1 ਸਤੰਬਰ ਤੋਂ ਐਮ ਐਲ ਏ ਬੁੱਧ ਰਾਮ ਦੇ ਘਰ ਮੂਹਰੇ ਪਕਾ ਮੋਰਚਾ

  1 ਸਤੰਬਰ ਤੋਂ ਐਮ ਐਲ ਏ ਬੁੱਧ ਰਾਮ ਦੇ ਘਰ ਮੂਹਰੇ ਪਕਾ ਮੋਰਚਾ 


ਬੁੱਢਲਾਡਾ  30 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ
ਅੱਜ ਨਸ਼ਾ ਵਿਰੋਧੀ ਐਕਸ਼ਨ ਵਿਰੋਧੀ ਸੰਘਰਸ਼ ਕਮੇਟੀ ਵੱਲੋ ਗੁਰੁਦੁਆਰਾ ਪਾਤਸ਼ਾਹੀ ਨੌਵੀਂ ਬੁਢਲਾਡਾ ਵਿੱਖੇ ਮੀਟਿੰਗ ਕਿਤੀ ਗਈ। ਜਿਸ ਵਿਚ ਸਰਬਸੰਮਤੀ ਨਾਲ਼ ਬੁਢਲਾਡਾ ਵਿੱਖੇ ਤਹਸੀਲ ਦੀ ਕਮੇਟੀ ਬਣਾਈ ਗਈ।

ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਰਜਵਿੰਦਰ ਰਾਣਾ, ਸ੍ਰੋਮਣੀ ਅਕਾਲੀ ਦਲ ਮਾਨ ਦੇ ਗੁਰਸੇਵਕ ਸਿੰਘ, ਐਂਟੀ ਡਰੱਗ ਟਾਸਕ ਫੋਰਸ ਦੇ ਪਰਦੀਪ ਸਿੰਘ, ਸੀ ਪੀ ਆਈ ਦੇ ਕ੍ਰਿਸ਼ਨ ਚੌਹਾਨ, ਬੋਗ ਸਿੰਘ ਮਾਨਸਾ ਪਰਮਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ ਨੇ ਕਿਹਾ ਕੇ ਅੱਜ ਬੁਢਲਾਡਾ ਹਲਕੇ ਦੇ ਐਮ ਐਲ ਏ ਬੁੱਧ ਰਾਮ ਨੂੰ ਮੰਗ ਪੱਤਰ ਦੇਣ ਲਈ ਇਕੱਤਰ ਹੋਏ ਸੀ , ਪਰ ਐਮ ਐਲ ਏ ਵਲੋਂ ਲ਼ੋਕ ਜਨ ਨੂੰ ਕੋਈ ਅਹਿਮੀਅਤ ਨਹੀਂ ਦਿੱਤੀ ਅਤੇ ਮੰਗ ਪੱਤਰ ਲੈਣ ਨਹੀ ਅਏ। ਵਿਰੋਧ ਵਜੋਂ ਐਮ ਐਲ ਏ ਦੇ ਘਰ ਮੂਹਰੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਓਹਨਾ ਦੇ ਘਰ ਅੱਗੇ ਭਗੌੜਾ ਐਮ ਐਲ ਏ ਦੇ ਪਚਰੇ ਚਿਪਕਾਏ ਗਏ। ਓਹਨਾ ਕਿਹਾ ਕਿ ਸਰਕਾਰ ਜਨਤਾ ਨੂੰ ਕੀਤੇ ਵਾਅਦਿਆਂ ਤੋ ਭੱਜ ਨਹੀ ਸੱਕਦੀ। ਬੁੱਧਰਾਮ ਪੰਜਾਬ  ਪਾਰਟੀ ਦਾ ਪ੍ਰਧਾਨ ਹੈ ਚੋਣਾਂ ਵੇਲੇ ਵਾਆਦਾ ਕੀਤਾ ਸੀ ਕੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਤੇ ਚਿੱਟਾ ਪੰਜਾਬ ਚੋ ਖਤਮ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਵਾਂਗੇ ਪਰ ਭਗਵੰਤ ਮਾਨ ਸਰਕਾਰ ਨੇ ਨੌਜਵਾਨਾਂ ਦੇ ਸੁਪਨਿਆਂ ਨੂੰ ਤੋੜਿਆ ਹੈ, ਸਮਗਲਰਾਂ ਦਾ ਸਾਥ ਦੇ ਰਹੀ ਹੈ ਅਤੇ ਬੇਦੋਸ਼ੇ ਨੌਜਵਾਨਾਂ ਨੂੰ ਫ਼ੜ ਫ਼ੜ ਕੇ ਜੇਲਾਂ ਵਿਚ ਸੁੱਟਿਆ ਜਾ ਰਿਹਾ ਹੈ। ਇਸਦੇ ਖਿਲਾਫ਼ ਹਰ ਵਰਗ ਸੜਕ ਤੇ ਉਤਰਿਆ ਹੈ। ਇਸ ਸਰਕਾਰ ਨੂੰ ਵੀ ਸਬਕ ਸਿਖਾਇਆ ਜਾਵੇਗਾ।

ਇਸ ਸਮੇਂ ਵਿੰਦਰ ਅਲਖ, ਰਾਮਫਲ ਚਕ ਅਲੀਸ਼ੇਰ, ਲਕਸ਼ਮਣ ਚਕ ਅਲੀਸ਼ੇਰ, ਦਰਸ਼ਨ ਜਟਾਨਾ, ਛੱਜੂ ਦਿਆਲਪੁਰਾ, ਗਗਨ, ਧੰਨਾ ਮੱਲ ਗੋਇਲ, ਅਮਨ ਪਟਵਾਰੀ ਗੁਰੂਪਰਨਾਮ ਨੇ ਕਿਹਾ ਕਿ ਅਗਰ ਪਰਮਿੰਦਰ ਝੋਟੇ ਨੂੰ 31ਅਗਸਤ ਤੱਕ ਨਾ ਛੱਡਿਆ ਗਿਆ ਤਾਂ 1 ਸਤੰਬਰ ਨੂੰ ਐਮ ਐਲ ਏ ਬੁਧਰਾਮ ਦੇ ਘਰ ਮੂਹਰੇ ਪਕਾ ਮੋਰਚਾ ਲਗਾਇਆ ਜਾਵੇਗਾ। ਇਹ ਮੋਰਚਾ ਓਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਪਰਮਿੰਦਰ ਨੂੰ ਰਿਹਾਅ ਨਹੀ ਕਰ ਦਿੱਤਾ ਜਾਂਦਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਨੁੰਮਾਇਦਿਆ ਨੂੰ ਪਿੰਡਾਂ ਵਿੱਚ  ਘੇਰਿਆ ਜਾਵੇਗਾ।

Post a Comment

0 Comments