ਬਾਜੇਵਾਲਾ ਚ ਮਜ਼ਦੂਰ ਦਾ ਮਕਾਨ ਡਿੱਗਿਆ, ਪੀੜਤ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ

 ਬਾਜੇਵਾਲਾ ਚ ਮਜ਼ਦੂਰ ਦਾ ਮਕਾਨ ਡਿੱਗਿਆ,  ਪੀੜਤ ਪਰਿਵਾਰ ਨੇ ਸਰਕਾਰ ਤੋਂ ਮੁਆਵਜ਼ੇ ਦੀ ਕੀਤੀ ਮੰਗ               


ਸਰਦੂਲਗੜ 22ਅਗਸਤ  ਗੁਰਜੀਤ ਸ਼ੀਂਹ,
 

ਪਿੰਡ ਬਾਜੇਵਾਲਾ ਦੇ ਮਜ਼ਦੂਰ ਦਾ ਮਕਾਨ ਡਿੱਗਣ ਕਾਰਨ ਉਹ ਖੁਦ ਤਾਂ ਬੱਚ ਗਏ ਲੇਕਿਨ ਉਹਨਾਂ ਦਾ ਮਕਾਨ ਡਿੱਗਣ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਪੀੜਿਤ ਜਗਸੀਰ ਸਿੰਘ ਪੁੱਤਰ ਦਰਸ਼ਨ ਸਿੰਘ (ਤੋਤੇ ਕੇ)ਵਾਸੀ ਬਾਜੇਵਾਲਾ ਨੇ ਦੱਸਿਆ ਕਿ ਉਹ ਦਿਹਾੜੀ ਮਜਦੂਰੀ ਕਰਦੇ ਹਨ। ਘਰ ਅੱਗੋ ਦੀ ਸੜਕ ਲੰਘਣ ਤੇ ਸਰਕਾਰੀ ਪਾਣੀ ਦੀ ਪਾਈਪ ਲੀਕ ਹੋਣ ਕਾਰਨ ਅਤੇ ਪਿਛਲੇ ਦਿਨੀਂ ਵਰਖਾ ਹੋਣ ਕਰਕੇ ਉਸਦੇ ਮਕਾਨ ਨੂੰ ਕਾਫੀ ਤਰੇੜਾਂ ਆ ਚੁੱਕੀਆਂ ਸਨ। ਬੀਤੇ ਕੱਲ ਜਦੋਂ ਉਹਨਾਂ ਦੇ ਮਕਾਨ ਚੋਂ ਅਚਾਨਕ ਇੱਟਾਂ ਡਿੱਗਣ ਲੱਗੀਆਂ ਤਾਂ ਉਨ੍ਹਾਂ ਆਪਣਾ ਖੁਦ ਤਾਂ ਦਾ ਬਚਾਅ ਕਰ ਲਿਆ ਪਰ ਉਹਨਾਂ ਦਾ ਮਕਾਨ ਡਿੱਗਣ ਕਾਰਨ ਕਾਫੀ ਵੱਡਾ ਨੁਕਸਾਨ ਹੋ ਗਿਆ। ਪੀੜਿਤ ਮਜ਼ਦੂਰ ਜਗਸੀਰ ਨੇ ਦੱਸਿਆ ਕਿ ਅੱਜ ਦੀ ਮਹਿੰਗਾਈ ਦੇ ਯੁੱਗ 'ਚ ਮਜ਼ਦੂਰ ਵਿਅਕਤੀ ਨੂੰ ਮਕਾਨ ਬਣਾਉਣਾ ਬਹੁਤ ਔਖਾ ਹੈ। ਉਹ ਮਸਾਂ ਹੀ ਆਪਣੇ ਪਰਿਵਾਰ ਦਾ ਦਿਹਾੜੀ ਮਜ਼ਦੂਰੀ ਕਰਕੇ ਪੇਟ ਪਾਲ ਰਹੇ ਸਨ। ਉੱਪਰੋਂ ਆਹ ਕੁਦਰਤ ਦਾ ਕਹਿਰ ਵਰਤਣ ਕਾਰਨ ਮਕਾਨ ਡਿੱਗਣ ਤੇ ਉਹ ਕਾਫੀ ਪਰੇਸ਼ਾਨ ਹਨ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ। ਮਕਾਨ ਦਾ ਮੁਆਇਨਾ ਕਰਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ।


Post a Comment

0 Comments