ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ- ਭੋਲਾ ਸਿੰਘ ਵਿਰਕ
ਬਰਖਾਸਤ ਲੈਕਚਰਾਰਾਂ ਵਲੋਂ ਆਪਣੀਆਂ ਮਾੜੀਆਂ ਬਦਨਿਯਮੀਆਂ ਤੇ ਪਰਦੇ ਪਾਉਣ ਲਈ ਬੇਲੋੜਾ ਵਿਵਾਦ ਖੜਾ ਕੀਤਾ
ਸੰਘੇੜੇ ਵਾਲੇ ਚਾਹੇ ਤਿੰਨ ਦਿਨਾਂ ਚ ਹਿਸਾਬ ਲੈ ਲੈਣ ਇਕ ਗਲੀ ਵਾਲਾ ਪੈਸਾ ਸਾਬਿਤ ਕਰਨ - ਭੋਲਾ ਵਿਰਕ
ਬਰਨਾਲਾ,26,ਅਗਸਤ/ਕਰਨਪ੍ਰੀਤ ਕਰਨ
/ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਰੁੱਧ ਕੁਝ ਬਰਖ਼ਾਸਤ ਪ੍ਰੋਫੈਸਰਾਂ ਵਲੋਂ ਕਾਲਜ ਗੇਟ ਸਾਹਮਣੇ ਲਾਏ ਧਰਨੇ ਸੰਬੰਧੀ ਮੈਨੇਂਜਮੈਂਟ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਮੈਨੇਂਜਮੈਂਟ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਕਿਹਾ ਕਿ ਇਹ ਧਰਨਾ ਨਿਰੋਲ ਗਲਤ ਹੈ ਸੰਸਥਾਵਾਂ ਅੱਗੇ ਧਰਨੇ ਨਹੀਂ ਲੱਗਣੇ ਚਾਹੀਦੇ ਆਵਾਜ਼ ਪੋਲੂਸ਼ਨ ਰਾਹੀਂ ਵਿਦਿਆਰਥੀਆਂ ਦੀਆ ਪੜ੍ਹਾਈ ਤੇ ਮਾੜਾ ਅਸਰ ਤੇ ਸਟਾਫ ਦਾ ਧਿਆਨ ਭਟਕਦਾ ਹੈ ਜਿਸ ਦਾ ਪ੍ਰਸ਼ਾਸ਼ਨ ਨੂੰ ਨੋਟਿਸ ਲੈਣਾ ਚਾਹੀਦਾ ! ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਦੇ ਵਿਦਿਆਰਥੀਆਂ ਦੇ ਭਵਿੱਖ ਤੇ ਪੜ੍ਹਾਈ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ ਬਰਖਾਸਤ ਲੈਕਚਰਾਰਾਂ ਵਲੋਂ ਆਪਣੀਆਂ ਮਾੜੀਆਂ ਬਦਨਿਯਮੀਆਂ ਤੇ ਪਰਦੇ ਪਾਉਣ ਲਈ ਬੇਲੋੜਾ ਵਿਵਾਦ ਖੜਾ ਕੀਤਾ ਹੋਇਆ ਉਹਨਾਂ ਕਿਹਾ ਕਿ ਸੰਘੇੜੇ ਨਗਰ ਵਾਲੇ ਕੋਈ ਕਮੇਟੀ ਬਣਾ ਲੈਣ ਚਾਹੇ ਤਿੰਨ ਦਿਨਾਂ ਚ ਹਿਸਾਬ ਲੈ ਲੈਣ ਇਕ ਗਲੀ ਵਾਲਾ ਪੈਸਾ ਸਾਬਿਤ ਹੋਵੇ ਤਾਂ ਭੋਲਾ ਵਿਰਕ ਦੇਣਦਾਰ ਹੋਵੇਗਾ !
ਇਸ ਮਾਮਲੇ ਸੰਬੰਧੀ ਮੀਡਿਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਭੋਲਾ ਸਿੰਘ ਵਿਰਕ ਨੇ ਕਿਹਾ ਕਿ ਪਿੰਡ ਵਾਸੀਆਂ ਵਲੋਂ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਕਾਲਜ ਦੀ ਸਥਾਪਨਾ ਕੀਤੀ ਗਈ ਸੀ। ਪਰੰਤੂ ਕਈ ਸਾਲਾਂ ਪਹਿਲਾਂ 15 ਦੇ ਲਗਭਗ ਲਾਲਚੀ ਧਾੜਵੀਆਂ ਨੇ ਗਿਆਨ ਦੇ ਇਸ ਮੰਦਿਰ ਤੇ ਕਬਜ਼ਾ ਕਰਨਾ ਚਾਹਿਆ ਤਾਂ ਸੰਘੇੜੇ ਪਿੰਡ ਦੇ
ਪੰਚਾਇਤ,ਮੋਹਤਵਰਾਂ ਦੇ ਮੋਢੇ ਨਾਲ ਮੋਢਾ ਲਾ ਕੇ ਚੈਲਿੰਜ ਸਮਝਦਿਆਂ ਉਹਨਾਂ ਨਾਲ ਮੱਥਾ ਲਾ ਕੇ ਕਾਲਜ ਨੂੰ ਤੱਤੀ ਵਾ ਨਹੀਂ ਲੱਗਣ ਦਿੱਤੀ ਉਸ ਸਮੇਂ ਦੇ ਗਵਰਨਰ ਸਾਹਿਬ ਨੂੰ ਮਿਲ ਕੇ ਉਹਨਾਂ ਨੂੰ ਭਜਾਇਆ ਤੇ ਅੱਜ ਫੇਰ ਕਬਜ਼ਾ ਨੀਤੀ ਤਹਿਤ ਸਮਾਜ ਵਿਰੋਧੀ ਅਨਸਰਾਂ ਕੋਲੋਂ ਧਮਕੀਆਂ ਦਿਵਾਈਆਂ ਜਾ ਰਹੀਆਂ ਹਨ ਸੱਤਾਂ ਪ੍ਰੋਫੈਸਰਾਂ ਦੇ ਨਾਮ ਲੈ ਕੇ ਧਮਕੀਆਂ ਦਿੱਤੀਆਂ ਜਿਸ ਤੋਂ ਇਹਨਾਂ ਦੇ ਸਿਧੇ ਸੰਬੰਧ ਸਾਬਿਤ ਹੁੰਦੇ ਹਨ ! ਖੁਦ ਆਪ ਬੇ ਨਿਜਮੀਆਂ ਦੀਆਂ ਸਿਰਾਂ ਤੇ ਪੰਡਾਂ ਚੁੱਕੀ ਫਿਰਦੇ ਸ਼ਾਤਿਰ ਲੋਕਾਂ ਵਲੋਂ ਫੇਰ ਕੁਝ ਲੋਕਾਂ ਨੂੰ ਵਰਗਲਾ ਕੇ ਗੁਰੂ ਗੋਬਿੰਦ ਸਿੰਘ ਦੀ ਸ਼ਾਂਤੀ ਨੂੰ ਭੰਗ ਕਰਦਿਆਂ ਲਾਂਬੂ ਲਾਉਣ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੋ ਨਾ ਕਬੀਲੇ ਬਰਦਾਸਤ ਹਨ ਤੇ ਮਾੜੇ ਮਨਸੂਬਿਆਂ ਨੂੰ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਕਾਲਜ ਦੀ ਆਣ ਬਣ ਤੇ ਸ਼ਾਨ ਨੂੰ ਬਰਕਰਾਰ ਰੱਖਣ ਲਈ ਕਦੇ ਕੋਈ ਕਸਰ ਨੀ ਛੱਡੀ ਸਾਰਾ ਸੰਘੇੜਾ ਕਾਲਜ ਗਵਾਹ ਹੈ1
ਗ੍ਰਾੰਟ ਦੇ ਮਾਮਲੇ ਸੰਬੰਧੀ ਲਾਏ ਇਲਜਾਮਾਂ ਤੇ ਬੋਲਦਿਆਂ ਕਿਹਾ ਕਿ ਗ੍ਰਾੰਟ 3 ਕਿਸਤਾਂ ਚ ਮਿਲਣੀ ਸੀ ਜਿਸ ਦੀਆਂ 2 ਕਿਸਤਾਂ ਤਾਂ ਮਿਲੀ ਗਈਆਂ ਪਰੰਤੂ ਉਸ ਉਪਰੰਤ ਕਿਸਤ ਰੁਕ ਗਈ ਤੇ ਕੱਮ ਚ ਖੜੋਤ ਆ ਗਈ ੧ ਇਹ ਉਹ ਅਧਿਆਪਕ ਹਨ ਜਿਹੜੇ ਬੱਚਿਆਂ ਨੂੰ ਪੜ੍ਹਾਉਣ ਚ ਘੱਟ ਤੇ ਲੀਡਰੀ ਚ ਵੱਧ ਧਿਆਨ ਰੱਖਦੇ ਹਨ !
ਵਿਦਿਆਰਥੀਆਂ ਦੇ ਮਾਪਿਆਂ ਨੇ ਸਾਡੇ ਭਰੋਸੇ ਤੇ ਸੰਸਥਾ ਚ ਪੜ੍ਹਨ ਭੇਜਿਆ ਹੈ ਤੇ ਸਾਡਾ ਫਰਜ ਬਣਦਾ ਹੈ ਕਿ ਉਹਨਾਂ ਦੇ ਚੰਗੇ ਮਾੜੇ ਦਾ ਧਿਆਨ ਕੀਤਾ ਜਾਵੇ ਜਦੋਂ ਵੀ ਕਾਲਜ ਚ ਅਸੂਲਾਂ ਦੇ ਉਲਟ ਕੋਈ ਕੰਮ ਹੋਇਆ ਸਮੇਂ ਸਮੇਂ ਤੇ ਨਵੇਂ ਪ੍ਰੋਫੈਸਰ ਰੱਖੇ ਵੀ ਗਏ ਤੇ ਕੱਢੇ ਵੀ ਗਏ ! ਉਹਨਾਂ ਵਿਚੋਂ ਪ੍ਰੋਫੈਸਰ ਤਾਰਾ ਸਿੰਘ ਵਲੋਂ ਕਾਲਜ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਉਹਨਾਂ ਦੀ ਪੜ੍ਹਾਉਣ ਚ ਕੋਈ ਦਿਲਚਸਪੀ ਨਹੀਂ ਉਹਨਾਂ ਦੇ ਪਿਛਲੇ ਸਮੈਸਟਰ ਦੇ ਰਿਜਲਟ ਤਹਿਤ ਪ੍ਰੋਫੈਸਰ ਤਾਰਾ ਸਿੰਘ ਦੀ ਏਡਿਡ ਕਾਲਜ ਰਾਹੀਂ ਇੱਕ ਮਹੀਨੇ ਦੀ 1,ਲੱਖ 8 ਹਜਾਰ ਤਨਖਾਹ ਲੈਣ ਵਾਲੇ ਦੇ 59 ਵਿਦਿਆਰਥੀਆਂ ਵਿਚੋਂ ਸਿਰਫ 10 ਵਿਦਿਆਰਥੀ ਹੀ ਪਾਸ ਹਨ ਤੇ ਯੂਨੀਵਰਸਿਟੀ ਦੀ ਰਿਪੋਰਟ ਦੇ ਅਧਾਰ ਤੇ ਸਿਰਫ 13 % ਰਿਜਲਟ ਬਣਦਾ ਹੈ ਦੂਜੇ ਪਾਸੇ 244 ਇੰਗਲਿਸ਼ ਦੇ ਵਿਦਿਆਰਥੀਆਂ ਚੋਣ ਸਾਰੇ ਪਾਸ ਹੋਣ ਮੈਂ ਕੋਈ ਆਪਣੇ ਕੋਲੋਂ ਨਹੀਂ ਕਹਿ ਰਿਹਾ ਜੋ ਕਿ ਆਨ ਲਾਈਨ ਰਿਕਾਰਡ ਹੈ ਕਿ ਇਹ ਵਿਦਿਆਰਥੀਆਂ ਨਾਲ ਬੇ-ਇੰਸਾਫ਼ੀ ਕਿਵੇਂ ਬਰਦਾਸ਼ਤ ਕੀਤੀ ਜਾ ਸਕਦੀ ਹੈ ! ਗਰੀਬ ਮਾਂ ਬਾਪ ਫੀਸਾਂ ਭਰ ਕੇ ਕਿਵੇਂ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਹਨ ਸਾਰੇ ਜਾਣਦੇ ਹਾਂ ਜਦੋਂ ਇਸ ਸੰਬੰਧੀ ਨੋਟਿਸ ਜਾਰੀ ਕੀਤਾ ਗਿਆ ਤਾਂ ਕਾਰਨ ਨਹੀਂ ਦੱਸ ਰਿਹਾ ਗੱਲ ਇਲਜ਼ਾਮਬਾਜ਼ੀ ਤੇ ਧਰਨਿਆਂ ਤੱਕ ਅੱਪੜ ਗਈ ! ਇਹ ਮਾਮਲਾ ਕੋਈ ਮੇਰਾ ਨਿੱਜੀ ਨਹੀਂ ਵਿਦਿਆਰਥੀਆਂ ਦੇ ਭਵਿੱਖ ਤੇ ਪੜ੍ਹਾਈ ਨਾਲ ਜੁੜਿਆ ਹੋਇਆ ਹੈ ਪਰੰਤੂ ਬੱਚਿਆਂ ਦੇ ਭਵਿੱਖ ਨਾਲ ਕਿਸੇ ਕੀਮਤ ਤੇ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ ! ਇਸ ਮੌਕੇ ਉਹਨਾਂ ਨਾਲ ਸਰਦਾਰ ਭੋਲਾ ਸਿੰਘ ਗਿੱਲ ,ਦਰਸ਼ਨ ਸਿੰਘ ਸੰਘੇੜਾ,ਤੇ ਬਲਦੇਵ ਸਿੰਘ ਹਾਜਿਰ ਸਨ !
0 Comments