75 ਲੱਖ ਰੁਪਏ ਦੀ ਲਾਗਤ ਨਾਲ ਕੰਕਰੀਟ ਸੜਕ ਉਸਾਰੀ ਦਾ ਕੰਮ ਸ਼ੁਰੂ-ਸੇਖੋਂ

 75 ਲੱਖ ਰੁਪਏ ਦੀ ਲਾਗਤ ਨਾਲ ਕੰਕਰੀਟ ਸੜਕ ਉਸਾਰੀ ਦਾ ਕੰਮ ਸ਼ੁਰੂ-ਸੇਖੋਂ

 


ਫਰੀਦਕੋਟ 6 ਅਗਸਤ ਚੀਫ ਬਿਊਰੋ ਪੰਜਾਬ ਇੰਡੀਆ ਨਿਊਜ਼

ਫ਼ਰੀਦਕੋਟ ਤੋਂ ਹਲਕਾ ਵਿਧਾਇਕ ਸ.ਗੁਰਦਿੱਤ ਸਿੰਘ ਸੇਖੋਂ ਨੇ ਬੜੇ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ 75 ਲੱਖ ਰੁਪਏ ਦੀ ਲਾਗਤ ਨਾਲ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਰਾਮ ਬਾਗ ਦੇ ਨਜ਼ਦੀਕ ਕੰਕਰੀਟ ਸੜਕ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ। ਉਹਨਾਂ ਦੱਸਿਆ ਕਿ ਬੜੇ ਲੰਮੇ ਸਮੇਂ ਤੋਂ ਲੋਕਾਂ ਦੀ ਮੰਗ ਰਹੀ ਹੈ  ਜਿਸ ਕਾਰਨ ਵਹੀਕਲਾਂ, ਐਂਬੂਲੈਂਸਾਂ ਨੂੰ ਲੰਮੇ ਰਸਤੇ ਤੋਂ ਆਉਣਾ ਪੈਂਦਾ ਸੀ। ਇਸ ਸੜਕ ਦੇ ਬਣਨ ਨਾਲ ਬਾਹਰੋਂ ਆਉਣ ਵਾਲੇ ਲੋਕਾਂ ਅਤੇ ਸਥਾਨਕ ਲੋਕਾਂ ਨੂੰ ਵੀ ਲਾਭ ਪੁੱਜੇਗਾ ਅਤੇ ਮਰੀਜਾਂ ਦੀ ਨਵਾਂ ਰਸਤਾ ਖੁੱਲਣ ਨਾਲ ਸੁੱਖ ਦਾ ਸਾਹ ਆਵੇਗਾ।

ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਇੱਕ ਪਾਸੇ ਦਾ ਗੇਟ ਰਾਮ ਬਾਗ ਵਾਲੀ ਸਾਈਡ ਖੋਲਿਆ ਗਿਆ ਹੈ।
Post a Comment

0 Comments