ਐਸਬੀਆਈ ਆਰਸੇਟੀ ਨੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ
ਬਰਨਾਲਾ,31,ਅਗਸਤ/ਕਰਨਪ੍ਰੀਤ ਕਰਨ
-ਐਸਬੀਆਈ ਆਰਸੇਟੀ ਸਿਲਾਈ ਬੈਚ ਅਤੇ ਬਿਊਟੀ ਪਾਰਲਰ ਦੇ 56 ਸਿਖਿਆਰਥੀਆਂ ਨੇ ਟ੍ਰੇਨਿੰਗ ਪੂਰੀ ਕੀਤੀ।ਇਸ ਮੌਕੇ ਸਮਾਗਮ ਦੌਰਾਨ ਸਿਖਿਆਰਥੀਆਂ ਨੂੰ ਬੈਂਕ ਦੀਆਂ ਸਕੀਮਾਂ ਬਾਰੇ ਦੱਸਿਆ ਗਿਆ ਤਾਂ ਜੋ ਬੈਂਕ ਤੋਂ ਕਰਜ਼ਾ ਲੈ ਕੇ ਸਵੈ ਰੋਜ਼ਗਾਰ ਸ਼ੁਰੂ ਕੀਤਾ ਜਾ ਸਕੇ। ਇਸ ਮੌਕੇ ਪੰਜਾਬ ਸਟੇਟ ਡਾਇਰੈਕਟਰ ਚਰਨਜੀਤ ਸਿੰਘ ਅਤੇ ਆਰਸੇਟੀ ਡਾਇਰੈਕਟਰ ਵਿਸ਼ਵਜੀਤ ਮੁਖਰਜੀ, ਗੁਰਅੰਮ੍ਰਿਤਪਾਲ ਕੌਰ, ਜਸਵੀਰ ਕੌਰ ਤੇ ਰਿਤੂ ਸ਼ਰਮਾ ਨੇ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ।
0 Comments