ਲੋਹੀਆਂ ਬਲਾਕ ਦੇ ਹੜ ਪ੍ਰਭਾਵਿਤ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਕੀਤੀ ਜਾਂਚ

 ਲੋਹੀਆਂ ਬਲਾਕ ਦੇ ਹੜ ਪ੍ਰਭਾਵਿਤ ਪਿੰਡਾਂ ਵਿੱਚ ਪੀਣ ਵਾਲੇ ਪਾਣੀ ਦੀ ਕੀਤੀ ਜਾਂਚ

ਸ਼ਾਹਕੋਟ 22 ਅਗਸਤ (ਲਖਵੀਰ ਵਾਲੀਆ) :--  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੰਜਾਬ ਦੇ ਸਾਰੇ ਪਿੰਡਾਂ ਨੂੰ ਪੀਣ ਵਾਲੇ ਸ਼ੁੱਧ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਬ੍ਰਹਮ ਸ਼ੰਕਰ ਜਿੰਪਾ ਕੈਬਨਿਟ ਮੰਤਰੀ ਪੰਜਾਬ ਦੀ ਯੋਗ ਅਗਵਾਈ ਹੇਠ ਵਿਭਾਗ ਲੋਕਾਂ ਨੂੰ ਪੀਣ ਵਾਲੇ ਪਾਣੀ ਸਬੰਧੀ ਨਿਰੰਤਰ ਸੇਵਾਵਾਂ ਮੁਹਈਆਂ ਕਰਾਂ ਰਹੇ ਹਨ। ਇਸ ਦੀ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਂਦਾ ਹੈ, ਇਸ ਕਰਕੇ ਹੀ ਸਾਰੇ ਪੰਜਾਬ ਅੰਦਰ ਜ਼ਿਲ੍ਹਾ ਪੱਧਰ ਤੇ ਪਾਣੀ ਦੀ ਜਾਂਚ ਲਈ ਲੈਬਾਂ ਦੀ ਉਸਾਰੀ ਕੀਤੀ ਗਈ ਹੈ। ਜਿਥੇ ਜਲ ਸਰੋਤਾਂ ਤੋਂ ਪਾਣੀ ਦੇ ਸੈਂਪਲ ਲੈਕੇ ਨਿਰੰਤਰ ਜਾਂਚ ਕੀਤੀ ਜਾਂਦੀ ਹੈ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਮੰਡਲ ਨੰਬਰ 03 ਜਲੰਧਰ ਦੇ ਕਾਰਜਕਾਰੀ ਇੰਜੀਨੀਅਰ ਨਿਤਿਨ ਕਾਲੀਆਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਰਸਾਤੀ ਮੌਸਮ ਵਿਚ ਪੀਣ ਵਾਲੇ ਪਾਣੀ ਦੀ ਗੁਣਵੱਤਾ ਵਧਾਉਣ ਵਾਸਤੇ ਕਲੋਰੇਨਸ਼ਨ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਪਿਛਲੇ ਦਿਨੀਂ ਵੱਧ ਮੀਂਹ ਪੈਣ ਕਾਰਨ ਅਤੇ ਡੈਮ ਤੋਂ ਛੱਡੇਂ ਪਾਣੀ ਨਾਲ ਸਤਲੁਜ ਦਰਿਆ ਦੇ ਬੰਨ੍ਹ ਟੁੱਟਣ ਕਾਰਨ ਲੋਹੀਆਂ ਖਾਸ ਏਰੀਏ ਦੇ ਪਿੰਡ ਹੜ ਨਾਲ ਪ੍ਰਭਾਵਿਤ ਹੋ ਗਏ ਸਨ। ਇਸ ਕਰਕੇ ਹੜ ਪ੍ਰਭਾਵਿਤ ਹੋਏ ਇਲਾਕੇ ਦੇ ਜਲ ਸਰੋਤਾਂ ਦੀ ਜਾਂਚ ਕਰਨ ਲਈ ਜੇ ਈ ਵਿਕਰਮ ਸਿੰਘ, ਅੰਕੁਸ਼ ਜੋਸ਼, ਅਮਨਦੀਪ ਸਿੰਘ ਮੁਹਾਲੀ ਵੱਲੋਂ ਮੋਬਾਇਲ ਵੈਨ ਭੇਜੀ ਗਈ, ਪਾਣੀ ਦੇ ਸਰੋਤਾਂ ਦਾ ਨਿਰੀਖਣ ਕਰਨ ਆਈ ਟੀਮ ਵੱਲੋਂ ਕੈਮਿਸਟਾਂ ਦੀ ਨਿਗਰਾਨੀ ਹੇਠ ਪਾਣੀ ਦੇ ਸੈਂਪਲ ਲੈਕੇ ਜਾਂਚ ਕੀਤੀ ਗਈ।

Post a Comment

0 Comments