ਕਾਂਗਰਸ ਮਹਿਲਾ ਵਿੰਗ ਦੀ ਜਿਲਾ ਪ੍ਰਧਾਨ ਮਨਵਿੰਦਰ ਪੱਖੋਂ ਨੇ ਕਾਂਗਰਸੀਆਂ ਨੂੰ ਲੈਕੇ ਮਨੀਪੁਰ ਦੀਆਂ ਔਰਤਾਂ ਨਾਲ ਵਾਪਰੇ ਘਿਨਾਉਣੇ ਵਰਤਾਰੇ ਖ਼ਿਲਾਫ ਕੱਢਿਆ ਰੋਸ ਮਾਰਚ

 ਕਾਂਗਰਸ ਮਹਿਲਾ ਵਿੰਗ ਦੀ ਜਿਲਾ ਪ੍ਰਧਾਨ ਮਨਵਿੰਦਰ ਪੱਖੋਂ ਨੇ ਕਾਂਗਰਸੀਆਂ ਨੂੰ ਲੈਕੇ ਮਨੀਪੁਰ ਦੀਆਂ ਔਰਤਾਂ ਨਾਲ ਵਾਪਰੇ ਘਿਨਾਉਣੇ ਵਰਤਾਰੇ ਖ਼ਿਲਾਫ ਕੱਢਿਆ ਰੋਸ ਮਾਰਚ 


ਬਰਨਾਲਾ, 22 ,ਜੁਲਾਈ/ਕਰਨਪ੍ਰੀਤ ਕਰਨ

-4 ਮਈ ਨੂੰ ਮਨੀਪੁਰ 'ਚ ਦੋ ਔਰਤਾਂ ਨੂੰ ਗੈੰਗਰੇਪ ਕਰਨ ਤੋਂ ਬਾਅਦ ਨਗਨ ਹਾਲਤ 'ਚ ਸੜਕਾਂ ਤੇ ਘੁਮਾਉਣ ਦੀ ਘਟਨਾ ਨੇ ਹਰ ਜਾਗਦੀ ਜ਼ਮੀਰ ਵਾਲੇ ਵਿਅਕਤੀ ਦਾ ਦਿਮਾਗ਼ ਸੁੰਨ ਕਰਕੇ ਰੱਖ ਦਿੱਤਾ ਹੈ। ਮਨੀਪੁਰ ਦੀ ਲਿਖਤੀ ਭਾਸ਼ਾ ਨਾਲ ਵਾਇਰਲ ਉਹ ਅਤਿਅੰਤ ਸ਼ਰਮਨਾਕ ਵੀਡੀਓ ਨੂੰ ਭਾਵੇਂ ਹੁਣ ਸ਼ੋਸ਼ਲ ਮੀਡੀਆ ਤੋਂ ਹਟਾ ਦਿੱਤੀ ਗਈ ਹੈ ਪਰੰਤੂ ਹਰੇਕ ਭਾਰਤੀ ਦੇ ਦਿਲ ਤੇ ਡੂੰਘੀ ਸੱਟ ਵੱਜੀ ਹੈ ।ਸਦਾਰ ਬਾਜ਼ਾਰ ਦੇ ਸ਼ਹੀਦ ਭਗਤ ਸਿੰਘ ਬੁੱਤ ਤੇ  ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਮਹਿਲਾ ਵਿੰਗ ਦੇ ਨਵ ਨਿਯੁਕਤ ਜਿਲਾ ਪ੍ਰਧਾਨ ਬੀਬੀ ਮਨਵਿੰਦਰ ਕੌਰ ਪੱਖੋਂ ਨੇ ਮੀਡਿਆ ਨਾਲ ਗੱਲ ਬਾਤ ਕਰਦਿਆਂ ਕੀਤਾ ਮਨਵਿੰਦਰ ਪੱਖੋਂ ਨੇ ਕਾਂਗਰਸੀਆਂ ਨੂੰ ਲੈ ਕੇ ਵਲੋਂ ਮਨੀਪੁਰ ਦੀਆਂ ਔਰਤਾਂ ਨਾਲ ਵਾਪਰੇ ਘਿਨਾਉਣੇ ਵਰਤਾਰੇ ਖ਼ਿਲਾਫ  ਸੈਂਕੜੇ ਔਰਤਾਂ ਤੇ ਮਰਦਾਂ ਨੂੰ ਨਾਲ ਲੈ ਕੇ ਕੇਂਦਰ ਦੀ ਭਾਜਪਾ  ਤੇ ਪੰਜਾਬ ਦੀ ਸੱਤਾਧਾਰੀ ਸਰਕਾਰ ਖਿਲਾਫ ਰੋਸ ਮਾਰਚ  ਕੱਢਿਆ ! ਉਹਨਾਂ ਕਿਹਾ ਕਿ ਇਸ ਜਾਬਰ ਆਦਮਖੋਰ ਪ੍ਰਬੰਧ ਖਾਸ ਕਰ ਬੀਜੇਪੀ ਦੇ ਗੰਦੇ ਨਫ਼ਰਤੀ ਲੋਕ ਵਿਰੋਧੀ ਰਾਜਨੀਤਕ ਨਿਘਾਰ ਨੇ ਲੋਕਾਈ ਨੂੰ ਡੂੰਘੇ ਪਤਾਲ 'ਚ ਗਰਕ ਕਰ ਦਿੱਤਾ ਹੈ।

              ਕਾਂਗਰਸ ਦੀ ਸੂਬਾ ਜਨਰਲ ਸਕੱਤਰ ਬੀਬੀ ਸੁਖਜੀਤ ਕੌਰ ਸੁਖੀ,ਮਲਕੀਤ ਕੌਰ ਸਹੋਤਾ  ਨੇ ਕਿਹਾ ਕਿ  ਪਿਛਲੇ ਤਕਰੀਬਨ ਤਿੰਨ ਮਹੀਨਿਆਂ ਤੋਂ ਡੇਢ ਸੌ ਦੇ ਕਰੀਬ ਮੌਤਾਂ ਦੀ ਕਤਲਗਾਹ ਬਣੇ,ਸੱਠ ਹਜਾਰ ਘਰਾਂ ਦੇ ਉਜਾੜੇ, ਹਜਾਰਾਂ ਵਿਦਰੋਹੀਆਂ ਨੂੰ ਜੇਲ੍ਹ 'ਚ ਬੰਦ ਕਰਨ ਦੇ ਬਾਵਜੂਦ ਦੇਸ਼ ਦੇ ਪ੍ਰਧਾਨ ਮੰਤਰੀ ਦੀ ਚੁੱਪ ਬੇਹਦ ਸ਼ਰਮਨਾਕ ਅਤੇ  ਖ਼ਤਰਨਾਕ ਵੀ ਹੈ। ਅੱਜ ਲੋਕ ਸਭਾ 'ਚ ਪਏ ਸ਼ੋਰ ਸ਼ਰਾਬੇ 'ਚ ਮੋਦੀ ਵੱਲੋਂ ਵਹਾਏ ਮਗਰਮੱਛ ਦੇ ਹੰਝੂਆਂ ਨਾਲ ਉਨਾਂ ਔਰਤਾਂ ਦਾ ਪੁਰਾਣਾ ਜੀਵਨ ਕਾਲ ਬਹਾਲ ਹੋ ਸਕੇਗਾ। ਕਦਾਚਿਤ ਨਹੀਂ। ਉਨਾਂ ਸਮੂਹ ਇਨਕਲਾਬੀ ਸ਼ਕਤੀਆਂ ਨੂੰ ਦੇ ਗੰਭੀਰ ਮਸਲੇ ਤੇ ਇੱਕਜੁੱਟ ਆਵਾਜ਼ ਉਠਾਉਣ ਦਾ ਸੱਦਾ ਦਿੱਤਾ ਹੈ।ਇਸ ਮੌਕੇ ਵਾਈਸ ਪ੍ਰਧਾਨ ਮੰਜੂ ਬਾਲਾ ,ਐੱਮ ਸੀ ਰਾਣੀ ਕੌਰ ਸੇਖਾ ,ਐੱਮ ਸੀ ਅਜੀਤ ਕੌਰ ਚੀਨਾ ਪੱਖੋਂ ,ਹਰਜਿੰਦਰ ਕੌਰ ,ਸਾਬਕਾ ਇਮਪ੍ਰੂਵਮੇੰਟ ਟ੍ਰਸਟ ਚੇਅਰਮੈਨ ਮੱਖਣ ਸ਼ਰਮਾ, ਮਹੇਸ਼ ਕੁਮਾਰ ਲੋਟਾ ਐਡਵੋਕੇਟ,ਗੁਰਪ੍ਰੀਤ ਕਾਕਾ ,ਸਾਬਕਾ ਐੱਮ ਸੀ ਜਸਵਿੰਦਰ ਟਿੱਲੂ,ਕੰਵਰਮਹਿੰਦਰ ਸਿੰਘ ਪੱਖੋਂ,ਐੱਮ ਸੀ ਅਜੇ ਕੁਮਾਰ ,ਜਸਮੇਲ ਡਾਇਰੀ ਵਾਲਾ ,ਨਰਿੰਦਰ ਸ਼ਰਮਾ ਸਮੇਤ ,ਵੱਡੀ ਗਿਣਤੀ ਚ ਕਾਂਗਰਸੀ ਹਾਜਿਰ ਸਨ !

Post a Comment

0 Comments