ਕੇਂਦਰ ਦੀ ਮੋਦੀ ਸਰਕਾਰ ਨੇ ਗੈਸ ਸਿਲੰਡਰ 200 ਰੁਪਏ ਘਟਾ ਕੇ ਭੈਣਾਂ ਨੂੰ ਰੱਖੜੀ ਤੋਂ ਪਹਿਲਾਂ ਵੱਡਾ ਤੋਹਫਾ ਦਿੱਤਾ -ਕੇਵਲ ਢਿੱਲੋਂ
ਉਜਵਲਾ ਯੋਜਨਾ ਤਹਿਤ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 200 ਰੁਪਏ ਦੀ ਕਟੌਤੀ ਨਾਲ 33 ਕਰੋੜ ਤੋਂ ਵੱਧ ਗਾਹਕਾਂ ਨੂੰ ਇਸ ਛੋਟ ਦਾ ਲਾਭ ਮਿਲੇਗਾ
ਬਰਨਾਲਾ, 31,ਅਗਸਤ/ਕਰਨਪ੍ਰੀਤ ਕਰਨ
-ਭਾਰਤ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਰੱਖੜੀ ਦੇ ਪਵਿੱਤਰ ਤਿਉਹਾਰ ਤੇ ਘਰੇਲੂ ਗੈਸ ਸਿਲੰਡਰ ਤੇ ਇੱਕ ਮੁਸ਼ਤ 200 ਰੁਪਏ ਦੀ ਕਟੋਤੀ ਕਰਦਿਆਂ ਘਰ ਪਰਿਵਾਰ ਸੰਭਾਲ ਰਹੀਆਂ ਮਾਤਾਵਾਂ ਭੈਣਾਂ ਲਈ ਵੱਡੀ ਖੁਸ਼ਖਬਰੀ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਸਰਦਾਰ ਕੇਵਲ ਸਿੰਘ ਢਿੱਲੋਂ ਨੇ ਕਰਦਿਆਂ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦਾ ਇਸ ਤੋਹਫੇ ਲਈ ਧੰਨਵਾਦ ਕੀਤਾ ਉਪਰੰਤ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਧੀਨ ਕੇਂਦਰ ਸਰਕਾਰ ਲਗਾਤਾਰ ਦੇਸ਼ਵਾਸੀਆਂ ਦੀ ਭਲਾਈ ਲਈ ਕੰਮ ਕਰ ਰਹੀ ਹੈ, ਹਰ ਤਬਕੇ ਲਈ ਲਾਭਕਾਰੀ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਬੀ ਜੇ ਪੀ ਆਗੂ ਵਰਕਰ ਘਰੋਂ-ਘਰ ਪਹੁੰਚ ਕਰ ਇਹਨਾਂ ਇਹਨਾਂ ਸਕੀਮਾਂ ਖਾਸਕਰ ਔਰਤਾਂ,ਬੱਚਿਆਂ ਅਤੇ ਸਵੈ- ਰੋਜਗਾਰ ਨਾਲ ਸਬੰਧਤ, ਪ੍ਰਤੀ ਆਮ ਲੋਕਾਂ ਨੂੰ ਜਾਗਰੁਕ ਕਰਨ ਦੇ ਨਾਲ ਸਕੀਮਾਂ ਦੇ ਲਾਭ ਦਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਭਾਜਪਾ ਦੀ ਲੋਕ ਹਿਤੈਸੀ ਸਰਕਾਰ ਤੇ ਮੋਦੀ ਦੀ ਅਗਵਾਈ ਦਾ ਹੀ ਸਿੱਟਾ ਹੈ ਕਿ ਦੇਸ਼ ਦੁਨੀਆਂ ਦੀ ਤੀਜੀ ਮਹਾਂ ਆਰਥਿਕ ਸ਼ਕਤੀ ਦੇ ਰੁਤਬੇ ਵੱਲ ਵਧ ਰਿਹਾ ਹੈ,ਅੱਜ ਦੁਨੀਆਂ ਦੇ ਹਰ ਕੋਨੇ ਵਿੱਚ ਭਾਰਤ ਦੀ ਤਰੱਕੀ ਤੇ ਉਨੱਤੀ ਦੀਆਂ ਗੱਲਾਂ ਹੋ ਰਹੀਆਂ ਹਨ ਰੱਖੜੀ ਤੋਂ ਪਹਿਲਾਂ ਕੇਂਦਰ ਦੀ ਮੋਦੀ ਸਰਕਾਰ ਨੇ ਮਹਿੰਗਾਈ ਤੋਂ ਪ੍ਰੇਸ਼ਾਨ ਭੈਣਾਂ ਨੂੰ ਵੱਡਾ ਤੋਹਫਾ ਦਿੱਤਾ ਹੈ।ਸਰਕਾਰ ਨੇ ਘਰੇਲੂ ਰਸੋਈ ਗੈਸ ਸਿਲੰਡਰ ਦੀ ਕੀਮਤ ਵਿੱਚ 200 ਰੁਪਏ ਤੱਕ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ। ਇਹ ਸਬਸਿਡੀ ਉੱਜਵਲਾ ਯੋਜਨਾ ਤਹਿਤ ਆਉਣ ਵਾਲੇ ਲਾਭਪਾਤਰੀਆਂ ਨੂੰ ਦਿੱਤੀ ਜਾਵੇਗੀ
ਉਹਨਾਂ ਅੱਗੇ ਕਿਹਾ ਕਿ ਪੀ ਐਮ ਮੋਦੀ ਨੇ ਲਾਲ ਕਿਲੇ ਤੋ ਆਪਣੇ ਭਾਸ਼ਣ ਵਿੱਚ ਮਹਿੰਗਾਈ ਤੋਂ ਰਾਹਤ ਦਿਵਾਉਣ ਦਾ ਜੌ ਐਲਾਨ ਕੀਤਾ ਗਿਆ ਸੀ। ਹੁਣ ਸਰਕਾਰ ਨੇ ਇਸ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ 33 ਕਰੋੜ ਤੋਂ ਵੱਧ ਗਾਹਕਾਂ ਨੂੰ ਇਸ ਛੋਟ ਦਾ ਲਾਭ ਮਿਲੇਗਾ।ਉਜਵਲਾ ਯੋਜਨਾ ਤਹਿਤ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ 200 ਰੁਪਏ ਦੀ ਕਟੌਤੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਅੱਜ ਹੋਈ ਕੈਬਨਿਟ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ।ਉਜਵਲਾ ਸਕੀਮ ਤਹਿਤ ਸਰਕਾਰ ਪਹਿਲਾਂ ਹੀ 200 ਰੁਪਏ ਸਬਸਿਡੀ ਦੇ ਰਹੀ ਸੀ ਪਰ ਹੁਣ 200 ਰੁਪਏ ਦੀ ਵਾਧੂ ਸਬਸਿਡੀ ਮਿਲੇਗੀ।ਇਸ ਮੌਕੇ ਜਿਲਾ ਆਗੂ ਦਿਆਲ ਸਿੰਘ ਸੋਢੀ , ਸੈਨਿਕ ਵਿੰਗ ਬੀ ਜੇ ਪੀ ਗੁਰਜਿੰਦਰ ਸਿੰਘ ਸਿੱਧੂ ,ਜਿਲਾ ਸਕੱਤਰ ਟਰਾਂਸਪੋਰਟਰ ਕੁਲਦੀਪ ਸਿੰਘ ਧਾਲੀਵਾਲ ਆਦਿ ਹਾਜਿਰ ਸਨ !
0 Comments