰਮਾ ਡਾਕਟਰ ਰਵੀ ਕੁਮਾਰ ਅਤੇ ਮੈਡਮ ਸਰੋਜ ਬਾਲਾ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਕਰੋਨਾ ਤੋਂ ਬਾਅਦ ਸਰੀਰਕ ਰੋਗ ਗਤੀਰੋਧਕਾ ਸ਼ਕਤੀ ਨੂੰ ਵਧਾਉਣ ਵਾਲੇ ਆਯੂਰਵੈਦਿਕ ਕਾੜ੍ਹੇ ਦੀ ਮੁਫ਼ਤ  ਸੇਵਾ ਕੀਤੀ ਜਾਂਦੀ ਸੀ ਉਸਨੂੰ ਦੁਆਰਾ ਚਾਲੂ ਕੀਤਾ ਜਾਵੇ।ਅੰਤ ਵਿਚ ਚੇਅਰਮੈਨ ਇੰਸਪੈਕਟਰ ਸੁਰਜੀਤ ਸਿੰਘ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ।

Post a Comment

0 Comments