ਜੀ. ਹੋਲੀ ਹਾਰਟ ਪਬਲਿਕ ਸਕੂਲ ਵਿਚ ਸੇਫ ਵਾਹਨ ਚਲਾਉਣ ਸੰਬੰਧੀ ਸੈਮੀਨਾਰ ਲਗਾਇਆ
ਬਰਨਾਲਾ,31,ਜੁਲਾਈ /ਕਰਨਪ੍ਰੀਤ ਕਰਨ
- ਹੋਲੀ ਹਾਰਟ ਪਬਲਿਕ ਸਕੂਲ ਵਿਚ ਸੇਫ ਵਾਹਨ ਚਲਾਉਣ ਸੰਬੰਧੀ ਸੈਮੀਨਾਰ ਲਗਾਇਆ ਜਿਸ ਵਿੱਚ ਡ੍ਰਾਇਵਰਾਂ ਅਤੇ ਕੰਡਕਟਰਾਂ ਤੋਂ ਇਲਾਵਾ ਟ੍ਰਾੰਸਪੋਰਟ ਇੰਚਾਰਜ ਸਤਿਨਾਮ ਸਿੰਘ, ਸਕੂਲ ਦੇ ਐੱਮ ਡੀ ਸ਼੍ਰੀ ਸੁਸ਼ੀਲ ਗੋਇਲ ਅਤੇ ਐਕਜੀਕਿਉਂਟਿਵ ਡਾਇਰੈਕਟਰ ਸ਼੍ਰੀ ਰਾਕੇਸ਼ ਬਾਂਸਲ ਸ਼ਾਮਿਲ ਸਨ |
ਟ੍ਰਾੰਸਪੋਰਟ ਇੰਚਾਰਜ ਸਤਿਨਾਮ ਸਿੰਘ ਨੇ ਗੱਡੀ ਦੀ ਰਫਤਾਰ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣ ਕਰਨ ਸੰਬੰਧੀ ਜਾਣਕਾਰੀ ਦਿੱਤੀ ਸਕੂਲ ਦੇ ਐੱਮ ਡੀ ਸ਼੍ਰੀ ਸੁਸ਼ੀਲ ਕੁਮਾਰ ਗੋਇਲ ਜੀ ਨੇ ਸਕੂਲ ਦੇ ਡ੍ਰਾਇਵਰਾਂ ਅਤੇ ਕੰਡਕਟਰਾਂ ਦੀ ਪ੍ਰਸ਼ੰਸ਼ਾ ਕੀਤੀ ਅਤੇ ਉਹਨਾਂ ਦੀ ਰੈਗੂਲਰ ਯੂਨੀਫਾਰਮ ਅਤੇ ਨਸ਼ਾ ਰਹਿਤ ਗੱਡੀ ਚਲਾਉਣ ਸੰਬੰਧੀ ਦੱਸਿਆ ਬੱਚਿਆਂ ਨੂੰ ਸਹੀ ਤਰਾਂ ਸਟਾਪ ਤੇ ਉਤਾਰਨ ਅਤੇ ਚੜਾਉਣ ਬਾਰੇ ਵੀ ਗੱਲ-ਬਾਤ ਕੀਤੀ ਅਤੇ ਸ਼੍ਰੀ ਰਾਕੇਸ਼ ਬਾਂਸਲ ਨੇ ਡ੍ਰਾਇਵਰਾਂ ਨੂੰ ਹਰ ਨਿਯਮਾਂ ਦੀ ਪਾਲਣਾ ਕਰਨ ਅਤੇ ਗੱਡੀ ਚਲਾਉਂਦੇ ਸਮੇਂ ਮੋਬਾਇਲ ਦੀ ਵਰਤੋਂ ਨਾ ਕੀਤੀ ਜਾਵੇ ਬਾਰੇ ਦੱਸਿਆ ਤਾਂ ਕੋਈ ਅਣਸੁਖਾਵੀ ਘਟਨਾਵਾਂ ਤੋਂ ਬਚਿਆ ਜਾ ਸਕੇ ਤਾਂ ਕਿ ਬੱਚਿਆਂ ਦੀ ਹਰ ਪੱਖੋਂ ਸੁਰੱਖਿਆ ਦਾ ਇੰਨ-ਬਿੰਨ
ਧਿਆਨ ਰੱਖਿਆ ਜਾਵੇ | ਸੈਮੀਨਾਰ ਦੇ ਅੰਤ ਵਿੱਚ ਮਿਸਟਰ ਸਤਿਨਾਮ ਸਿੰਘ ਜੀ ਨੇ ਸਭ ਦਾ ਧੰਨਵਾਦ ਕੀਤਾ|
0 Comments