ਡੇਰਾ ਸੰਤ ਬਾਬਾ ਈਸ਼ਰ ਦਾਸ ਜੀ ਪਿੰਡ ਸਾਂਧਰਾ ਵਿਖ਼ੇ 37 ਵਾਂ ਸਲਾਨਾ ਭੰਡਾਰਾ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ
ਹੁਸ਼ਿਆਰਪੁਰ - 8 ਅਗਸਤ ਹਰਪ੍ਰੀਤ ਬੇਗਮਪੁਰੀ ਨਸਰਾਲਾ ਤੋਂ ਚੱਕੋਵਾਲ ਬ੍ਰਹਮਣਾ ਰੋਡ ਪਿੰਡ ਸਾਧਰਾਂ ਡੇਰਾ ਸੰਤ ਬਾਬਾ ਈਸ਼ਰ ਦਾਸ ਜੀ ਵਿਖ਼ੇ 37 ਵਾਂ ਸਲਾਨਾ ਭੰਡਾਰਾ ਬਹੁਤ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ, ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਡੇਰੇ ਦੇ ਗੱਦੀ ਨਸ਼ੀਨ ਸੰਤ ਬਾਬਾ ਪ੍ਰਦੀਪ ਦਾਸ ਜੀ ਨੇ ਦਸਿਆ 6 ਅਗਸਤ ਨੂੰ ਨਿਸ਼ਾਨ ਸਾਹਿਬ ਜੀ ਦੀ ਰਸਮ ਕੀਤੀ ਗਈ, 7 ਅਗਸਤ ਨੂੰ 2 ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਸੰਗਤਾਂ ਦੇ ਭਲੇ ਲਈ ਅਰਦਾਸ ਕੀਤੀ ਗਈ, ਉਪਰੰਤ ਨਿਰੋਲ ਗੁਰਬਾਣੀ ਦੇ ਕੀਰਤਨ ਹੋਏ ਜਿਸ ਵਿੱਚ, ਸੰਤ ਬਾਬਾ ਪ੍ਰਦੀਪ ਦਾਸ ਜੀ ਅਤੇ ਭਾਈ ਵਰਿੰਦਰ ਸਿੰਘ ਜੀ ਹਜੂਰੀ ਰਾਗੀ ਡੇਰਾ ਈਸ਼ਰਦਾਸ ਜੀ ਪਿੰਡ ਸਾਂਧਰਾ ਵਾਲੇ,ਭਾਈ ਸੁਰਜੀਤ ਸਿੰਘ ਜੀ ਅਟੱਲਗੜ ਵਾਲੇ,ਭਾਈ ਹਰਭਜਨ ਸਿੰਘ ਜੀ ਹਜੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਵਾਲੇ, ਅਤੇ ਢਾਡੀ ਜੱਥਾ ਗਿਆਨੀ ਸੁਖਦੇਵ ਸਿੰਘ ਜੀ ਸ਼ਾਨ ਸ਼ਾਹਕੋਟ ਵਾਲੇ ਆਦਿ ਜਥੇਆਂ ਨੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ, ਅਤੁਟ ਲੰਗਰ ਵਰਤਾਏ ਗਏ ਇਹ ਭੰਡਾਰਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ,ਇਸ ਮੌਕੇ ਮਹਾਪੁਰਸ਼ ਸੰਤ ਬਾਬਾ ਕਮਲਜੀਤ ਸਿੰਘ ਜੀ ਅਤੇ ਸੰਤ ਬਾਬਾ ਗੁਰਮੀਤ ਸਿੰਘ ਜੀ ਊਨੇ ਵਾਲੇ, ਸੰਤ ਬਾਬਾ ਸੁਖਦੇਵ ਦਾਸ ਜੀ ਬਿਲਗੇ ਵਾਲੇ, ਸੰਤ ਬਾਬਾ ਸੁਖਦੇਵ ਸਿੰਘ ਜੀ ਡੇਰਾ ਬਾਬਾ ਨਾਨਕ ਵਾਲੇ ਆਦਿ ਵਿਸ਼ੇਸ਼ ਤੌਰ ਤੇ ਪਹੁੰਚੇ, ਡੇਰੇ ਦੇ ਗੱਦੀ ਨਸ਼ੀਨ ਸੰਤ ਬਾਬਾ ਪ੍ਰਦੀਪ ਦਾਸ ਜੀ ਵਲੋ ਸਭ ਦਾ ਸਤਿਕਾਰ ਤੇ ਧੰਨਵਾਦ ਕੀਤਾ ਗਿਆ ਇਸ ਮੌਕੇ ਭੁੱਲਰ ਪਰਿਵਾਰ ਅਤੇ ਹੋਰ ਬਹੁਤ ਸੰਗਤਾਂ ਹਾਜਰ ਸਨ
0 Comments