ਵਿਭਾਗ ਦੇ ਨੋਟੀਫਿਕੇਸ਼ਨ ਦੇ ਵਾਬਯੂਦ ਵੀ ਤਰਸ ਦੇ ਆਧਾਰ ਤੇ ਨਹੀਂ ਮਿਲੀ ਨੌਕਰੀ

 ਵਿਭਾਗ ਦੇ ਨੋਟੀਫਿਕੇਸ਼ਨ ਦੇ ਵਾਬਯੂਦ ਵੀ ਤਰਸ ਦੇ ਆਧਾਰ ਤੇ ਨਹੀਂ ਮਿਲੀ ਨੌਕਰੀ

ਪਰਿਵਾਰ ਅਤੇ ਪਿੰਡ ਦੀ ਪੰਚਾਇਤ ਵੱਲੋਂ ਵਿਭਾਗ ਦੇ ਮੰਤਰੀ ਤੋਂ ਇਨਸਾਫ਼ ਦੀ ਕੀਤੀ ਮੰਗ 


ਸ਼ਾਹਕੋਟ 21 ਅਗਸਤ (ਲਖਵੀਰ ਵਾਲੀਆ) :--  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਅਧੀਨ ਪੇਂਡੂ ਜਲ ਸਪਲਾਈ ਸਕੀਮ ਸਮਸਪੁਰ ਬਲਾਕ ਖਮਾਣੋਂ ਵਿਖੇ ਪਿਛਲੇ 10-12 ਸਾਲਾਂ ਤੋਂ ਡਿਊਟੀ ਕਰਦੇ ਦਵਿੰਦਰ ਸਿੰਘ ਦੀ ਜਨਵਰੀ 2023 ਨੂੰ ਮੌਤ ਹੋ ਗਈ ਸੀ। ਦਵਿੰਦਰ ਸਿੰਘ ਟੈਂਕੀ ਦੀ ਡਿਊਟੀ ਦੇ ਨਾਲ-ਨਾਲ ਮੱਝਾਂ ਰੱਖ ਕੇ ਆਪਣੇ ਪਰਿਵਾਰ ਦਾ ਗੁਜਾਰਾ ਚਲਾਉਂਦਾ ਸੀ। ਉਹ ਆਪਣੇ ਪਿੱਛੇ ਪਤਨੀ, 20 ਸਾਲਾਂ ਪੁੱਤਰ ਅਤੇ ਬਜ਼ੁਰਗ ਪਿਤਾ ਨੂੰ ਛੱਡ ਕੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਇਸ ਦੇ ਪਿਤਾ ਮਾਨ ਸਿੰਘ ਨੇ ਦੱਸਿਆ ਕਿ ਮੈਂ ਆਪਣੇ ਪੋਤੇ ਨੂੰ ਨੌਕਰੀ ਲਈ ਸੈਂਕੜੇ ਚੱਕਰ ਵਿਭਾਗ ਦੇ ਦਫ਼ਤਰ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਕੱਢ ਚੁੱਕਿਆ ਹਾਂ। ਸਬੰਧਤ ਅਧਿਕਾਰੀ ਕਹਿ ਦਿੰਦੇ ਹਨ ਕਿ ਤੁਹਾਡੀ ਫਾਇਲ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ, ਮਨਜ਼ੂਰੀ ਆਉਣ ਉਪਰੰਤ ਕਾਰਵਾਈ ਕੀਤੀ ਜਾਵੇਗੀ। । ਉਹਨਾਂ ਭਾਵੁਕ ਹੁੰਦਿਆਂ ਕਿਹਾ ਕਿ ਇੱਕ ਤਾਂ ਮੇਰਾ ਜਵਾਨ ਪੁੱਤ  ਮੌਤ ਦੇ ਮੂੰਹ ਵਿੱਚ ਚਲਾ ਗਿਆ ਜੋ ਮੇਰੇ ਬਾਡਾਪੇ ਦਾ ਸਹਾਰਾ ਸੀ, ਪ੍ਰੰਤੂ ਬੁਢਾਪੇ ਵਿੱਚ ਵੀ ਮੈਨੂੰ ਦਫ਼ਤਰਾਂ ਦੇ ਚੱਕਰ ਕੱਟਣੇ ਪੈ ਰਹੇ ਹਨ। ਅੱਜ ਅੱਠ ਮਹੀਨੇ ਬੀਤ ਜਾਣ ਤੇ ਵੀ ਮੈਨੂੰ ਇਨਸਾਫ ਨਹੀਂ ਮਿਲਿਆ। ਪਿੰਡ ਦੀ ਮੌਜੂਦਾ ਪੰਚਾਇਤ ਅਤੇ ਲੋਕਾਂ ਵੱਲੋਂ ਵਿਭਾਗ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਬੇਨਤੀ ਪੱਤਰ ਭੇਜ ਕੇ ਜਿੱਥੇ ਸਬੰਧਤ ਪਰਿਵਾਰ ਨੂੰ ਇਨਸਾਫ਼ ਦੇਣ ਦੀ ਗੁਹਾਰ ਲਗਾਈ ਗਈ ਸੀ। ਉੱਥੇ ਹੀ ਪੱਤਰ ਵਿਚ ਸਪਸ਼ਟ ਲਿਖਿਆ ਗਿਆ ਹੈ ਕਿ ਸਾਡੇ ਪਿੰਡ ਨੂੰ ਦਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਅੱਜ ਤੱਕ ਇਹਨਾਂ ਦੇ ਪਿਤਾ ਮਾਨ ਸਿੰਘ ਅਤੇ ਪਰਿਵਾਰ ਵੱਲੋਂ ਸਬੰਧਿਤ ਸਕੀਮ ਤੋਂ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਹੈ, ਅਤੇ ਰਿਪੇਅਰ ਕਰਵਾਈ ਜਾ ਰਹੀ ਹੈ । ਇਹਨਾਂ ਤੋਂ ਇਲਾਵਾ ਹੋਰ ਕੋਈ ਵੀ ਮੁਲਾਜਮ ਅੱਜ ਤੱਕ ਸਾਡੇ ਇਸ ਵਾਟਰ ਸਪਲਾਈ ਸਕੀਮ ਤੇ ਨਹੀਂ ਪਹੁੰਚਿਆ। ਦੂਜੇ ਪਾਸੇ ਵਿਭਾਗ ਦੇ ਜੂਨੀਅਰ ਇੰਜੀਨੀਅਰ ਸ੍ਰੀ ਰੋਹੀ ਰਾਮ ਨੇ ਦੱਸਿਆ ਕਿ ਮੇਰੇ ਤੋਂ ਪਹਿਲਾਂ ਜੇ ਈ ਸੱਚਨ  ਕੁਮਾਰ ਵਲੋਂ ਮਾਲੀ ਕੰਮ ਚੌਕੀਦਾਰ ਬਹਾਦਰ ਸਿੰਘ ਦੇ ਸਬੰਧਤ ਸਕੀਮ ਨੂੰ ਚਲਾਉਣ ਲਈ ਦਫਤਰੀ ਹੁਕਮ ਕੀਤੇ ਹੋਏ ਸਨ। ਇਹਨਾਂ ਕਿਹਾ ਕਿ ਮੇਰੀ  ਅੱਜ ਵੀ ਸਬੰਧਤ ਪਰਿਵਾਰ ਨਾਲ ਹਮਦਰਦੀ ਹੈ ਪਰ ਮੇਰੇ ਵੱਸ ਕੁਝ ਨਹੀਂ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ਼ ਯੂਨੀਅਨ ਰਜਿ ਨੰਬਰ 26 ਦੇ ਸੁਬਾਈ ਪ੍ਰਧਾਨ ਜਸਵੀਰ ਸਿੰਘ ਸ਼ੀਰਾ, ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਨਲੀਨਾ ਕਲਾ, ਮੀਤ ਪ੍ਰਧਾਨ ਜਗਤਾਰ ਸਿੰਘ ਰੱਤੋ ਨੇ ਦੱਸਿਆ ਕਿ ਲੰਮੇ ਸਘੰਰਸ਼ ਉਪਰੰਤ ਵਿਭਾਗੀ ਮੁਖੀ ਵੱਲੋਂ ਵਿਸ਼ੇਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ, ਕਿ ਜਿਸ ਸਕੀਮ ਤੇ ਡਿਊਟੀ ਕਰਦੇ ਕੰਟਰੈਕਟ  ਵਰਕਰ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਸਕੀਮ ਤੇ  ਉਸਦੇ ਪਰਿਵਾਰਕ ਮੈਂਬਰ ਨੂੰ ਕੰਟ੍ਰੈਕਟ ਤੇ ਰੱਖਿਆ ਜਾਵੇਗਾ। ਇਸ ਸੰਬੰਧੀ ਕਈ ਮੀਟਿੰਗਾਂ ਕਾਰਜਕਾਰੀ ਇੰਜਨੀਅਰ ਤੇ ਉੱਚ ਅਧਿਕਾਰੀਆਂ ਨਾਲ ਹੋ ਚੁੱਕੀਆਂ ਹਨ। ਪਰਤੂੰ ਅੱਜ ਤੱਕ ਇਸ ਨੋਟੀਫਿਕੇਸ਼ਨ  ਮੁਤਾਬਿਕ ਅਮਲੀ ਕਾਰਵਾਈ ਨਹੀਂ ਕੀਤੀ ਗਈ। ਇਹਨਾਂ ਕਿਹਾ ਕਿ ਇੱਕ ਪਾਸੇ ਵਿਭਾਗ ਦੇ ਅਧਿਕਾਰੀ ਇਹ ਕਹਿੰਦੇ ਹਨ, ਕਿ ਮਾਲੀ ਕੰਮ ਚੌਕੀਦਾਰ ਸਮੇਤ ਦਰਜਾ ਚਾਰ ਮੁਲਾਜ਼ਮਾਂ ਤੋਂ ਦਰਜਾ ਤਿੰਨ ਦੀਆਂ ਡਿਊਟੀਆਂ ਨਹੀਂ ਲਈਆਂ ਜਾ ਸਕਦੀਆਂ। ਪਰੰਤੂ ਵਾਟਰ ਸਪਲਾਈ ਸਕੀਮ ਸਮਸ਼ ਪੁਰ ਵਿੱਖੇ ਮਾਲੀ ਕੰਮ ਚੌਕੀਦਾਰ ਤੋ ਪੰਪ ਉਪਰੇਟਰ ਦੀ ਡਿਊਟੀ ਲਈ ਜਾ ਰਹੀ ਹੈ। ਇਸ ਤਰ੍ਹਾਂ ਅਧਿਕਾਰੀ ਆਪਣੇ ਹੀ ਬਣਾਏ ਕਾਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਇਹਨਾਂ ਆਗੂਆਂ, ਸਬੰਧਤ ਪਰਿਵਾਰ ਤੇ ਪਿੰਡ ਦੀ ਪੰਚਾਇਤ ਵਲੋਂ ਹਲਕਾ ਐਮਐਲਏ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਸਬੰਧਤ ਪਰਿਵਾਰ ਨੂੰ ਤੁਰੰਤ ਇਨਸਾਫ ਦਿੱਤਾ ਜਾਵੇ।

Post a Comment

0 Comments