ਸਾਂਤਮਈ ਪ੍ਰਦਰਸਨ ਕਰ ਰਹੇ ਕਿਸਾਨਾਂ ਤੇ ਤਸੱਦਦ ਕਰਨਾ ਜਮਹੂਰੀਅਤ ਦਾ ਘਾਣ : ਕਾਮਰੇਡ ਅਰਸੀ

 ਸਾਂਤਮਈ ਪ੍ਰਦਰਸਨ ਕਰ ਰਹੇ ਕਿਸਾਨਾਂ ਤੇ ਤਸੱਦਦ ਕਰਨਾ ਜਮਹੂਰੀਅਤ ਦਾ ਘਾਣ : ਕਾਮਰੇਡ ਅਰਸੀ 

ਰੁਜਗਾਰ ਦੀ ਪ੍ਰਾਪਤੀ ਤੇ ਨਸਿਆ ਦੇ ਖਾਤਮੇ ਲਈ ਵਿਸੇਸ ਮੁਹਿੰਮ ਸਮੇ ਦੀ ਮੁੱਖ ਲੋੜ : ਸੀਪੀਆਈ 


ਮਾਨਸਾ ਗੁਰਜੰਟ ਸਿੰਘ ਬਾਜੇਵਾਲੀਆ

ਹੜ੍ਹ ਪੀੜਤ ਲੋਕਾ ਨੂੰ ਰਾਹਤ ਦੇਣ ਲਈ 50 ਹਜਾਰ ਰੁਪਏ ਪ੍ਰਤੀ ਏਕੜ ,  ਇੱਕ ਲੱਖ ਰੁਪਏ ‌ਮਰੇ ਪਸੂ ਲਈ , ਪੰਜ ਲੱਖ ਰੁਪਏ ਮਕਾਨ  ਬਣਾਉਣ  ਤੇ ਹੜ੍ਹ ਪੀੜਤ ਏਰੀਏ ਵਿੱਚ ਮਨਰੇਗਾ ਸਕੀਮ ਨੂੰ ਵਿਸੇਸ ਰੂਪ ਲਾਗੂ ਕੀਤਾ ਜਾਵੇ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਕਾਮਰੇਡ ਮਨਜੀਤ ਕੌਰ ਗਾਮੀਵਾਲਾ ਦੀ ਪ੍ਰਧਾਨਗੀ ਹੇਠ ਹੋਈ  ਸੀਪੀਆਈ ਜਿਲ੍ਹਾ ਕੌਸਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸੀ ਨੇ ਕੀਤਾ , ਉਨ੍ਹਾਂ ਕਿਹਾ ਕਿ ਬੀਤੇ ਦਿਨੀ ਸੰਗਰੂਰ ਵਿੱਚ ਆਪਣੀਆ ਮੰਗਾ ਲਈ ਸ਼ਾਤਮਈ ਪ੍ਰਦਰਸਨ ਕਰ ਰਹੇ ਕਿਸਾਨਾਂ ਤੇ ਪੰਜਾਬ ਪੁਲਿਸ ਵੱਲੋ ਕੀਤੇ  ਤਸਦੱਦ ਨਾਲ ਜਮਹੂਰੀਅਤ ਦਾ ਘਾਣ ਹੋਇਆ ਤੇ ਪੰਜਾਬ ਦੀ ਆਪ ਸਰਕਾਰ ਦਾ ਗੈਰਜਮਹੂਰੀ ਚਿਹਰਾ ਨੰਗਾ ਹੋਇਆ ਹੈ ।

   ਕਾਮਰੇਡ ਅਰਸੀ ਨੇ ਕਿਹਾ ਪੰਜਾਬ ਵਿੱਚ ਵੱਧ ਰਹੇ ਨਸ਼ਿਆਂ ਦੇ ਰੁਝਾਨ ਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾ ਨੂੰ ਰੋਕਣ ਲਈ ਪੰਜਾਬ ਦੀ ਮਾਨ ਸਰਕਾਰ ਤੇ ਪੰਜਾਬ ਪੁਲਿਸ ਸੰਸਦੀਦਾ ਨਜ਼ਰ ਨਹੀ ਆ ਰਹੀ ਤੇ ਸਮਾਜ ਵਿਰੋਧੀ ਅਨਸਰਾ ਦੇ ਹੌਸਲੇ ਬੁਲੰਦ ਹਨ ਤੇ ਆਮ ਲੋਕਾ ਵਿੱਚ ਡਰ ਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।

     ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਕ੍ਰਿਸਨ ਚੋਹਾਨ ਤੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਜਿ਼ਲ੍ਹੇ ਅੰਦਰ ਰੁਜਗਾਰ ਪ੍ਰਾਪਤੀ ਤੇ ਨਸਿਆ ਦੇ ਖਾਤਮੇ ਲਈ ਵਿਸੇਸ ਜਨਤਕ ਮੁਹਿੰਮ ਚਲਾਈ ਜਾਵੇਗੀ ਤੇ ਪਿੰਡ-ਪਿੰਡ ਜਨਤਕ ਮੀਟਿੰਗਾਂ ਤੇ ਜਲਸੇ ਕੀਤੇ ਜਾਣਗੇ ।

 ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਸੀਤਾਰਾਮ ਗੋਬਿੰਦਪੁਰਾ , ਕਾਮਰੇਡ ਦਲਜੀਤ ਮਾਨਸਾਹੀਆ , ਮਲਕੀਤ ਮੰਦਰਾ, ਕਾਮਰੇਡ ਰੂਪ ਸਿੰਘ ਢਿੱਲੋ , ਕਾਮਰੇਡ ਵੇਦ ਪ੍ਰਕਾਸ਼ ਬੁਢਲਾਡਾ , ਜੁਗਰਾਜ ਹੀਰਕੇ , ਕਰਨੈਲ ਭੀਖੀ , ਗੁਰਪਿਆਰ ਫੱਤਾ , ਸੁਖਰਾਜ ਜੋਗਾ , ਹਰਪਾਲ ਸਿੰਘ ਬੱਪੀਆਣਾ , ਕਪੂਰ ਸਿੰਘ , ਹਰਮੀਤ ਬੌੜਾਵਾਲ , ਗੁਰਦਿਆਲ ਦਲੇਲ ਸਿੰਘ ਵਾਲਾ ਆਦਿ ਵੀ ਹਾਜਰ ਸਨ ।

     

Post a Comment

0 Comments