ਸਾਉਣ ਦੇ ਮਹੀਨਾ ਤੀਆਂ ਦੀ ਉਡੀਕ ਚ ਰਹਿੰਦੀਆਂ ਨੇ ਔਰਤਾਂ। ਪੁਰਾਤਨ ਵਿਰਸੇ ਨੂੰ ਸੰਭਾਲਣ ਲਈ ਤੀਆਂ ਅਹਿਮ ਉਪਰਾਲਾ
ਬੁਢਲਾਡਾ 25 ਅਗਸਤ (ਕੋਹਲੀ /ਮਹਿਤਾ)
ਨੂੰਹ ਧੀਆਂ ਦੇ ਦਿਲਾਂ ਦੀ ਰੀਝਾਂ ਦਾ ਤਿਉਹਾਰ ਤੀਆਂ ਨਿਊ ਚਾਵਲਾ ਰੈਸ਼ਟੋਰੈਂਟ ਵਿੱਚ ਸ਼ਾਨੋ ਸ਼ੋਕਤ ਨਾਲ ਸੰਪੰਨ ਹੋਇਆ। ਇਸ ਦਿਨ ਸਾਉਣ ਦੇ ਹੁੰਗਾਰੇ ਮੇਲੇ ਵਿੱਚ ਖਿੱਚ ਦਾ ਕੇਂਦਰ ਅਲੋਪ ਹੋ ਚੁੱਕੇ ਪੰਜਾਬ ਦੇ ਵਿਰਸੇ ਨੂੰ ਤਾਜਾ ਕੀਤਾ ਗਿਆ ਹੈ। ਇਸ ਵਿੱਚ ਵਿਸੇਸ ਤੌਰ ਤੇ ਨੰਨ੍ਹੀਆਂ ਮੁਨ੍ਹੀਆਂ ਕੁੜੀਆਂ ਨੂੰ ਪੁਰਾਤਨ ਵਿਰਸੇ ਦੀ ਜਾਣਕਾਰੀ ਦੇਣ ਲਈ ਮੋਨਿਕਾ ਮਹਿਤਾ ਵੱਲੋਂ ਵਿਸੇਸ ਉਪਰਾਲਾਂ ਕਰਦਿਆਂ ਬਾਲੜੀਆਂ ਨੂੰ ਪੰਜਾਬੀ ਵਿਰਸੇ ਸੰਬੰਧੀ ਮੁਕਾਬਲੇ ਕਰਵਾਏ ਗਏ ਅਤੇ ਜੈਤੂ ਔਰਤਾਂ ਨੂੰ ਇਨਾਮ ਵੀ ਦਿੱਤੇ ਗਏ। ਸਿਮਰਜੀਤ ਅਤੇ ਨਵਜੋਤ ਕੌਰ ਨੇ ਕਿਹਾ ਕਿ ਇਸ ਸਭਿਆਚਾਰਕ ਪ੍ਰੋਗਰਾਮ ਇਸ ਲਈ ਕਰਵਾਇਆ ਜਾਂਦਾ ਹੈ ਤਾਂ ਜੋ ਅਲੋਪ ਹੁੰਦੀ ਜਾ ਰਹੀ ਸਾਡੀ ਵਿਰਾਸਤ ਅਤੇ ਪੁਰਾਤਨ ਕਲਾ ਨੂੰ ਤਾਜਾ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਤੀਜ ਦੀ ਮਹੱਤਤਾ ਬਾਰੇ ਵਿਸਥਾਰ ਜਾਣਕਾਰੀ ਦਿੱਤੀ ਗਈ। ਜਿੱਥੇ ਹਰ ਉਮਰ ਦੀ ਔਰਤ ਨੇ ਇਸ ਸਾਉਣ ਦੇ ਹੁਲਾਰੇ ਵਿੱਚ ਨੱਚ ਟੱਪ ਕੇ ਭਰਪੂਰ ਮਨੋਰੰਜਨ ਕੀਤਾ। ਉਨ੍ਹਾਂ ਕਿਹਾ ਕਿ ਇਹੋ ਜਿਹੇ ਸਭਿਆਚਾਰ ਪ੍ਰੋਗਰਾਮ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾ ਕਿਹਾ ਕਿ ਅਸੀਂ ਅੱਜ ਨੌਜਵਾਨ ਪੀੜ੍ਹੀ ਨੂੰ ਪੁਰਾਤਨ ਵਿਰਸੇ ਨਾਲ ਜੋੜਨ ਲਈ ਇਹ ਅਹਿਮ ਉਪਰਾਲਾ ਹੈ। ਇਸ ਮੌਕੇ ਤੇ ਖੁਸ਼ਦੀਪ ਕੌਰ, ਹਰਪ੍ਰੀਤ ਕੌਰ, ਮਨਦੀਪ ਕੌਰ, ਜਗਦੀਪ ਕੌਰ, ਮੀਨੂ ਰਾਣੀ, ਕਿਰਨ ਬਾਲਾ, ਜਸਵਿੰਦਰ ਕੌਰ, ਸੁਮਨ, ਮਨਪ੍ਰੀਤ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਸਨ।
0 Comments