ਨਸ਼ਾ ਮੁਕਤੀ ਲਈ ਮਾਨਸਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲਾਇਆ ਧਰਨਾ 40ਵੇਂ ਦਿਨ ਵਿੱਚ ਦਾਖਿਲ।

 ਨਸ਼ਾ ਮੁਕਤੀ ਲਈ ਮਾਨਸਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਲਾਇਆ ਧਰਨਾ 40ਵੇਂ ਦਿਨ ਵਿੱਚ ਦਾਖਿਲ।

ਐਂਟੀ ਡਰੱਗ ਟਾਸਕ ਫੋਰਸ ਦੀਆਂ ਟੀਮਾਂ ਵੱਖ ਵੱਖ ਪਿੰਡਾਂ ਵਿੱਚ ਪ੍ਰਚਾਰ ਲਈ ਰਵਾਨਾ।

 


ਮਾਨਸਾ 23 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ 

ਨਸ਼ਾ ਵਿਰੋਧੀ ਲਹਿਰ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਰਿਹਾਈ ਅਤੇ ਪੰਜਾਬ ਵਿੱਚੋਂ ਮਾਰੂ ਨਸ਼ਿਆਂ ਦੇ ਖਾਤਮੇ ਲਈ ਮਾਨਸਾ ਪ੍ਰਬੰਧਕੀ ਕੰਪਲੈਕਸ ਵਿੱਚ ਲੱਗਿਆ ਭਰਨਾ ਅੱਜ 40ਵੇਂ ਦਿਨ ਵੀ ਜਾਰੀ ਰਿਹਾ । ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਦੱਸਿਆ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆ ਨੂੰ ਗੂੜ੍ਹੀ ਨੀਂਦ ਚੋ ਜਗਾਉਣ ਲਈ ਉਹਨਾਂ ਦਾ ਘਿਰਾਉ ਕੀਤਾ ਜਾਵੇਗਾ ਜਿਸ ਦੇ ਪ੍ਰਚਾਰ ਲਈ ਅੱਜ ਨੌਜਵਾਨਾਂ ਦੀਆਂ ਕਮੇਟੀਆਂ ਪਿੰਡ ਪਿੰਡ ਪਹੁੰਚ ਰਹੀਆਂ ਹਨ ਜੇਕਰ ਸਰਕਾਰ ਇਸੇ ਤਰ੍ਹਾਂ ਹੀ ਵਾਅਦਾ ਖਿਲਾਫ਼ੀ ਕਰਦੀ ਰਹੀ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਾਬਕਾ ਐਮਐਲਏ ਕਾਮਰੇਡ ਹਰਦੇਵ ਅਰਸ਼ੀ ਕਾਮਰੇਡ ਨਛੱਤਰ ਸਿੰਘ ਖੀਵਾ ਜਥੇਦਾਰ ਗੁਰਸੇਵਕ ਸਿੰਘ ਜਵਾਹਰਕੇ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਦੀਆਂ ਹਾਕਮ ਜਮਾਤਾਂ ਦੇਸ਼ ਦੀ ਨੌਜਵਾਨੀ ਨਾਲ ਵੈਰ ਵਿਰੋਧ ਪਾਲ ਰਹੀਆਂ ਹਨ ਅਤੇ ਨਸ਼ਿਆਂ ਨਾਲ ਉਨ੍ਹਾਂ ਨੂੰ ਬਰਬਾਦ ਕਰਨ ਤੇ ਤੁਲੀਆਂ ਹਨ ।ਇਸੇ ਲਈ ਅੰਡਾਨੀ ਅੰਬਾਨੀ ਵਰਗਿਆਂ ਦੀਆਂ ਬੰਦਰਗਾਹਾਂ ਤੋਂ ਨਸ਼ੇ ਦੀਆਂ ਖੇਪਾਂ ਫੜੀਆਂ ਜਾਣ ਤੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਧਰਨੇ ਨੂੰ ਪਰਮਿੰਦਰ ਸਿੰਘ ਝੋਟਾ ਦੇ ਪਿਤਾ ਜੀ ਸੂਬੇਦਾਰ  ਭੀਮ ਸਿੰਘ ਕਿਸਾਨ ਆਗੂ ਗੁਰਮੁਖ ਸਿੰਘ ਮਹਿੰਦਰ ਸਿੰਘ ਭੈਣੀ ਬਾਘਾ ਮਨਜੀਤ ਸਿੰਘ ਮੀਹਾਂ ਸੁਖਦੇਵ ਸਿੰਘ ਭੈਣੀ ਬਾਘਾ ਡਾਕਟਰ ਮਨਜੀਤ ਸਿੰਘ ਰਾਣਾ ਜਸਬੀਰ ਕੌਰ ਨੱਤ ਹਰਮੀਤ ਸਿੰਘ ਅਤੇ ਕੇਵਲ ਅਕਲੀਆਂ ਨੇ ਸੰਬੋਧਨ ਕੀਤਾ। ਗਿਆਨੀ ਦਰਸ਼ਨ ਸਿੰਘ ਕੋਟਫਁਤਾ ਜਗਦੇਵ ਭੋਪਾਲ ਅਤੇ ਸੁਖਬੀਰ ਖਾਰਾ ਨੇ ਇਨਕਲਾਬੀ ਗੀਤ ਗਾਏ ਸਟੇਜ ਸੰਚਾਲਨ ਜਥੇਦਾਰ ਜਸਵੰਤ ਸਿੰਘ ਜਵਾਹਰਕੇ ਨੇ ਕੀਤਾ। ਨੌਜਵਾਨ ਆਗੂ ਗਗਨਦੀਪ ਨੇ ਜਾਣਕਾਰੀ ਦਿੱਤੀ ਕੇ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਅਮਨ ਪਟਵਾਰੀ ਕੁਲਵਿੰਦਰ ਕਾਲੀ ਸੁਰਿੰਦਰ ਪਾਲ ਪ੍ਰਦੀਪ ਖਾਲਸਾ ਭਾਨਾ ਸਿੰਘ ਤੇ ਅਧਾਰਤ ਕਮੇਟੀ ਨੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕੀਤਾ


Post a Comment

0 Comments