ਕਾਲਾ ਸੰਘਿਆਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਇਆ

 ਕਾਲਾ ਸੰਘਿਆਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਇਆ 

ਅਲੋਪ ਹੁੰਦੇ ਜਾ ਰਹੇ ਤਿਉਹਾਰਾਂ ਮੁੜ ਸੁਰਜੀਤ ਕਰਨ ਦੀ ਲੋੜ  --   ਐਸ ਐਮ ਓ ਭੁਪਿੰਦਰ ਕੌਰ



ਕਾਲਾ ਸੰਘਿਆਂ 05 ਅਗਸਤ (ਲਖਵੀਰ ਵਾਲੀਆ) :--  ਵਿਧਾਨ ਸਭਾ ਹਲਕਾ ਕਪੂਰਥਲਾ ਦੇ ਪਿੰਡ ਕਾਲਾ ਸੰਘਿਆਂ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਅਤੇ ਇਸ ਤਿਉਹਾਰ ਨਾਲ ਕੁੜੀਆ, ਮੁਟਿਆਰਾਂ ਅਤੇ ਵਿਆਂਹਦੜਾਂ ਵਿੱਚ ਖੁਸ਼ੀ ਦੀ ਲਹਿਰ ਮਨਾਂ ਵਿੱਚ ਭਰ ਜਾਂਦੀ ਹੈ ਅਤੇ ਇਸ ਮੌਕੇ ਐਸ ਐਮ ਓ ਭੁਪਿੰਦਰ ਕੌਰ ਨੇ ਨੇ ਦੱਸਿਆ ਕਿ ਅਲੋਪ ਹੁੰਦੇ ਜਾ ਰਹੇ ਤਿਉਹਾਰਾਂ ਮੁੜ ਸੁਰਜੀਤ ਕਰਨ ਦੀ ਲੋੜ ਹੈ ਅਤੇ ਤੀਆਂ ਸਾਉਣ ਦੇ ਮਹੀਨੇ ਦੇ ਚਾਨਣ ਪੱਖ ਦੀ ਤੀਜ ਵਾਲੇ ਦਿਨ ਸ਼ੁਰੂ ਹੁੰਦੀਆਂ ਹਨ, ਪੁੰਨਿਆਂ ਨੂੰ ਖਤਮ ਹੋ ਜਾਂਦੀਆਂ ਹਨ। ਰੀਤ ਮੁਤਾਬਕ ਮਾਪੇ ਆਪਣੀਆਂ ਧੀਆਂ ਨੂੰ ਸਾਉਣ ਮਹੀਨਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੇਕੇ ਲੈ ਆਉਦੇ ਹਨ। ਕੁੜੀਆਂ ਹੱਥਾਂ ਤੇ ਮਹਿੰਦੀ ਲਾਉਦੀਆਂ ਹਨ ਅਤੇ ਰੰਗ ਬਰੰਗੀਆਂ ਚੂੜੀਆਂ ਵੀ ਚੜ੍ਹਾਉਂਦੀਆਂ ਹਨ। ਫਿਰ ਸ਼ਾਮ ਨੂੰ ਤਿਆਰ ਹੋ ਕੇ ਕਿਸੇ ਸਾਂਝੀ ਥਾਂ ਤੇ ਜਾਂਦੀਆਂ ਹਨ ਅਤੇ ਪਿੱਪਲਾਂ, ਟਾਹਲੀਆਂ, ਬੋਹੜਾਂ ਵਰਗੇ ਸੰਘਣੇ ਬਰੋਟਿਆਂ ਉੱਪਰ ਪੀਘਾਂ ਪਾ ਕੇ ਝੂਟਦੀਆਂ ਹਨ ਅਤੇ ਗਿੱਧਾ ਪਾਉਦੀਆਂ ਹਨ ਇਸ ਮੌਕੇ ਤੇ ਮੁੱਖ ਮਹਿਮਾਨ ਐਸ ਐਮ ਓ ਮੈਡਮ ਭੁਪਿੰਦਰ ਕੌਰ ਤੋਂ ਇਲਾਵਾ ਮੈਡਮ ਸਰੋਜ ਬਾਲਾ, ਮੈਡਮ ਰੀਤੂ ਰਿਹਾਨ, ਨਰੇਸ਼ ਕੁਮਾਰੀ, ਸੁਰਿੰਦਰ ਕੌਰ, ਸ਼ਿੰਦਰਪਾਲ ਕੌਰ, ਭੁਪਿੰਦਰ ਕੌਰ, ਆਸ਼ਾ ਰਾਣੀ, ਸਰੋਜ ਕੁਮਾਰੀ, ਰੀਤੂ ਕਾਮਨੀ, ਸਾਨੀਆ, ਕਮਲੇਸ਼ ਰਾਣੀ, ਆਸ਼ਾ ਵਰਕਰ ਮਨਜੀਤ ਕੌਰ, ਜਸ਼ਨਪ੍ਰੀਤ ਕੌਰ, ਮਮਤਾ ਰਾਣੀ, ਗੁਰਪ੍ਰੀਤ ਕੌਰ, ਜਸਵੀਰ ਕੌਰ ਅਤੇ ਉਪ ਪ੍ਰਧਾਨ ਭਗਵਾਨ ਦਾਸ ਲਾਲਕਾ ਆਦਿ ਹਾਜ਼ਰ ਸਨ

Post a Comment

0 Comments