ਅਚਾਰੀਆ ਸਵਾਮੀ ਸਿਰੀਨਿਵਾਸ ਸ਼੍ਰੀਮੱਧ ਭਾਗਵਤ ਸਪਤਾਹ ਗਿਆਨ ਯੱਗ ਕਥਾ ਸਮਾਗਮ ਸੰਬੰਧੀ ਵਿਚਾਰਾਂ ਕਰਨ ਸ਼ੇਰੋਂ ਵਾਲਿਆਂ ਦੀ ਦੁਕਾਨ ਤੇ ਪੁੱਜੇ ਭਰਵਾਂ ਸਵਾਗਤ

 ਅਚਾਰੀਆ ਸਵਾਮੀ ਸਿਰੀਨਿਵਾਸ ਸ਼੍ਰੀਮੱਧ ਭਾਗਵਤ ਸਪਤਾਹ ਗਿਆਨ ਯੱਗ ਕਥਾ ਸਮਾਗਮ ਸੰਬੰਧੀ ਵਿਚਾਰਾਂ ਕਰਨ ਸ਼ੇਰੋਂ  ਵਾਲਿਆਂ ਦੀ ਦੁਕਾਨ ਤੇ ਪੁੱਜੇ ਭਰਵਾਂ ਸਵਾਗਤ 

 


ਬਰਨਾਲਾ, 3 ਅਗਸਤ/ਕਰਨਪ੍ਰੀਤ ਕਰਨ

- ਕਥਾਵਾਚਕ ਪ੍ਰੋਹਿਤ ਪ੍ਰਮੁੱਖ ਅਚਾਰੀਆ ਸਵਾਮੀ ਸਿਰੀਨਿਵਾਸ ਵਲੋਂ ਦੇਸੀ ਦਵਾਈਆਂ ਦੇ ਕਿੰਗ ਵਜੋਂ ਜਾਣੇ ਜਾਂਦੇ ਸਤਿਕਾਰਿਤ ਲੇਟ ਓਮ ਪ੍ਰਕਾਸ਼ ਸ਼ੇਰੋਂ ਵਾਲਿਆਂ ਦੀ ਦੁਕਾਨ ਤੇ ਸ਼੍ਰੀਮੱਧ ਭਾਗਵਤ ਸਪਤਾਹ ਗਿਆਨ ਯੱਗ ਕਥਾ ਦਾ ਸੱਦਾ ਪੱਤਰ ਦੇਣ ਪੁੱਜੇ ! ਜਿੰਹਨਾਂ ਦਾ ਸਵਾਗਤ ਕਰਦਿਆਂ ਮਾਤਾ ਸੀਮਾ ਰਾਣੀ,ਅਭਿਨਵ ਗਰਗ,ਦੀਪਕ ਗਰਗ,ਰਾਮਸਰੂਪ ਵਲੋਂ ਸਵਾਮੀ ਸਿਰੀਨਿਵਾਸ ਜੀ ਦਾ ਸਵਾਗਤ ਕੀਤਾ ਗਿਆ ! ਇਸ ਮੌਕੇ ਸਵਾਮੀ ਸਿਰੀਨਿਵਾਸ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰਨਾਲਾ ਦੇ ਈਸ਼ਵਰ ਕਲੋਨੀ ਵਿੱਚ ਸਥਾਪਿਤ ਸ਼੍ਰੀ ਲਕਸ਼ਮੀ ਨਰਾਇਣ ਮੰਦਿਰ ਅਨਾਜ ਮੰਡੀ ਰੋਡ ਨੇੜੇ ਛੱਜੂ ਰੋਸ਼ਨ ਕਾਰਖਾਨਾ ਵਲੋਂ ਸ਼੍ਰੀਮੱਧ ਭਾਗਵਤ ਸਪਤਾਹ ਗਿਆਨ ਯੱਗ ਕਥਾ 11,ਅਗਸਤ ਤੋਂ 19 ਅਗਸਤ ਤੱਕ ਸਹਿਰੀਆਂ ਤੇ ਭਗਤਾਂ ਦੇ ਸਹਿਜੋਗ ਤਹਿਤ ਕਰਵਾਇਆ ਜਾ ਰਿਹਾ ਹੈ1ਇਸ  ਭਾਗਵਤ ਸਪਤਾਹ  ਦੇ ਮੁਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਹੋਣਗੇ  ਅਤੇ ਭਾਗਵਤ ਸੋਭਾ ਯਾਤਰਾ ਦੀ ਸ਼ੁਰੂਆਤ ਜਿਲਾ ਡਿਪਟੀ ਕਮਿਸਨਰ ਸ੍ਰੀਮਤੀ ਪੂਨਮਦੀਪ ਕੌਰ ਅਤੇ ਆਈ ਪੀ ਐੱਸ ਐੱਸ ਐੱਸ ਪੀ ਸੰਦੀਪ ਕੁਮਾਰ ਮਲਿਕ ਹੋਣਗੇ ! 

    ਉਹਨਾਂ ਕਿਹਾ ਕਿ ਭਾਗਵਤ ਪੂਜਣ ਭਗਤ ਅਭਿਨਵ ਗਰਗ ਤੇ ਦੀਪਕ ਗਰਗ ਸ਼ੇਰੋਂ ਵਾਲੇ ਨਿਭਾ ਰਹੇ ਹਨ ਜਿੰਹਨਾਂ ਦਾ ਭਰਪੂਰ ਸਹਿਜੋਗ ਮਿਲ ਰਿਹਾ ਹੈ ਉਹਨਾਂ ਸਮੇਤ ਮਦਨ ਲਾਲ ਸ਼ੇੱਲਰ ਵਾਲੇ,ਮਦਨ ਮੋਬਾਈਲ ਵਾਲੇ ,ਨਰੇਸ਼ ਅਰੋੜਾ ਗਣਪਤੀ ਵਾਲੇ ,ਪ੍ਰੇਮ ਕੁਮਾਰ ਮੋਦੀ ,ਅਸ਼ੋਕ ਗੁਪਤਾ ਸ਼ਾਮ ਸੁੰਦਰ ਗੁਪਤਾ ,ਬੀ ਜੇ ਪੀ ਮਜਦੂਰ ਸੰਘ ਦੇ ਜਿਲਾ ਪ੍ਰਧਾਨ ਬਲਕਰਨ ਸਿੰਘ ,ਸੁਸ਼ੀਲ ਭਾਰਤੀ, ਮੋਹਿਤ ਰਿੰਕਾ,ਰਾਮ ਲਾਲ ਬਦਰੇ ਵਾਲੇ, ਸ਼ਹਿਰ ਦੀਆਂ ਧਾਰਮਿਕ, ਸਮਾਜਿਕ ਸੰਸਥਾਵਾਂ ਸਮੇਤ ਵੱਡੀ ਗਿਣਤੀ ਚ ਸਹਿਰੀ ਤਿਆਰੀਆਂ ਚ ਜੁਟੇ ਹਨ !

Post a Comment

0 Comments