ਡੀ.ਟੀ.ਐੱਫ ਮੋਗਾ 1 ਦੀ ਹੋਈ ਮੀਟਿੰਗ*

 ਡੀ.ਟੀ.ਐੱਫ ਮੋਗਾ 1 ਦੀ ਹੋਈ ਮੀਟਿੰਗ


ਮੋਗਾ : 03 ਅਗਸਤ [ ਕੈਪਟਨ ਸੁਭਾਸ਼ ਸ਼ਰਮਾ]
ਡੈਮੋਕਰੇਟਿਕ ਟੀਚਰਜ਼ ਫਰੰਟ ਮੋਗਾ 1 ਦੀ ਮੀਟਿੰਗ ਸ ਸ ਸ ਸ ਬੁੱਘੀਪੁਰਾ ਵਿਖੇ ਬਲਾਕ ਪ੍ਰਧਾਨ ਅਮਰਦੀਪ ਸਿੰਘ ਦੀ ਅਗਵਾਈ ਵਿੱਚ ਹੋਈ।ਜਿਸ ਵਿੱਚ ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਉਚੇਚੇ ਤੌਰ ਤੇ ਸ਼ਾਮਿਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਲਾਕ ਵਿੱਤ ਸਕੱਤਰ ਮੈਡਮ ਮਧੂ ਬਾਲਾ ਅਤੇ ਅਰਵਿੰਦਰ ਸਿੰਘ ਮਹਿਣਾ ਨੇ 8 ਅਗਸਤ ਨੂੰ ਜ਼ਿਲ੍ਹਾ ਪੱਧਰ ਤੇ ਦਿੱਤੇ ਜਾ ਰਹੇ ਧਰਨੇ ਸੰਬੰਧੀ ਜ਼ੋਰਦਾਰ ਤਿਆਰੀ ਕਰਨ ਤੇ ਜ਼ੋਰ ਦਿੱਤਾ।ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ ਨੇ ਅਧਿਆਪਕ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ।ਬਲਾਕ ਸਕੱਤਰ ਗੁਰਸ਼ਰਨ ਸਿੰਘ ਵੱਲੋਂ ਸਮੂਹ ਬਲਾਕ ਕਮੇਟੀ ਮੈਂਬਰਾਂ ਦੀ ਡਿਊਟੀ 8 ਤਰੀਕ ਨੂੰ ਦਿੱਤੇ ਜਾ ਰਹੇ ਧਰਨੇ ਦੀ ਲਾਮਬੰਦੀ ਕਰਨ ਲਈ ਲਗਾਈ ਗਈ।ਇਕਬਾਲ ਸਿੰਘ ਅਤੇ ਜਗਦੇਵ ਸਿੰਘ ਵੱਲੋਂ ਬੰਦ ਕੀਤੇ ਗਏ ਭੱਤਿਆਂ, ਪੁਰਾਣੀ ਪੈਨਸ਼ਨ ਬਹਾਲੀ ਸਮੇਤ ਅਧਿਆਪਕਾਂ ਦੀਆਂ ਭਖਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।ਰਮਨ ਸ਼ਾਰਦਾ ਨੇ ਅਧਿਆਪਕਾਂ ਦੀਆਂ ਬੀ ਐੱਲ ਓ ਡਿਊਟੀਆਂ ਅਤੇ ਐਪ ਚੰਗੀ ਤਰ੍ਹਾਂ ਨਾ ਚੱਲਣ ਦੀ ਨਿਖੇਦੀ ਕਰਦਿਆਂ ਹੋਇਆਂ ਬਦਲਵੇਂ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ।ਇਸ ਸਬੰਧੀ ਜਲਦੀ ਹੀ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲਣ ਦਾ ਮਤਾ ਪਾਸ ਕੀਤਾ ਗਿਆ। ਕ੍ਰਿਸ਼ਨ ਪ੍ਰਤਾਪ ਵੱਲੋਂ ਹਾਲ ਵਿੱਚ ਹੀ ਮਨੀਪੁਰ ਅਤੇ ਹਰਿਆਣਾ ਵਿੱਚ ਵਾਪਰੀਆਂ ਘਟਨਾਵਾਂ ਦੀ ਨਿੰਦਾ ਕਰਦੇ ਹੋਏ ਸਾਜ਼ਿਸ਼ ਦਾ ਪਰਦਾਫਾਸ਼ ਕਰਦਿਆਂ ਦੋਸ਼ੀਆਂ ਲਈ ਸਖ਼ਤ ਸਜ਼ਾਵਾਂ ਦੀ ਮੰਗ ਕੀਤੀ ਗਈ।ਇਸ ਮੌਕੇ ਤੇ ਮੈਡਮ ਮਨਜੀਤ ਕੌਰ ,ਕਿੱਕਰ ਸਿੰਘ, ਅਮਨਦੀਪ ਮਾਛੀਕੇ, ਨਵਦੀਪ ਸਿੰਘ ਅਤੇ ਜਗਦੀਪ ਸਿੰਘ ਆਦਿ ਆਗੂ ਹਾਜਰ ਸਨ।

Post a Comment

0 Comments