ਵਾਰਡ ਨੰਬਰ 21 ਦੇ ਆਂਗਣਵਾੜੀ ਸੈਂਟਰ ਨੰਬਰ 1327 ਵਿੱਚ ਆਜ਼ਾਦੀ ਦਿਵਸ ਤੇ ਈ.ਸੀ ਸੀ.ਈ ਪ੍ਰੋਗਰਾਮ ਕਰਵਾਇਆ ਗਿਆ

 ਵਾਰਡ ਨੰਬਰ 21 ਦੇ ਆਂਗਣਵਾੜੀ ਸੈਂਟਰ ਨੰਬਰ 1327 ਵਿੱਚ ਆਜ਼ਾਦੀ ਦਿਵਸ ਤੇ ਈ.ਸੀ ਸੀ.ਈ ਪ੍ਰੋਗਰਾਮ ਕਰਵਾਇਆ ਗਿਆ 


ਬਰਨਾਲਾ,11,ਅਗਸਤ /ਕਰਨਪ੍ਰੀਤ ਕਰਨ

  ਜਿਲਾ ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ ਰੰਧਾਵਾ ,ਸੀ.ਡੀ.ਪੀ.ਓ ਸਰਦਾਰ ਹਰਬੰਸ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਆਜ਼ਾਦੀ ਦਿਵਸ ਤੇ ਈ.ਸੀ ਸੀ.ਈ (ਅਰਲੀ ਚਾਈਲਡ ਹੁੱਡ ਕੇਅਰ ਐਜੂਕੇਸ਼ਨ) ਡੇ ਵਾਰਡ ਨੰਬਰ 21 ਚ ਸਥਿਤ ਆਂਗਣਵਾੜੀ ਸੈਂਟਰ ਨੰਬਰ 1327 ਵਿਚ ਸੈਂਟਰ ਸੁਪਰਵਾਈਜਰ ਮੈਡਮ ਕੁਸ਼ਮਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ! ਇਸ ਮੌਕੇ ਵਰਕਰ ਊਸ਼ਾ ਦੇਵੀ ਹੈਲਪਰ ਸੁਖਪਾਲ ਕੌਰ ਵਲੋਂ ਭਰਵਾਂ ਸਵਾਗਤ ਕੀਤਾ ਗਿਆ ! ਇਸ ਮੌਕੇ ਸੈਂਟਰ ਪੁੱਜੇ ਮੈਡਮ ਕੁਸ਼ਮਿੰਦਰ ਕੌਰ ਨੇ ਦੱਸਿਆ ਕਿ ਅੱਜ ਬੱਚਿਆਂ ਤੇ ਮਾਪਿਆਂ ਨਾਲ ਆਜ਼ਾਦੀ  ਦਿਵਸ  ਮਨਾਉਂਦਿਆਂ ਬੱਚਿਆਂ ਨੂੰ ਫਰੂਟ ਬਿਸਕੁਟ ਵੰਡੇ ਗਏ ਅਤੇ ਭਾਰਤ ਦੀ ਆਜ਼ਾਦੀ ਸੰਬੰਧੀ ਜਾਣੂ ਕਰਵਾਇਆ ਗਿਆ !ਇਹ ਪ੍ਰੋਗਰਾਮ ਸੂਬੇ ਭਰ ਸਮੇਤ ਜਿਲਾ ਲੈਵਲ ਤੇ ਵਾਰਡ ਵਾਈਜ ਮਨਾਇਆ ਜਾ ਰਿਹਾ ਹੈ 1ਵਰਕਰ ਮਨਦੀਪ ਕੌਰ ਨੇ ਦੱਸਿਆ ਕਿ ਅੱਜ ਸੁਤੰਤਰਤਾ ਦਿਵਸ ਬੱਚਿਆਂ ਨਾਲ ਮਿਲ ਕੇ ਮਨਾਇਆ ਜਾ ਰਿਹਾ ਇਸ ਤੋਂ ਪਹਿਲਾਂ ਪਹਿਲਾਂ ਅਨੀਮੀਆ ਹਫਤਾ ਵਾਰਡ ਵਾਈਜ਼ ਜਾ ਕੇ ਕਿਸ਼ੋਰ ਅਵਸਥਾ.ਖੂਨ ਦੀਆਂ ਕਮੀਆਂ ਸਮੇਤ ਹੋਰ ਕਈ ਤਰ੍ਹਾਂ ਦੀਆਂ ਸਰਕਾਰੀ ਸਹਾਇਤਾ ਸੰਬੰਧੀ ਲੜਕੀਆਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ !ਈ.ਸੀ ਸੀ.ਈ  ਦਾ ਮੁਖ ਮਕਸਦ ਰਚਨਾਤਮਿਕ ਤੇ ਸੱਭਿਆਚਾਰ ਵਿਕਾਸ ਨੂੰ ਉਤਸਾਹਿਤ ਕਰਨਾ ਤੇ ਬੱਚਿਆਂ ਦਾ ਬੋਧਿਕ ਵਿਕਾਸ ਕਰਨਾ ਹੈ !

        ਇਸ ਮੌਕੇ ਊਸ਼ਾ ਦੇਵੀ ਵਰਕਰ ਨੇ ਕਿਹਾ ਕਿ ਅੱਜ 1327 ਨੰਬਰ ਸੈਂਟਰ ਚ ਮੁਖ ਮਹਿਮਾਨਾਂ ਦੀ ਆਮਦ ਤਹਿਤ ਬੱਚਿਆਂ ਨਾਲ ਆਜ਼ਾਦੀ ਦਿਵਾ ਮਨਾਇਆ ਜਾ ਰਿਹਾ ਈ.ਸੀ ਸੀ.ਈ  ਦਾ ਮੁਖ ਮਕਸਦ ਰਚਨਾਤਮਿਕ ਤੇ ਸੱਭਿਆਚਾਰ ਵਿਕਾਸ ਨੂੰ ਉਤਸਾਹਿਤ ਕਰਨਾ ਦੇ ਨਾਲ ਨਾਲ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਤੱਕ ਸਰਕਾਰ ਵਲੋਂ ਚਲੀਆਂ ਜਾ ਰਹਿਣ ਸਾਰੀਆਂ ਸਕੀਮਾਂ ਤੋਂ ਜਾਣੂ ਕਰਵਾਇਆ ਜਾ ਸਕੇ ਬੱਚਿਆਂ ਦੇ ਸਰੀਰਕ ਬੋਧਿਕ ਤੇ ਮਾਨਸਿਕ ਵਿਕਾਸ ਤੇ ਜ਼ੋਰ ਦਿੱਤਾ ਜਾਂਦਾ ਹੈ ਉਹ ਖੇਡਾਂ ਤੇ ਘਰ ਵਾਂਗੂੰ ਮਾਹੌਲ ਪੈਂਦਾ ਕਰਕੇ ਸਾਰਾ ਕੁਝ ਸਿਖਾਇਆ ਜਾਂਦਾ ਹੈ ਮਾਪੇ ਕੰਮਾਂ ਕਾਰਾਂ ਚ ਰੁਝੇ ਹੋਣ ਦੇ ਵਾਵਜੂਦ ਇਹਨਾਂ ਵਿਧੀਆਂ ਰਾਹੀਂ ਚੰਗਾ ਪਾਲਣ ਪੋਸ਼ਣ ਕਰ ਸਕਦੇ ਹਨ ! ਇਕ ਮੌਕੇ ਕਮਲਜੀਤ ਕੌਰ ,ਕਿਰਨਜੀਤ ਕੌਰ ਹਰਜੀਤ ਕੌਰ ,ਸਰਬਜੀਤ ਕੌਰ,ਮੀਨਾ ਵਲੋਂ ਭਰਪੂਰ ਸਹਿਜੋਗ ਕੀਤਾ ਗਿਆ !

Post a Comment

0 Comments