ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪੁੱਜੇ ਰਜਿੰਦਰ ਗੁਪਤਾ ਦੇ ਲੁਧਿਆਣਾ ਘਰ - ਮਾਤਾ ਸ਼੍ਰੀਮਤੀ ਮਾਯਾ ਦੇਵੀ ਦੀ ਮੌਤ ਦਾ ਮਨਾਇਆ ਸੋਗ-ਪਰਿਵਾਰ ਨਾਲ ਜਤਾਈ ਹਮਦਰਦੀ

 ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪੁੱਜੇ ਰਜਿੰਦਰ ਗੁਪਤਾ ਦੇ ਲੁਧਿਆਣਾ ਘਰ  - ਮਾਤਾ ਸ਼੍ਰੀਮਤੀ ਮਾਯਾ ਦੇਵੀ ਦੀ ਮੌਤ ਦਾ ਮਨਾਇਆ  ਸੋਗ-ਪਰਿਵਾਰ ਨਾਲ ਜਤਾਈ ਹਮਦਰਦੀ 


 ਬਰਨਾਲਾ 1 ਅਗਸਤ ,/- ਕਰਨਪ੍ਰੀਤ ਕਰਨ/-

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਲੁਧਿਆਣਾ ਪੁੱਜੇ ਜਿੱਥੇ ਉਹ ਟ੍ਰਾਈਡੈਂਟ ਗਰੁੱਪ ਦੇ ਰਜਿੰਦਰ ਗੁਪਤਾ ਦੇ ਘਰ ਗਏ। ਮੁੱਖ ਮੰਤਰੀ ਨੇ ਸ੍ਰੀ ਗੁਪਤਾ ਦੀ ਮਾਤਾ ਸ਼੍ਰੀਮਤੀ ਮਾਯਾ ਦੇਵੀ ਦੇ ਅਕਾਲ ਚਲਾਣੇ ਤੇ ਦੁੱਖ ਜ਼ਾਹਰ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ । ਉਨ੍ਹਾਂ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਦੀ ਕਾਮਨਾ ਕੀਤੀ ।  

ਭਗਵੰਤ ਮਾਨ ਨੇ ਲਗਭਗ ਡੇਢ ਘੰਟਾ ਗੁਪਤਾ ਪਰਿਵਾਰ ਨਾਲ ਬਿਤਾਇਆ। ਚੇਤੇ ਰਹੇ ਕਿ ਰਜਿੰਦਰ ਗੁਪਤਾ ਪੰਜਾਬ  ਸਟੇਟ ਇਕਨਾਮਿਕ ਪਾਲਿਸੀ ਅਤੇ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਵੀ ਹਨ।

ਸ਼੍ਰੀਮਤੀ ਮਾਯਾ ਦੇਵੀ ਪਿਛਲੇ ਹਫ਼ਤੇ ਸੁਰਗਵਾਸ ਹੋ ਗਏ ਸਨ। ਉਨ੍ਹਾਂ ਦੀ ਯਾਦ ਵਿਚ ਪ੍ਰਾਰਥਨਾ ਸਭਾ 6 ਅਗਸਤ ਨੂੰ ਲੁਧਿਆਣਾ ਵਿਖੇ ਮਹਾਰਾਜਾ ਗ੍ਰੈਂਡ, ਫਿਰੋਜਪੁਰ ਰੋਡ,  ਦੁਪਹਿਰ 2 ਤੋਂ 3 ਵਜੇ  ਆਯੋਜਿਤ ਕੀਤੀ ਜਾਏਗੀ

Post a Comment

0 Comments