ਵਾਰਡ ਨੰਬਰ 17 ਰਾਧਾ ਸਵਾਮੀ ਮੁਹੱਲਾ ਬਰਨਾਲਾ ਵਿਖੇ ਸਮੂਹ ਮਹੱਲਾ ਨਿਵਾਸੀਆਂ ਵਲੋਂ *ਤੀਆਂ ਤੀਜ ਦੀਆਂ* ਤਿਓਹਾਰ ਮਨਾਇਆ

 ਵਾਰਡ ਨੰਬਰ 17 ਰਾਧਾ ਸਵਾਮੀ ਮੁਹੱਲਾ ਬਰਨਾਲਾ ਵਿਖੇ ਸਮੂਹ ਮਹੱਲਾ ਨਿਵਾਸੀਆਂ ਵਲੋਂ *ਤੀਆਂ ਤੀਜ ਦੀਆਂ* ਤਿਓਹਾਰ ਮਨਾਇਆ 

ਸੌਣ ਦਾ ਮਹੀਨਾ ਵੇ ਆਇਆਂ ਗੱਡੀ ਜੋੜ ਕੇ* ਮੈਂ ਨੀ ਸਹੁਰੇ ਜਾਣਾ ਲੈ ਜਾ ਖਾਲੀ ਗੱਡੀ ਮੋੜ ਕੇ*

ਮਹਿੰਦੀ ਮਹਿੰਦੀ ਮਹਿੰਦੀ ਗਿੱਧੇ ਵਿੱਚ ਨੱਚਦੀ ਮੇਰੀ ਧਮਕ ਜਲੰਧਰ ਪੈਂਦੀ,

ਸਾਉਣ ਵੀਰ ਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵ ,ਤੀਆਂ ਤੀਜ ਦੀਆਂ ਵਰੇ ਦਿਨਾਂ ਨੂੰ ਫੇਰ   


ਬਰਨਾਲਾ,20,ਅਗਸਤ /ਕਰਨਪ੍ਰੀਤ ਕਰਨ/-
ਬਰਨਾਲਾ ਦੇ ਵਾਰਡ ਨੰਬਰ 17 ਦੇ ਜੰਡਾਂ ਵਾਲਾ ਰੋਡ ਤੇ ਪੈਂਦੇ ਰਾਧਾ ਸੁਆਮੀ ਗਲ਼ੀ ਵਿਖੇ ਸਮੂਹ ਮਹੱਲਾ ਨਿਵਾਸੀਆਂ ਵਲੋਂ  ਪੰਜਾਬ ਦੇ ਸਭਿਆਚਾਰ ਦੀ ਪ੍ਰਤੀਕ ਸਾਉਣ ਦੇ ਮਹੀਨੇ ਤੀਜ ਦਾ ਤਿਉਹਾਰ ਬੜੀਆਂ ਖ਼ੁਸ਼ੀਆਂ ਨਾਲ ਨਾਚ ਟੱਪ ਕੇ ਮਨਾਇਆ ਸੱਜ ਵਿਆਹੀਆਂ ਤੇ ਪੇਕੇ ਸਹੁਰੇ ਸਾਂਝ ਦੀਆਂ ਤੰਦਾਂ ਨੂੰ ਪੱਕੀਆਂ ਕਰਦਿਆਂ ਮੁਟਿਆਰਾਂ ਨੇ ਨੱਚ ਟੱਪ ਕੇ ਬੋਲੀਆਂ ਪਾ ਕੇ ਧੂੜਾਂ ਪੱਟ ਦਿਤੀਆਂ !

  ਜਿਸ ਵਿਚ ਸਾਰੇ ਵਾਰਡ ਦੀਆਂ ਵੱਡੀ ਗਿਣਤੀ ਚ ਜੁੜੀਆਂ ਮੁਟਿਆਰਾਂ ਔਰਤਾਂ ਨੇ ਪੰਜਾਬੀ  ਸੂਟਾਂ ਚ ਸੱਜ ਧੱਜ ਕੇ ਚਾਵਾਂ ਨਾਲ ਹਿੱਸਾ ਲਿਆ।ਵਿਹਾਂਦੜਾਂ ਵਲੋਂ ਸਭਿਆਚਾਰਕ ਬੋਲੀਆਂ ਨਾਲ ਅੱਜ ਦੀ ਪੀੜ੍ਹੀ ਦੀਆਂ ਕੁੜੀਆਂ ਨੂੰ ਨਾਲ ਜੋੜਦਿਆਂ ਤੀਜ ਮਾਨੈ ਗਈ । ਇਸ ਪ੍ਰੋਗਰਾਮ ਵਿੱਚ ਛੋਟੀਆਂ ਬੱਚੀਆਂ, ਮੁਟਿਆਰਾਂ ਅਤੇ ਵੱਡੀਆਂ ਬੀਬੀਆਂ ਨੇ ਰਲ ਮਿਲ ਕੇ ਤੀਆਂ ਸਬੰਧਤ ਪੰਜਾਬ ਦੀ ਤਸਵੀਰ ਨਾਲ ਸੰਬੰਧਿਤ ਬੋਲੀਆਂ ਪਾਈਆਂ ਅਤੇ ਆਪਣੇ ਪੁਰਾਣੇ ਸਭਿਆਚਾਰ ਨੂੰ ਯਾਦ ਕੀਤਾ।

 ਇਸ ਸਮੁੱਚੇ ਪ੍ਰੋਗਰਾਮ ਦੀ ਅਗਵਾਈ ਬੀਬੀ ਗੁਰਮੀਤ ਕੌਰ ਪਤਨੀ ਸ, ਲਾਲ ਸਿੰਘ ਕਰਦਿਆਂ ਦੱਸਿਆ ਕਿ ਹਰ ਸਾਲ ਦੀ ਤਰਾਂ ਸਮੁਚੇ ਮਹੁੱਲੇ ਦੀਆਂ ਔਰਤਾਂ ਵਲੋਂ ਤੀਆਂ ਦਾ ਤਿਓਹਾਰ ਮਨਾਇਆ ਗਿਆ ਅਜਿਹੇ ਪ੍ਰੋਗਰਾਮ ਨਾਲ ਸਭਿਆਚਾਰ ਨੂੰ ਯਾਦ ਕੀਤਾ ਜਾਂਦਾ ਹੈ ਤੇ ਨਵੀਂ ਪਨੀਰੀ ਨੂੰ ਇਕ ਸੰਦੇਸ਼ ਮਿਲਦਾ ਹੈ ਇਸ ਪ੍ਰੋਗਰਾਮ ਦੀ ਸਫਲਤਾ ਦਾ ਵਾਰਡ ਵਾਸੀਆਂ ਨੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਅਜਿਹੇ ਪ੍ਰੋਗਰਾਮਾ ਵਿਚ ਪੂਰਨ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਅੰਤ ਵਿੱਚ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਸਮੂਹ ਵਾਰਡ ਨਿਵਾਸੀਆਂ ਦਾ ਧੰਨਵਾਦ ਕੀਤਾ।

Post a Comment

0 Comments