ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਵਲੋਂ ਧਨੌਲਾ ਰੋਡ ਸਥਿਤ ਵੱਡੀ ਕਲੋਨੀ ਤੇ ਮਾਰੀ ਰੇਡ

 ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਵਲੋਂ ਧਨੌਲਾ ਰੋਡ ਸਥਿਤ ਵੱਡੀ ਕਲੋਨੀ ਤੇ ਮਾਰੀ ਰੇਡ 

ਕਾਲੋਨੀ 'ਚ ਗਲਤ  ਉਸਾਰੀਆਂ ਤੇ ਬੇਨਿਯਮੀਆਂ ਸੰਬੰਧੀ ਹੋਈ ਸੀ ਸ਼ਿਕਾਇਤ


 ਬਰਨਾਲਾ, 3 ਅਗਸਤ/ਕਰਨਪ੍ਰੀਤ ਕਰਨ

--ਸਥਾਨਕ ਧਨੌਲਾ ਰੋਡ ਤੇ ਸਥਿਤ ਇੱਕ ਵੱਡੀ ਕਾਲੋਨੀ 'ਚ ਸਥਾਨਕ ਸਰਕਾਰਾਂ ਵਿਭਾਗ ਦੀ ਵਿਜੀਲੈਂਸ ਟੀਮ ਵਲੋਂ ਕਲੋਨੀ ਦੇ ਵਸਿੰਦੇ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕੀਤੀ ਗਈ। ਜਾਣਕਾਰੀ ਅਨੁਸਾਰ ਕਲੋਨੀ ਦੀਆਂ ਗਤੀਵਿਧੀਆਂ ਤੇ ਬਾਜ਼ ਆਖ ਰੱਖ ਵਾਲੇ ਵਾਲੇ ਵਿਅਕਤੀ ਵਲੋਂ ਉਕਤ ਕਾਲੋਨੀ 'ਚ ਪਿਛਲੇ ਕਈ ਸਾਲਾਂ ਤੋਂ ਹੋ ਰਹੀਆਂ ਬੇਨਿਯਮੀਆਂ ਸੰਬੰਧੀ ਮੁੱਖ ਮੰਤਰੀ, ਸਥਾਨਕ ਸਰਕਾਰਾਂ ਮੰਤਰੀ ਅਤੇ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਸੀ। ਜਿਸ ਦੇ ਆਧਾਰ 'ਤੇ ਟੀਮ ਵਲੋਂ ਕਾਲੋਨੀ 'ਚ ਜਾਂਚ ਕੀਤੀ ਗਈ। 

     ਇਸ ਸਬੰਧੀ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਰੁਣ ਕੁਮਾਰ ਉਰਫ਼ ਵਾਹਿਗੁਰੂ ਸਿੰਘ ਨੇ ਮੀਡਿਆ ਨੂੰ ਦੱਸਿਆ ਕਿ ਕਾਲੋਨੀ 'ਚ ਹੁਣ ਤੱਕ ਅੱਗੇ ਦੀ ਅੱਗੇ 6 ਨਵੀਆਂ ਕਾਲੋਨੀਆਂ ਬਣਾ ਕੇ ਵਾਧਾ ਕੀਤਾ ਜਾ ਚੁੱਕਾ ਹੈ, ਸਸਤੇ ਭਾ ਤੇ ਜਮੀਨ ਖਰੀਦ ਕੇ ਅੱਤ ਮਹਿੰਗੇ ਪਲਾਟ ਕੱਟ ਤੇ ਲੱਖਾਂ ਕਰੋੜਾਂ ਚ ਬੇਚੇ ਜਾਣਗੇ ਜੋ ਸ਼ਰੇਆਮ ਕਾਨੂੰਨ ਦੀ ਉਲੰਘਣਾ ਹੈ ਕਿਉਂਕਿ ਇਹ ਕਾਲੋਨੀ ਹੁਣ ਨਗਰ ਕੌਂਸਲ ਵਲੋਂ ਟੇਕਓਵਰ ਕਰ ਲਈ ਗਈ ਹੈ। ਇਸ ਲਈ ਕਾਲੋਨੀ ਪ੍ਰਬੰਧਕ ਕਾਲੋਨੀ ਦੇ ਪੁਰਾਣੇ ਰਸਤੇ ਦੀ ਦੀਵਾਰ ਨੂੰ ਤੋੜ ਕੇ ਅੱਗੇ ਹੋਰ ਜਗ੍ਹਾ ਕਾਲੋਨੀ 'ਚ ਨਹੀਂ ਮਿਲਾ ਸਕਦੇ ਤਾਂ ਜੋ ਇਨ੍ਹਾਂ ਬੇਨਿਯਮੀਆਂ ਕਾਰਨ ਖ਼ਜ਼ਾਨੇ ਨੂੰ ਵੀ ਕਰੋੜਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ, ਦੀ ਭਰਵਾਈ ਹੋ ਸਕੇ।ਜੋ ਸਰਕਾਰੀ ਖ਼ਜ਼ਾਨੇ ਨੂੰ ਲੱਗ ਰਹੇ ਚੂਨੇ ਤੋਂ ਬਚਾਇਆ ਜਾ ਸਕੇ | ਇਸੇ ਕਰ ਕੇ ਉਨ੍ਹਾਂ ਵਲੋਂ ਵੀ ਮੁੱਖ ਮੰਤਰੀ ਤੋਂ ਲੈ ਕੇ ਸਥਾਨਕ ਸਰਕਾਰਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੱਕ ਸ਼ਿਕਾਇਤਾਂ ਭੇਜ ਕੇ ਕਾਲੋਨੀ 'ਚ ਹੋ ' ਰਹੀਆਂ ਬੇਨਿਯਮੀਆਂ ਦੀ ਜਾਂਚ ਲਈ ਆਈ ਵਿਭਾਗ ਦੀ ਵਿਜੀਲੈਂਸ ਟੀਮ ਜਿਸ ਵਿਚ ਸ੍ਰੀ ਈਸ਼ਾਨ ਗੋਇਲ ਏ.ਐਮ.ਈ. ਨਗਰ ਕੌਂਸਲ ਬਰਨਾਲਾ ਦੇ ਕਾਰਜ ਸਾਧਕ ਅਫ਼ਸਰ ਵਿਸ਼ਾਲ ਬਾਂਸਲ ਨੂੰ ਜਦੋਂ ਇਸ ਪੁੱਛਿਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਕੀਤੀ ਸ਼ਿਕਾਇਤ ਦੇ ਅਧਾਰ ਤੇ ਜਾਂਚ ਜਾਰੀ ਹੈ !  ਸ੍ਰੀ ਸੁਧੀਰ ਸ਼ਰਮਾ ਈ.ਓ. ਨੇ ਵੀ ਕਿਹਾ ਕਿ ਸਾਰੀ ਜਾਂਚ ਰਿਪੋਰਟ ਉਹ ਉੱਚ ਅਧਿਕਾਰੀਆਂ ਨੂੰ ਸੌਂਪਣਗੇ, ਉਪਰੰਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।

Post a Comment

0 Comments