ਭਾਜਪਾ ਦੇ ਸੂਬਾ ਮੀਤ ਪ੍ਰਧਾਨ ਕੇਵਲ ਢਿੱਲੋਂ ਦੀ ਰਹਿਨੁਮਾਈ ਹੇਠ ਕਰੀਬ 30 ਨੌਜਵਾਨ ਭਾਜਪਾ 'ਚ ਸ਼ਾਮਲ
ਹੰਡਿਆਇਆ ਦੇ ਕ੍ਰਿਕਟ ਕਲੱਬ ਦੇ ਨੌਜਵਾਨ ਆਪ ਤੋਂ ਖਫਾ ਹੋ ਕੇ ਭਾਜਪਾ ਚ ਆਏ
ਬਰਨਾਲਾ, 8 ,ਅਗਸਤ /ਕਰਨਪ੍ਰੀਤ ਕਰਨ /-ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਈ ਹੈ। ਸਰਕਾਰ ਚੋਣਾਂ ਸਮੇਂ ਕੀਤਾ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਇਹ ਸ਼ਬਦ ਪੰਜਾਬ ਭਾਜਪਾ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਮੰਗਲਵਾਰ ਨੂੰ ਆਪਣੀ ਰਿਹਾਇਸ਼ ਵਿਖੇ ਕਰੀਬ 30 ਨੌਜਵਾਨਾਂ ਨੂੰ ਭਾਜਪਾ 'ਚ ਸ਼ਾਮਲ ਕਰਨ ਸਮੇਂ ਸਾਂਝੇ ਕੀਤੇ। ਭਾਜਪਾ ਆਗੂ ਕੇਵਲ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਭੰਗ ਹੋ ਚੁੱਕਿਆ ਹੈ। ਜਿਸ ਕਰਕੇ ਨੌਜਵਾਨ ਹੁਣ ਵੱਡੀ ਗਿਣਤੀ 'ਚ ਦਿਨੋਂ-ਦਿਨ ਭਾਜਪਾ ਨਾਲ ਜੁੜ ਰਹੇ ਹਨ। ਉਹਨਾਂ ਕਿਹਾ ਕਿ ਨੌਜਵਾਨਾਂ ਸਮੇਤ ਪੰਜਾਬ ਦੇ ਲੋਕਾਂ ਦੀ ਇਕ-ਇਕ ਆਸ ਭਾਰਤੀ ਜਨਤਾ ਪਾਰਟੀ ਹੈ। ਉਹਨਾਂ ਕਿਹਾ ਕਿ ਜਿੱਥੇ ਵੀ ਭਾਜਪਾ ਦਾ ਰਾਜ ਹੈ, ਉਥੇ ਹਰ ਵਰਗ ਖੁਸ਼ ਹੈ। ਕੇਵਲ ਢਿੱਲੋਂ ਨੇ ਕਿਹਾ ਕਿ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖ਼ੜ ਦੀ ਅਗਵਾਈ 'ਚ ਲਗਾਤਾਰ ਪਾਰਟੀ ਨੂੰ ਮਜਬੂਤ ਕੀਤਾ ਜਾ ਰਿਹਾ ਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਪਾਰਟੀ ਪੂਰੇ ਦਮਖਮ ਨਾਲ ਲੜੇਗੀ ਤੇ ਜਿੱਤ ਹਾਸਲ ਕਰੇਗੀ। ਉਥੇ ਨਾਲ ਹੀ ਉਹਨਾਂ ਕਿਹਾ ਕਿ ਹੰਡਿਆਇਆ ਨਗਰ ਪੰਚਾਇਤ ਦੀਆਂ ਚੋਣਾਂ 'ਚ ਭਾਜਪਾ ਜ਼ੋਸ਼ੋ ਖ਼ਰੋਸ਼ ਨਾਲ ਲੜ ਕੇ ਜਿੱਤ ਹਾਸਲ ਕਰੇਗੀ। ਇਸ ਮੌਕੇ ਭਾਜਪਾ 'ਚ ਸ਼ਾਮਲ ਹੋਣ ਵਾਲਿਆਂ 'ਚ ਇੰਦਰਜੀਤ ਸਿੰਘ, ਸਹਿਜ ਸਿੰਘ, ਹਨੀ ਸਿੰਘ, ਸੂਰਜ ਅਰੋੜ, ਗੌਰਵ ਪਾਠਕ, ਬਲਵਿੰਦਰ ਸਿੰਘ, ਅਲੀ ਖਾਨ, ਤੇਜਿੰਦਰ ਸਿੰਘ, ਤੇਜਸ ਖਾਨ, ਜਗਸੀਰ ਸਿੰਘ, ਮਾਣਕ ਸਿੰਘ, ਮਲਕੀਤ ਸਿੰਘ, ਹਰਮੀਤ ਸਿੰਘ, ਸੌਰਵ ਕੁਮਾਰ, ਰਾਜੂ, ਪੰਕਜ ਬਾਂਸਲ, ਵਿੱਕੀ, ਰਸਿਦ ਅਲੀ, ਜਗਤਾਰ ਬਾਜਵਾ, ਗਗਨਦੀਪ ਸਿੰਘ, ਰਾਜਵੀਰ ਸਿੰਘ, ਜਤਿੰਦਰ ਸਿੰਘ, ਰਾਹੁਲ ਸ਼ਰਮਾ, ਮੰਗਾ ਸਿੰਘ ਆਦਿ ਸਨ। ਇਸ ਮੌਕੇ ਹੋਰਨਾ ਤੋਂ ਇਲਾਵਾ ਕੁਲਦੀਪ ਸਿੰਘ ਧਾਲੀਵਾਲ, ਨਰਿੰਦਰ ਗਰਗ ਨੀਟਾ, ਹਰਬਖਸ਼ੀਸ਼ ਸਿੰਘ ਗੋਨੀ, ਧਰਮ ਸਿੰਘ ਫੌਜੀ, ਸਾਬਕਾ ਪ੍ਰਧਾਨ ਅਸ਼ਵਨੀ ਆਸੂ, ਯਾਦਵਿੰਦਰ ਸ਼ੰਟੀ, ਰਜਿੰਦਰ ਉੱਪਲ, ਪਰਮਜੀਤ ਕੌਰ ਚੀਮਾ, ਗੁਰਪ੍ਰਰੀਤ ਸਿੰਘ ਚੀਮਾ, ਜੀਵਨ ਬਾਂਸਲ ਧਨੌਲਾ, ਬੂਟਾ ਸਿੰਘ, ਰੌਣਕ ਸਿੰਘ, ਭਾਜਪਾ ਮਜਦੂਰ ਸੰਘ ਦੇ ਜਿਲਾ ਪ੍ਰਧਾਨ ਬਲਕਰਨ ਸਿੰਘ ਧਾਲੀਵਾਲ ,ਜਸਵੀਰ ਸਿੰਘ ਗੱਖੀ, ਸਮੁੰਦਰ ਸਿੰਘ ਸਰਪੰਚ, ਬਲਦੀਪ ਸਿੰਘ ਸਰਪੰਚ, ਪਲਵਿੰਦਰ ਸਿੰਘ ਗੋਗਾ, ਅਮਨ ਆਰਟਸ ,ਅਮਰਜੀਤ ਸਿੰਘ ਐੱਮ ਡੀ ਬ੍ਰਿਟਵੈੱਲ ਇੱਮੀਗਰੈਸਨ ,ਟਰੱਕ ਯੂਨੀਅਨ ਸਾਬਕਾ ਪ੍ਰਧਾਨ ਗੁਰਜਿੰਦਰ ਸਿੰਘ ਪੱਪੀ, ਰਾਣੀ ਕੌਰ ਠੀਕਰੀਵਾਲ ,ਹਰਵਿੰਦਰ ਕੋਰ ਪੰਮੀ, ਹੈਪੀ ਢਿੱਲੋਂ , ਦੀਪ ਸੰਘੇੜਾ ਪੀਏ ਤੇ ਵੀ ਹਾਜ਼ਰ ਸਨ।
0 Comments