ਸੀਨੀਅਰ ਸਿਟੀਜਨ ਸੋਸਾਇਟੀ ਵਿਖੇ ਜੋਧਪੁਰ ਤੋਂ ਵਾਤਾਵਰਨ ਪ੍ਰੇਮੀ ਖੰਮੂ ਰਾਮ ਨੇ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਕੀਤਾ ਜਾਗਰੂਕ

 ਸੀਨੀਅਰ ਸਿਟੀਜਨ ਸੋਸਾਇਟੀ ਵਿਖੇ ਜੋਧਪੁਰ ਤੋਂ ਵਾਤਾਵਰਨ ਪ੍ਰੇਮੀ ਖੰਮੂ ਰਾਮ  ਨੇ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਕੀਤਾ ਜਾਗਰੂਕ

 


ਬਰਨਾਲਾ, 30 ਜੁਲਾਈ /ਕਰਨਪ੍ਰੀਤ ਕਰਨ 

- ਸੀਨੀਅਰ ਸਿਟੀਜ਼ਨ ਸੁਸਾਇਟੀ ਬਰਨਾਲਾ ਵਿਖੇ ਜੋਧਪੁਰ ਰਾਜਸਥਾਨ ਤੋਂ ਵਾਤਾਵਰਨ ਪ੍ਰੇਮੀ ਸ਼੍ਰੀ ਖੰਮੂ ਰਾਮ ਬਿਸ਼ਨੋਈ ਜੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਨਾਲ ਪਰਦੀਪ ਬਿਸ਼ਨੋਈ, ਪੰਛੀ ਪ੍ਰੇਮੀ ਸੰਦੀਪ ਧੌਲਾ, ਮਹਿੰਦਰ ਸਿੰਘ ਰਾਹੀ, ਬੇਅੰਤ ਸਿੰਘ ਵਾਤਾਵਰਨ ਪ੍ਰੇਮੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ। ਸੁਸਾਇਟੀ ਦੇ ਪ੍ਰਧਾਨ ਰਜਿੰਦਰ ਪ੍ਰਸ਼ਾਦ ਸਿੰਗਲਾ, ਜਨਰਲ ਸਕੱਤਰ ਜੀ ਸੀ ਗੋਇਲ, ਵਿੱਤ ਸਕੱਤਰ ਵਾਸ ਦੇਵ ਸਿੰਗਲਾ, ਵਾਤਾਵਰਨ ਪ੍ਰੇਮੀ ਐਸ ਪੀ ਕੌਸ਼ਲ ਅਤੇ ਭੁਪਿੰਦਰ ਸਿੰਘ ਬੇਦੀ ਨੇ ਉਨ੍ਹਾਂ ਦਾ ਇਥੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ। ਜਰਨਲ ਸਕੱਤਰ ਜੀ ਸੀ ਗੋਇਲ ਨੇ ਸ੍ਰੀ ਖੰਮੂ ਰਾਮ ਜੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਕਿਹਾ ਕਿ ਕਿ ਇਹਨਾਂ ਨੇ ਪੂਰੇ ਰਾਜਸਥਾਨ ਵਿੱਚ ਪਲਾਸਟਿਕ ਦੀ ਵਰਤੋਂ ਕਾਫੀ ਹੱਦ ਤੱਕ ਘੱਟ ਕਰ ਦਿੱਤੀ ਹੈ।ਸ੍ਰੀ ਮਹਿੰਦਰ ਸਿੰਘ ਰਾਹੀ ਜੀ ਨੇ ਇਨ੍ਹਾਂ ਬਾਰੇ ਪੁਸਤਕ ਵੀ ਲਿਖੀ ਹੈ। ਸ੍ਰੀ ਖੰਮੂ ਰਾਮ ਬਿਸ਼ਨੋਈ ਜੀ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਨੂੰ ਪਲਾਸਟਿਕ ਦੀ ਵਰਤੋਂ ਨਹੀ ਕਰਨੀ ਚਾਹੀਦੀ ਕਿਉਂਕਿ ਖਾਣ ਪੀਣ ਲਈ ਜੋ ਡਿਸਪੋਜਲ ਅਸੀਂ ਵਰਤਦੇ ਹਾਂ ਉਹ ਕੂੜੇ ਵਿੱਚ ਚਲਾ ਜਾਂਦਾ ਹੈ ਜਿਸ ਨੂੰ ਪਸ਼ੂ ਵਗੈਰਾ ਖਾ ਕੇ ਮਰ ਜਾਂਦੇ ਹਨ। ਇਸ ਲਈ ਸਾਨੂੰ ਜੀਵਾਂ ਲਈ ਸੋਚਣਾ ਚਾਹੀਦਾ ਹੈ । ਉਨ੍ਹਾਂ ਦੱਸਿਆ ਕਿ ਮੈਂ ਆਖ਼ਰੀ ਸਾਹ ਤੱਕ ਪਲਾਸਟਿਕ ਦੀ ਵਰਤੋਂ ਨਾ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕਰਦਾ ਰਹਾਂਗਾ। ਸੀਨੀਅਰ ਸਿਟੀਜ਼ਨ ਸੁਸਾਇਟੀ ਵੱਲੋਂ ਮੈਂਬਰਾਂ ਨੂੰ ਬਹੁਤ ਹੀ ਵਡਮੁੱਲੀ  ਜਾਣਕਾਰੀ ਦੇਣ ਲਈ ਸ੍ਰੀ ਖੰਮੂ ਰਾਮ ਬਿਸ਼ਨੋਈ ਜੀ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੋਸਾਇਟੀ ਮੈਂਬਰ ਹਾਜ਼ਰ ਸਨ। ਪ੍ਰੈੱਸ ਸਕੱਤਰ ਯੋਗਰਾਜ ਯੋਗੀ ਅਤੇ ਅਮਰੀਕ ਸਿੰਘ ਨੇ ਆਪਣੀ ਫੋਟੋਗ੍ਰਾਫੀ ਦੀ ਡਿਊਟੀ ਬਾਖੂਬੀ ਨਿਭਾਈ।

Post a Comment

0 Comments