ਜੇਕਰ ਬਿਨ੍ਹਾਂ ਸ਼ਰਤ ਪਰਮਿੰਦਰ ਸਿੰਘ ਝੋਟੇ ਦੀ ਰਿਹਈ ਨਹੀਂ ਤਾਂ 14 ਅਗਸਤ ਨੂੰ ਮਾਨਸਾ ਦਾ ਪ੍ਰਬੰਧਕੀ ਕਪਲੈਕਸ਼ ਪੂਰਨ ਰੂਪ `ਚ ਰੱਖਿਆ ਜਾਵੇਗਾ ਜਾਮ : ਸਾਂਝੀ ਐਕਸ਼ਨ ਕਮੇਟੀ

 ਜੇਕਰ  ਬਿਨ੍ਹਾਂ ਸ਼ਰਤ ਪਰਮਿੰਦਰ ਸਿੰਘ ਝੋਟੇ ਦੀ ਰਿਹਈ ਨਹੀਂ ਤਾਂ 14 ਅਗਸਤ ਨੂੰ ਮਾਨਸਾ ਦਾ ਪ੍ਰਬੰਧਕੀ ਕਪਲੈਕਸ਼ ਪੂਰਨ ਰੂਪ `ਚ ਰੱਖਿਆ ਜਾਵੇਗਾ ਜਾਮ : ਸਾਂਝੀ ਐਕਸ਼ਨ ਕਮੇਟੀ

21 ਜੁਲਾਈ ਦੇ ਧਰਨੇ `ਚ ਬਿਮਾਰ ਹੋਈ ਖਿਆਲਾ ਕਲਾਂ ਦੀ ਅਮਰਜੀਤ ਕੌਰ ਦਾ ਦਿਹਾਂਤ , ਸਰਕਾਰ ਵੱਲੋਂ ਪਰਿਵਾਰ ਨੂੰ ਪੰਜ ਲੱਖ ਦੇਣ ਦਾ ਐਲਾਣ ਅਤੇ ਇੱਕ ਪੁੱਤਰ ਨੂੰ ਸਰਕਾਰੀ ਨੌਕਰੀ


ਮਾਨਸਾ - 10 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ 

ਨਸ਼ਾ ਬੰਦੀ ਨੂੰ ਲੈ ਕੇ ਲਗਾਤਾਰ ਧਰਨੇ `ਤੇ ਬੈਠੀ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਅੱਜ ਇੱਕ ਹੰਗਾਮੀ ਮੀਟਿੰਗ ਦੌਰਾਨ ਐਲਾਣ ਕੀਤਾ ਹੈ ਜੇਕਰ ਪਰਮਿੰਦਰ ਸਿੰਘ ਝੋਟੇ ਨੂੰ ਸਾਰੇ ਪਰਚੇ ਰਦ ਕਰਕੇ ਬਿਨ੍ਹਾਂ ਸ਼ਰਤ ਤੁਰੰਤ ਰਿਹਾਅ ਨਹੀਂ ਕੀਤਾ ਜਾਂਦਾ ਤਾਂ 14 ਅਗਸਤ ਨੂੰ ਮਹਾਂ ਰੈਲੀ ਦੌਰਾਨ ਮਾਨਸਾ ਦਾ ਪ੍ਰਬੰਧਕੀ ਕੰਪਲੈਕਸ਼, ਕਚਹਿਰੀਆਂ ਅਤੇ ਕੋਰਟ ਕੰਪਲੈਕਸ ਪੂਰਨ ਰੂਪ ਵਿੱਚ ਜਾਂਮ ਰੱਖਿਆ ਜਾਵੇਗਾ।ਜੇਕਰ ਸਥਾਨਕ ਪ੍ਰਸਾਸ਼ਨ ਜਲਦੀ ਨਾਲ ਕਿਸੇ ਸਿੱਟੇ `ਤੇ ਨਹੀਂ ਪੁੱਜਦਾ ਤਾਂ ਐਕਸ਼ਨ ਕਮੇਟੀ ਦਾ ਇਹ ਐਲਾਣ 15 ਅਗਸਤ ਦੇ ਅਜਾਦੀ ਸਮਾਗਮਾਂ ਮੌਕੇ ਪ੍ਰਸਾਸ਼ਨ ਲਈ ਵੱਡੀ ਸਿਰ ਦਰਦੀ ਬਣ ਸਕਦਾ ਹੈ। ਐਕਸ਼ਨ ਕਮੇਟੀ ਦੇ ਇਸ ਐਲਾਣ ਨੇ ਜਿ਼ਲ੍ਹਾ ਪ੍ਰਸ਼ਾਸ਼ਨ  ਦੇ ਫਿਕਰ ਵਧਾ ਦਿੱਤੇ ਹਨ । ਐਕਸ਼ਨ ਕਮੇਟੀ ਦੇ ਕਨਵੀਨਰ ਰਾਜਵਿੰਦਰ ਸਿੰਘ ਰਾਣਾ ਨੇ ਸਮੂਹ ਜਥੇਬੰਦੀਆਂ ਦੀ ਭਰਵੀਂ ਮੀਟਿੰਗ ਦੌਰਾਨ ਸਰਬ ਸਹਿਮਤੀ ਨਾਲ ਐਲਾਣ ਕਰਦਿਆਂ ਕਿਹਾ ਕਿ ਪ੍ਰਸਾਸ਼ਨ ਦੇ ਸੁਸਤ ਅਤੇ ਪੱਖਪਾਤੀ ਰਵੱਈਏ ਦੇ ਵਿਰੋਧ ਵਜੋਂ ਹੁਣ 14 ਅਗਸਤ ਨੂੰ ਸਵੇਰ ਵੇਲੇ ਤੋਂ ਲੈ ਕੇ ਸ਼ਾਮ ਤੱਕ ਸਮੂਹ ਪ੍ਰਬੰਧਕੀ ਕੰਪਲੈਕਸ ਦੇ ਸਾਰੇ ਰਸਤੇ ਪੂਰਨ ਰੂਪ ਵਿੱਚ ਬੰਦ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਪ੍ਰਸਾਸ਼ਨ ਵਾਰ ਵਾਰ ਮੀਟਿੰਗਾਂ ਤਾਂ  ਕਰਦਾ ਹੈ ਪਰ ਟਾਲ ਮਟੋਲ ਦੀ ਨੀਤੀ ਕਾਰਨ ਐਕਸ਼ਨ ਕਮੇਟੀ ਨੂੰ ਪਰਮਿੰਦਰ ਸਿੰਘ ਸਮੇਤ ਉਸਦੇ ਸਾਰੇ ਸਾਥੀਆਂ `ਤੇ ਸਾਰੇ ਪਰਚੇ ਰੱਦ ਕੀਤੇ ਜਾਣ ਬਿਨ੍ਹਾਂ ਕੁੱਝ ਵੀ ਮਨਜੂਰ ਨਹੀਂ ।ਦੂਸਰੇ ਪਾਸੇ 21 ਜੁਲਾਈ ਨੂੰ ਵੱਡੇ ਧਰਨੇ ਦੌਰਾਨ ਖਿਅਲਾ ਕਲਾਂ ਦੀ ਜਿਸ ਝੁਝਾਰੂ ਔਰਤ ਅਮਰਜੀਤ ਕੌਰ ਨੂੰ ਦੌਰਾ ਪਿਆ ਸੀ ਉਸਦੀ ਹਸਪਤਾਲ ਵਿੱਚ ਮੌਤ ਹੋ ਗਈ ਹੈ। ਨਸ਼ਾ ਵਿਰੋਧੀ ਐਕਸ਼ਨ ਕਮੇਟੀ ਅਤੇ ਪਰਿਵਾਰ ਵੱਲੋਂ ਜਦੋਂ ਮ੍ਰਿਤਕ ਅਮਰਜੀਤ ਕੌਰ ਦਾ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਧਰਨਾ ਕਾਰੀਆਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕਰਦਿਆਂ ਪ੍ਰਸਾਸ਼ਨ ਨੇ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪੈ ਸਰਕਾਰੀ ਮੱਦਦ ਅਤੇ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦਾ ਐਲਾਣ ਕਰ ਦਿੱਤਾ ਹੈ। ਅੱਜ ਪੱਕੇ  ਧਰਨੇ ਦੌਰਾਨ ਸਾਰੀ ਕਮਾਂਡ ਭਾਰਤੀ ਕਿਸਾਨ ਯੁਨੀਅਨ ਕਾਦੀਆਂ ਗਰੁੱਪ ਨੇ ਸੰਭਾਲੀ । ਬੁਲਾਰਿਆਂ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਨਸ਼ਾ ਬੰਦੀ ਦੀ ਮੰਗ ਕਰਦਿਆਂ ਤਸਕਰਾਂ ਦਾ ਵੱਡਾ ਵਿਰੋਧ ਕਰ ਰਿਹਾ ਹੈ ਇਸ ਲਈ ਹੁਣ ਸਰਕਾਰ ਦੇ ਝੂਠੇ ਲਾਰੇ ਨਹੀਂ ਚੱਲਣ ਵਾਲੇ। ਉਨ੍ਹਾਂ ਮੰਗ ਕੀਤੀ ਕਿ ਚੰਗਾ ਹੋਵੇਗਾ ਜੇਕਰ ਸਰਕਾਰ ਜੇਲ `ਚ ਸੁੱਟੇ ਬੇਕਸੂਰ ਨੌਜਵਾਨਾਂ ਦੇ ਸਾਰੇ ਪਰਚੇ ਰੱਦ ਕਰਕੇ ਤੁਰੰਤ ਰਿਹਾਈ ਕਰੇ ਅਤੇ ਤਸਕਰਾਂ ਖਿਲਾਫ਼ ਸਖਤ ਕਾਰਵਾਈ ਕਰੇ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਚੱਕ ਭਾਈਕੇ, ਪਰਮਜਤੀ ਸਿੰਘ ਗਾਗੋਵਾਲ ,ਅਵੀ ਮੌੜ, ਮਹਿੰਦਰ ਸਿੰਘ ,ਗੁਰਜੰਟ ਸਿੰਘ, ਮਾਸਟਰ ਗੁਰਨਾਮ ਸਿੰਘ, ਨਾਜ਼ਰ ਸਿੰਘ ਖਿਆਲਾ  ,ਸਿੰਗਾਰਾ ਸਿੰਘ ,ਬੋਘ ਸਿੰਘ,ਗਗਨ ਸ਼ਰਮਾ, ਅਮਨ ਪਟਵਾਰੀ ਅਤੇ ਕੁਲਵਿੰਦਰ ਸੁੱਖੀ ਨੇ ਵੀ ਸੰਬੋਧਨ ਕੀਤਾ ।

Post a Comment

0 Comments