ਬਰਨਾਲਾ ਪੁਲਿਸ ਵਲੋਂ ਸੇਖਾ ਰੋਡ ਤੇ ਹੋਏ ਮੰਜੂ ਰਾਣੀ ਕਤਲ ਦੇ ਕਾਤਿਲ ਕਾਬੂ ਕੀਤੇ ਐੱਸ ਐੱਸ ਪੀ ਸੰਦੀਪ ਮਲਿਕ ਕੀਤੀ ਪ੍ਰੈਸ ਕਾਨਫਰੰਸ
ਮ੍ਰਿਤਕ ਔਰਤ ਮੰਜੂ ਬਾਲਾ ਦੀ ਇੱਕ ਗੁਆਂਢੀ ਔਰਤ ਦੀ ਭੂਮਿਕਾ ਵੀ ਸਾਹਮਣੇ ਆਈ
ਬਰਨਾਲਾ,10 ,ਅਗਸਤ /ਕਰਨਪ੍ਰੀਤ ਕਰਨ ਐਸ.ਐਸ.ਪੀ.ਬਰਨਾਲਾ ਸੰਦੀਪ ਮਲਿਕ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਪੁਲਿਸ ਚੌਕੀ ਬੱਸ ਸਟੈਂਡ ਬਰਨਾਲਾ ਦੇ ਇੰਚਾਰਜ ਚਰਨਜੀਤ ਸਿੰਘ ਦੀ ਟੀਮ ਨੇ ਲੁਟੇਰਿਆਂ ਨਾਲ ਹੋਏ ਮੁਕਾਬਲੇ ਤੋਂ ਬਾਅਦ ਇੱਕ ਦੋਸ਼ੀ ਨੂੰ ਅਸਲੇ ਸਣੇ ਗਿਰਫਤਾਰ ਕਰ ਲਿਆ। ਜਦੋਂਕਿ ਉਸ ਦੇ ਦੂਜੇ ਸਾਥੀ ਨੂੰ ਮੁਕਾਬਲੇ ਵਿੱਚ ਜਖਮੀ ਹੋਣ ਤੋਂ ਬਾਅਦ ਇਲਾਜ ਲਈ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ। ਇਸ ਕੇਸ ਵਿੱਚ ਮ੍ਰਿਤਕ ਔਰਤ ਮੰਜੂ ਬਾਲਾ ਦੀ ਇੱਕ ਗੁਆਂਢੀ ਔਰਤ ਦੀ ਭੂਮਿਕਾ ਵੀ ਸਾਹਮਣੇ ਆਈ ਹੈ। ਦੌਰਾਨੇ ਪੁੱਛਗਿੱਛ ਦੋਸੀਆਂ ਨੇ ਮਿਤੀ 02-08-2023 ਨੂੰ ਗਲੀ ਨੰਬਰ 01 ਸੇਖਾ ਰੋਡ ਬਰਨਾਲਾ ਵਿਖੇ ਮੰਜੂ ਬਾਲਾ ਪਤਨੀ ਜਸਵੰਤ ਰਾਏ ਦੇ ਕਤਲ ਗਹਿਣੇ ਅਤੇ ਨਕਦੀ ਲੁੱਟ ਕੇ ਲੈ ਜਾਣ ਸਬੰਧੀ ਇੰਕਸਾਫ ਕੀਤਾ।
ਉਹਨਾਂ ਵਿਸਥਾਰ ਨਾਲ ਦੱਸਿਆ ਕਿ ਐੱਸ ਪੀ ਰਮਨੀਸ਼ ਚੋਧਰੀ ਦੀ ਰਹਿਨੁਮਾਈ ਹੇਠ ਬਣਾਈਂ ਟੀਮ ਵਲੋਂ ਦਿਨ ਰਾਤ ਇਕ ਕਰਦਿਆਂ ਰਿਜਲਟ ਸ੍ਹਾਮਣੇ ਲਿਆਂਦਾ ਹੈ ਬੱਸ ਸਟੈਂਡ ਚੌਕੀ ਦੇ ਇੰਚਾਰਜ ਚਰਨਜੀਤ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਨੇ ਇੱਕ ਮੋਟਰਸਾਈਕਲ ਤੇ ਸਵਾਰ ਗੁਰਜੀਤ ਸਿੰਘ ਅਤੇ ਅਰਸ਼ਦੀਪ ਅਰਸ਼ ਨੂੰ ਪੁਲਿਸ ਪਾਰਟੀ ਨੇ ਸ਼ੱਕ ਦੇ ਅਧਾਰ ਪਰ ਰੁਕਣ ਦਾ ਇਸ਼ਾਰਾ ਕੀਤਾ। ਪਰੰਤੂ ਦੋਸ਼ੀ ਗੁਰਜੀਤ ਸਿੰਘ ਨੇ ਪੁਲਿਸ ਪਾਰਟੀ ਪਰ ਫਾਇਰ ਕੀਤਾ ਜੋ ਪੁਲਿਸ ਦੀ ਜਵਾਬੀ ਫਾਇਰਿੰਗ ਵਿੱਚ ਜ਼ਖਮੀ ਹੋ ਗਿਆ । ਜਿਸ ਨੂੰ ਇਲਾਜ ਲਈ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਇਸ ਘਟਨਾ ਸਬੰਧੀ ਦੋਵਾਂ ਦੋਸ਼ੀਆਂ ਖਿਲਾਫ ਮੁਕੱਦਮਾਂ ਨੰਬਰ 124 ਮਿਤੀ 10-08-2023 ਅ/ਧ 307,34 ਭ:ਦੰ ਅਤੇ 25/54/59 ਅਸਲਾ ਐਕਟ ਥਾਣਾ ਸਦਰ ਬਰਨਾਲਾ ਦਰਜ ਰਜਿਸ਼ਟਰ ਕੀਤਾ ਗਿਆ । ਦੋਸ਼ੀ ਅਰਸਦੀਪ ਸਿੰਘ ਅਰਸ਼ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜੇ ਵਿੱਚੋਂ ਇੱਕ ਦੇਸੀ ਪਿਸਤੌਲ 12 ਬੋਰ ਸਮੇਤ 04 ਜਿੰਦਾ ਕਾਰਤੂਸ, ਇੱਕ ਚੋਰੀ ਕੀਤਾ ਹੋਇਆ ਮੋਟਰਸਾਈਕਲ ਮਾਰਕਾ ਹੀਰੋ ਹਾਂਡਾ ਅਤੇ ਇੱਕ ਡੰਮੀ ਪਿਸਤੋਲ ਬ੍ਰਾਮਦ ਕੀਤਾ ਗਿਆ ਹੈ
ਕੈਮਰਿਆਂ 'ਚੋਂ ਨਿੱਕਲੀ ਫੁਟੇਜ਼ ਤੋਂ ਹੋਈ ਤੋਂ ਪਹਿਚਾਣ 'ਤੇ
"ਐਸ.ਐਸ.ਪੀ. ਮਲਿਕ ਨੇ ਦੱਸਿਆ ਕਿ ਦੌਰਾਨੇ ਪੁੱਛਗਿੱਛ ਦੋਸ਼ੀਆਂ ਨੇ ਮਿਤੀ 02-08-2023 ਨੂੰ ਗਲੀ ਨੰਬਰ 01 ਸੇਖਾ ਰੋਡ ਬਰਨਾਲਾ ਵਿਖੇ ਮੰਜੂ ਬਾਲਾ ਪਤਨੀ ਜਸਵੰਤ ਰਾਏ ਦੇ ਕਤਲ ਗਹਿਣੇ ਅਤੇ ਨਕਦੀ ਲੁੱਟ ਕੇ ਲੈ ਜਾਣ ਸਬੰਧੀ ਇੰਕਸਾਫ ਕੀਤਾ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਪਤਾ ਲੱਗਿਆ ਕਿ ਮੰਜੂ ਬਾਲਾ ਦੀ ਗੁਆਂਢਣ ਔਰਤ ਹਰਪਾਲ ਕੌਰ ਉਰਫ ਵਿੱਕੀ ਵੀ ਹੱਤਿਆ ਤੇ ਲੁੱਟ ਦੀ ਸਾਜਿਸ਼ ਵਿੱਚ ਸ਼ਾਮਿਲ ਹੈ, ਜਿਸ ਨੂੰ ਵੀ ਦੋਸ਼ੀ ਨਾਮਜ਼ਦ ਕਰਕੇ,ਉਸ ਨੂੰ ਕਾਬੂ ਕਰ ਲਿਆ ਜਾਵੇਗਾ। ਵਰਨਯੋਗ ਹੈ ਕਿ ਕਤਲ ਤੇ ਲੁੱਟ ਸਬੰਧੀ ਪਹਿਲਾਂ ਹੀ ਮੁਕੱਦਮਾਂ ਨੰਬਰ 376 ਮਿਤੀ 02-08-2023 ਅਧ 450,302,382,34 IPC ਥਾਣਾ ਸਿਟੀ ਬਰਨਾਲਾ ਦਰਜ ਹੈ। ਮੁਕੱਦਮਾਂ ਉਕਤਾਨ ਵਿੱਚ ਅਗਲੇਰੀ ਤਫਤੀਸ਼ ਜਾਰੀ ਹੈ। ਦੋਸ਼ੀ ਗੁਰਜੀਤ ਸਿੰਘ ਉੱਕਤ ਖਿਲਾਫ 02 ਅਪਰਾਧਿਕ ਮੁਕੱਦਮੇ ਅਤੇ ਦੋਸ਼ੀ ਅਰਸ਼ਦੀਪ ਸਿੰਘ ਉਰਫ ਅਰਸ਼ ਉੱਕਤ ਦੇ ਖਿਲਾਫ 03 ਮਹੱਦਮੇ ਪਹਿਲਾਂ ਵੀ ਦਰਜ ਹਨ।
0 Comments