ਸੱਭਿਆਚਾਰਕ ਮੇਲਿਆਂ ਦੀ ਸ਼ਾਨ -- ਗੁਰਨਾਮ ਸਿੰਘ ਨਿਧੜਕ

 ਸੱਭਿਆਚਾਰਕ ਮੇਲਿਆਂ ਦੀ ਸ਼ਾਨ --  ਗੁਰਨਾਮ ਸਿੰਘ ਨਿਧੜਕ


ਸ਼ਾਹਕੋਟ 21 ਅਗਸਤ (ਲਖਵੀਰ ਵਾਲੀਆ) :
ਭਾਵੇਂ ਦੁਨੀਆ ਵਿੱਚ ਕਿਸੇ ਕੋਲ ਲੋਕਾਂ ਲਈ ਟਾਇਮ ਕੱਢਣਾ ਬੜਾਂ ਮੁਸ਼ਕਲ ਹੈ ਪਰ ਕੁਝ ਅਜਿਹੀਆਂ ਸ਼ਖ਼ਸੀਅਤਾਂ ਵੀ ਹੁੰਦੀਆਂ ਜੋ ਹਮੇਸ਼ਾ ਲੋਕ ਮਸਲਿਆਂ ਲਈ ਟਾਇਮ ਕੱਢਕੇ ਚਰਚਾ ਵਿੱਚ ਰਹਿੰਦੇ ਹਨ ਅਜਿਹੀ ਹੀ ਸ਼ਖ਼ਸੀਅਤ ਦਾ ਨਾਂ ਹੈ ਗੁਰਨਾਮ ਸਿੰਘ ਨਿਧੜਕ ਜੋ ਚਾਰ ਦਹਾਕੇ ਪਹਿਲਾਂ ਪੱਤਰਕਾਰੀ ਦੇ ਖੇਤਰ ਨਾਲ ਜੁੜਕੇ ਸਮਾਜ ਸੇਵਾ ਦੇ ਕੰਮਾਂ ਵਿੱਚ ਉਭਰਕੇ ਸਾਹਮਣੇ ਆਇਆ ਸੀ। ਜੋ ਲੋਕ ਲੰਮਾਂ ਦਾ ਸਮਾਂ ਸੰਘਰਸ਼ ਲੜਕੇ ਇਨਸਾਫ਼ ਦੀ ਝਾਕ ਛੱਡ ਬੈਠਦੇ ਸਨ ਪਰ ਗੁਰਨਾਮ ਸਿੰਘ ਨਿਧੜਕ ਉਨ੍ਹਾਂ ਲਈ ਆਸ ਦੀ ਕਿਰਨ ਬਣਕੇ ਇਨਸਾਫ਼ ਦਿਵਾਉਣ ਦੀ ਕੋਸ਼ਿਸ਼ ਕਰਦਾ ਸੀ ਉਨ੍ਹਾਂ ਨੇ ਚਾਰ ਦਹਾਕਿਆਂ ਵਿੱਚ ਉਨ੍ਹਾਂ ਦਰਜਨਾਂ ਲੋਕਾਂ ਨੂੰ ਇਨਸਾਫ ਦਿਵਾਇਆ ਜ਼ੋ ਇਨਸਾਫ਼ ਦੀ ਝਾਕ ਛੱਡ ਬੈਠਦੇ ਸਨ ਜਿਸ ਕਰਕੇ ਗੁਰਨਾਮ ਸਿੰਘ ਨਿਧੜਕ ਨੂੰ ਇਸ ਰਾਹ ਤੋਂ ਰੋਕਣ ਲਈ ਸਿਆਸਤਦਾਨਾਂ ਨੇ ਝੂਠੇ ਪਰਚੇ ਦਰਜ ਕਰਵਾਏ ਪਰ ਉਹ ਕਦੇ ਵੀ ਆਪਣੇ ਰਾਹ ਤੋਂ ਪਿੱਛੇ ਨਹੀਂ ਹੱਟਿਆ ਜਿਸ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਗੁਰਨਾਮ ਸਿੰਘ ਤੋਂ ਗੁਰਨਾਮ ਸਿੰਘ ਨਿਧੜਕ ਦਾ ਖਿਤਾਬ ਦਿੱਤਾ ਤੇ ਹੁਣ ਉਸ ਦੇ ਨਾਂ ਨਾਲ ਨਿਧੜਕ ਸਬਦ ਜੁੜ ਗਿਆ ਹੈ ਅਤੇ 28 ਸਤੰਬਰ 1997 ਨੂੰ ਗੁਰਨਾਮ ਸਿੰਘ ਨਿਧੜਕ ਨੇ  ਲੱਚਰਤਾ  ਵਿਰੁੱਧ ਮੁਹਿੰਮ ਵਿੱਢਣ ਲਈ ਲੋਕ ਗਾਇਕਾਂ ਨਰਿੰਦਰ ਬੀਬਾ ਦੀ ਯਾਦ ਵਿੱਚ ਸੱਭਿਆਚਾਰਕ ਮੇਲਾ ਸ਼ੁਰੂ ਕੀਤਾ ਅਤੇ 2000 ਸੰਨ ‌ਵਿੱਚ ਲੋਕ ਗਾਇਕਾਂ ਜਗਮੋਹਣ ਕੌਰ ਦੀ ਯਾਦ ਵਿੱਚ ਵੀ ਮੇਲਾ ਕਰਵਾ ਕੇ ਮੇਲਿਆਂ ਦੀ ਲੜੀ  ਨੂੰ ਦਹਾਕਿਆਂ ਤੋਂ ਜਾਰੀ ਰੱਖਿਆ ਅਤੇ ਮੇਲਿਆਂ ਦੇ ਬਾਦਸ਼ਾਹ ਵਜੋਂ ਚਰਚਾ ਵਿੱਚ ਆਇਆ ਤੇ ਮਲਸੀਆਂ ਵਿਖੇ ਰੰਗ ਪੰਜਾਬ ਦਾ ਅਤੇ ਡਾ ਅੰਬੇਡਕਰ ਨੂੰ ਸਮਰਪਿਤ ਮੇਲਾ ਕਰਵਾਉਣ ਦਾ ਸੁਭਾਗ ਵੀ ਪ੍ਰਾਪਤ ਹੋਇਆ ਜਿਸ ਕਰਕੇ ਲੋਕਾਂ ਨੇ ਜਲੰਧਰ ਜ਼ਿਲ੍ਹੇ ਦਾ ਜੱਸੋਵਾਲ ਕਹਿਕੇ ਮਾਣ ਸਤਿਕਾਰ ਦੇਣਾ ਸ਼ੁਰੂ ਕਰ ਦਿੱਤਾ।

ਪਿੰਡ ਸਾਦਿਕ ਪੁਰ ਵਿਖੇ ਪਿਤਾ ਸੋਹਣ ਸਿੰਘ ਤੇ ਮਾਤਾ ਵਿਦਿਆ ਦੀ ਕੁਖੋਂ  1967 ਵਿੱਚ ਜਨਮੇਂ ਗੁਰਨਾਮ ਸਿੰਘ ਨੂੰ ਭਾਵੇਂ ਬਹੁਤੀ ਪੜ੍ਹਾਈ ਕਰਨ ਦਾ ਮੌਕਾ ਤਾਂ ਨਹੀਂ ਮਿਲਿਆ ਪਰ ਫਿਰ ਵੀ ਆਪਣੀ ਅਣਥੱਕ ਮਿਹਨਤ ਨਾਲ ਹਰ ਖੇਤਰ ਵਿੱਚ ਨਾਮਣਾ ਖੱਟ ਚੁੱਕੇ ਹਨ ਮਿਤੀ 15 ਨਵੰਬਰ 2021 ਨੂੰ ਉਨ੍ਹਾਂ ਦੀ ਧਰਮ ਪਤਨੀ ਬਲਵਿੰਦਰ ਕੌਰ ਦੀ ਹੋਈ ਬੇਵਕਤੀ ਮੌਤ ਨੇ ਗੁਰਨਾਮ ਸਿੰਘ ਨਿਧੜਕ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਕਿਉਂਕਿ ਬਲਵਿੰਦਰ ਕੌਰ ਨਿਧੜਕ ਨੇ ਇਸ ਲੰਮੇ ਸੰਘਰਸ਼ ਵਿੱਚ ਉਨ੍ਹਾਂ ਦਾ ਬਹੁਤ ਸਾਥ ਦਿੱਤਾ ਸੀ ਪਰ ਫਿਰ ਵੀ ਗੁਰਨਾਮ ਸਿੰਘ ਨਿਧੜਕ ਆਪਣੇ ਆਪ ਨੂੰ ਸੰਭਾਲ ਕੇ ਗੀਤਕਾਰੀ ਦੇ ਖੇਤਰ ਵਿੱਚ ਪੈਰ ਧਰਿਆ ਤੇ ਪਹਿਲਾਂ ਗੀਤ "ਰੌਦੀਆ ਨੇ ਮਾਵਾਂ" ਲਿਖਿਆ ਜਿਸ ਵਿੱਚ ਨਸ਼ਿਆਂ ਨਾਲ ਮਰ ਰਹੀ ਨੌਜਵਾਨੀ ਦਾ ਜ਼ਿਕਰ ਕੀਤਾ ਤੇ ਨਸ਼ਾ ਤਸਕਰਾਂ ਦੀ ਮੱਦਦ ਕਰਨ ਵਾਲੇ ਸਿਆਸਤਦਾਨਾਂ ਤੇ ਵੀ ਕਰਾਰੀ ਚੋਟ ਕੀਤੀ ਇਸ ਗੀਤ ਨੇ ਗੁਰਨਾਮ ਸਿੰਘ ਨਿਧੜਕ ਨੂੰ ਗੀਤਕਾਰੀ ਦੀ ਲਾਇਨ ਵਿੱਚ ਖੜਾ ਕਰ ਦਿੱਤਾ, ਕਿਉਂਕਿ ਇਹ ਗੀਤ ਨਸ਼ਿਆਂ ਤੋਂ ਪੀੜਤ ਹਰ ਪ੍ਰੀਵਾਰ ਨੂੰ ਆਪਣੀ ਹੀ ਕਹਾਣੀ ਲੱਗ ਰਿਹਾ ਸੀ, ਜਿਸ ਤੋਂ ਉਤਸ਼ਾਹਿਤ ਹੋ ਕੇ ਦੂਸਰਾ ਗੀਤ ਤੂੰ ਤੁਰ ਗਈ ਦੁਨੀਆ ਤੋਂ ਗੀਤ ਨੇ ਸੰਗੀਤ ਖੇਤਰ ਵਿੱਚ ਤਰਥੱਲੀ ਮਚਾ ਦਿੱਤੀ, ਇਨ੍ਹਾਂ ਦੋਹਾਂ ਗੀਤਾਂ ਨੂੰ ਸੁਰੀਲੇ ਤੇ ਦਮਦਾਰ ਆਵਾਜ਼ ਦੇ ਮਾਲਕ ਗਾਮਾ ਫ਼ਕੀਰ ਨੇ ਬਹੁਤ ਖੂਬਸੂਰਤ ਅੰਦਾਜ਼ ਵਿੱਚ ਗਾਇਆ ਹੈ ਅਤੇ ਗੁਰਨਾਮ ਸਿੰਘ ਨਿਧੜਕ ਦੇ ਹੁਣ ਦਰਜਨਾਂ ਗੀਤ ਲਿਖੇ ਹਨ ਜੋ ਚਿੱਟੇ ਦੇ ਵਪਾਰੀਆਂ ਤੇ ਸਿਆਸਤਦਾਨਾਂ ਦੇ ਗੱਠਜੋੜ ਦੇ ਖੁਲਾਸੇ ਕਰ ਰਹੇ ਹਨ ਜਿਸ ਨਾਲ ਗੁਰਨਾਮ ਸਿੰਘ ਨਿਧੜਕ ਜਲਦੀ ਹੀ ਗੀਤਕਾਰੀ ਦੇ ਖੇਤਰ ਵਿੱਚ ਨਾਮਣਾ ਖੱਟੇਗਾ ਜੇਕਰ ਗੱਲ ਸੱਭਿਆਚਾਰਕ ਮੇਲਿਆਂ ਦੀ ਕਰੀਏ ਤਾਂ ਵਿਸ਼ਵ ਪ੍ਰਸਿੱਧ ਗਾਇਕ ਕੇ ਦੀਪ, ਸੁਨੀਤਾ ਭੱਟੀ, ਸੁਚੇਤ ਬਾਲਾ, ਸੁਖੀ ਬਰਾੜ, ਪਰਮਿੰਦਰ ਸੰਧੂ, ਰਣਜੀਤ ਮਣੀ, ਰੋਮੀ ਗਿੱਲ, ਮਨਜੀਤ ਰੂਪੋਵਾਲੀਆ, ਸੁਖਵਿੰਦਰ ਸੁਖੀ, ਯੁਧਵੀਰ ਮਾਣਕ, ਬਲਬੀਰ ਚੋਟੀਆਂ, ਚਰਨਜੀਤ ਚੰਨੀ, ਪ੍ਰਕਾਸ਼ ਸਰਾ, ਵਾਇਸ ਆਫ ਪੰਜਾਬ ਜੇਤੂ ਪ੍ਰਦੀਪ ਸਰਾਂ, ਦਲਵਿੰਦਰ ਦਿਆਲਪੁਰੀ, ਬਖਸ਼ੀ ਬਿੱਲਾਂ, ਸੁੱਚਾ ਰੰਗੀਲਾ,ਕਰਨ ਰੰਧਾਵਾ, ਗਾਮਾ ਫ਼ਕੀਰ, ਨੀਲੂ ਬੇਗਮ, ਕੁਲਵਿੰਦਰ ਸ਼ਾਹਕੋਟੀ, ਬਲਧੀਰ ਮਾਹਲਾ, ਜਸਵੀਰ ਸੀਰਾ, ਗੁਰਮੁਖ ਦੁਆਬੀਆਂ, ਲਖਵੀਰ ਵਾਲੀਆ, ਨਰਿੰਦਰ ਮਾਵੀ, ਨਿਰਮਲ ਨਿੰਮੀ, ਚੰਨ ਸ਼ਾਹਕੋਟੀ, ਦਲੇਰ ਪੰਜਾਬੀ, ਸੁਰੀਤਾ ਗਿੱਲ, ਜੱਸੀ ਬੰਗਿਆ, ਆਸਾਂ ਸੋਨੀ ਰਾਜਪੁਰਾ ਅਤੇ  ਤੋਂ ਇਲਾਵਾ ਸ਼ਾਇਦ ਹੀ ਕੋਈ ਗਾਇਕ ਹੋਵੇਗਾ ਜਿਸ ਨੇ ਗੁਰਨਾਮ ਸਿੰਘ ਨਿਧੜਕ ਦੇ ਮੇਲਿਆਂ ਵਿੱਚ ਹਾਜ਼ਰੀ ਨਾਂ ਭਰੀ ਹੋਵੇ। ਜੇਕਰ ਗੱਲ ਮਹਿਮਾਨਾ ਦੀ ਕਰੀਏ ਤਾਂ ਡੀ ਜੀ ਪੀ ਡੀ ਆਰ ਭੱਟੀ, ਆਈ ਪੀ ਐਸ ਰਜਿੰਦਰ ਸਿੰਘ ਆਈ ਜੀ ਪੰਜਾਬ ਪੁਲਿਸ, ਸੱਭਿਆਚਾਰਕ ਮੇਲਿਆਂ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਵਰਗੀਆਂ ਨਾਮਵਰ ਸਖਸ਼ੀਅਤਾਂ ਮੇਲੇ ਦੀ ਸ਼ਾਨ ਬਣਦੀਆਂ ਰਹੀਆਂ ਹਨ ਇਸ ਮੇਲਿਆਂ ਦੀ ਲੜੀ ਨੂੰ ਜਾਰੀ ਰੱਖਕੇ ਗੁਰਨਾਮ ਸਿੰਘ ਨਿਧੜਕ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਦੀ ਸਿਲਵਰ ਜੁਬਲੀ ਮਨਾਉਣ ਜਾ ਰਹੇ ਹਨ ਆਸ ਹੈ ਕਿ ਗੁਰਨਾਮ ਸਿੰਘ ਨਿਧੜਕ ਇਸੇ ਤਰ੍ਹਾਂ ਲੱਚਰਤਾ ਰਹਿਤ ਮੇਲਿਆਂ ਦੀ ਲੜੀ ਨੂੰ ਜਾਰੀ ਰੱਖਕੇ ਪੰਜਾਬੀ ਸੱਭਿਆਚਾਰ ਦੀ ਸੇਵਾ ਕਰਦਾ ਰਹੇਗਾ।

Post a Comment

0 Comments