ਸਾਈਬਰ ਕਰਾਈਮ ਤੋਂ ਬਚੋ ਟਾਈਮ ਤੇ ਤਰੁੰਤ ਨਜਦੀਕੀ ਥਾਣੇ ਵਿਖੇ ਰਿਪੋਰਟ ਕਰੋ- ਕੁਲਵੰਤ ਸਿੰਘ ਡੀਐਸਪੀ ਸਕਿਓਰਟੀ

 ਸਾਈਬਰ ਕਰਾਈਮ ਤੋਂ ਬਚੋ ਟਾਈਮ ਤੇ ਤਰੁੰਤ ਨਜਦੀਕੀ ਥਾਣੇ ਵਿਖੇ ਰਿਪੋਰਟ ਕਰੋ- ਕੁਲਵੰਤ ਸਿੰਘ ਡੀਐਸਪੀ ਸਕਿਓਰਟੀ 



 
ਬਰਨਾਲਾ, 3 ਅਗਸਤ/ਕਰਨਪ੍ਰੀਤ ਕਰਨ

-  ਸੋਸ਼ਲ ਮੀਡਿਆ ਤੇ ਸਰਗਰਮ ਠੱਗਾਂ ਵਲੋਂ ਆਨਲਾਈਨ ਠੱਗੀ ਮਾਰੇ ਜਾਣ ਦੀਆਂ ਵਾਰਦਾਤਾਂ ਚ ਰੋਜਾਨਾ ਵਾਧਾ ਹੋ ਰਿਹਾ ਹੈ । ਠੱਗ ਠੱਗੀ ਦੇ ਨਵੇਂ ਨਵੇਂ ਢੰਗ ਕੱਢ ਮਿੰਟਾਂ\ਸਕਿੰਟਾਂ 'ਚ ਹੀ ਲੋਕਾਂ ਦੇ ਖ਼ੂਨ ਪਸੀਨੇ ਦੀ ਕਮਾਈ ਉਡਾ ਲੈਂਦੇ ਹਨ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੁਲਵੰਤ ਸਿੰਘ ਡੀਐਸਪੀ ਸਕਿਓਰਟੀ ਬਰਨਾਲਾ ਨੇ ਮੀਡਿਆ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਦੇ ਦੌਰ 'ਚ ਠੱਗਾਂ ਵਲੋਂ ਸਮਾਰਟ ਤਰੀਕਾ ਅਪਣਾਇਆ ਜਾ ਰਿਹਾ ਹੈ। ਤੁਹਾਡੇ ਵੱਲੋਂ ਚਲਾਏ ਜਾਣ ਵਾਲੇ ਸਮਾਰਟ ਫੋਨ ਬੇਸ਼ੱਕ ਤੁਹਾਡੇ ਹੱਥ 'ਚ ਹੋਣ ਪਰ ਟੈਕਨੋਲਜੀ ਦੇ ਯੁੱਗ 'ਚ ਇਸ ਦੀ ਸਾਰੀ ਵਾਗਡੋਰ ਹੈਕਰਾ ਵੱਲੋਂ ਆਪਣੇ ਹੱਥ ਕਰ ਲਈ ਜਾਂਦੀ ਹੈ ਪਰ ਸਾਨੂੰ ਇਸ ਗੱਲ ਦਾ ਪਤਾ ਕੇਵਲ ਉਦੋਂ ਹੀ ਲਗਦਾ ਹੈ ਜਦੋਂ ਸਾਡੇ ਖਾਤਿਆਂ 'ਚੋਂ ਪੈਸੇ ਚਲੇ ਜਾਂਦੇ ਹਨ।

       ਠੱਗਾਂ ਵੱਲੋ ਅੱਜ ਕੱਲ ਪੈਸੇ ਹੜੱਪਣ ਦਾ ਇੱਕ ਹੋਰ ਵੀ ਤਰੀਕਾ ਅਜ਼ਮਾਇਆ ਜਾ ਰਿਹਾ ਹੈ ਜਿਸਦੇ ਸ਼ਿਕਾਰ ਨਾ ਕੇਵਲ ਅੱਜ ਕੱਲ ਦੇ ਨੌਜਵਾਨ ਹੋ ਰਹੇ ਹਨ ਬਲਕਿ ਵਡੇਰੀ ਉਮਰ ਦੇ ਲੋਕ ਵੀ ਇਸ ਝਾਂਸੇ 'ਚ ਆ ਰਹੇ ਹਨ। ਠੱਗਾਂ ਵਲੋਂ ਅੱਜਕਲ ਇੱਕ ਨਵੇਂ ਤਰੀਕੇ ਨਾਲ ਕਿਸੇ ਨਾ ਕਿਸੇ ਕੁੜੀ ਨਾਲ ਦੋਸਤੀ ਕਰਵਾਈ ਜਾਂਦੀ ਹੈ ਉਸ ਤੋਂ ਬਾਅਦ ਮੈਸਜ ਤੇ ਬਾਅਦ 'ਚ ਵੀਡੀਓ ਕਾਲ 'ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਭਰੋਸੇ 'ਚ ਲੈ ਕੇ ਅਸ਼ਲੀਲ ਗੱਲਾਂ ਆਦਿ ਸਾਰਾ ਕੁਝ ਰਿਕਾਰਡ ਆਪਣੇ ਕੋਲ ਜਮ੍ਹਾਂ ਕਰ ਲੈਂਦੇ ਹਨ। ਨਵੀਂ ਬਣੀ ਦੋਸਤ ਪੈਸਿਆਂ ਦੀ ਜ਼ਰੂਰਤ ਦਾ ਵਾਸਤਾ ਪਾਉਂਦੀ ਹੈ ਠੱਗੀ ਦੇ ਬਣਾਏ ਹੋਏ ਸ਼ਿਕਾਰ ਦੋਸਤ ਤੋਂ ਪੈਸਿਆਂ ਦੀ ਮੰਗ ਕਰਦੀ ਹੈ। ਜੇਕਰ ਆਸਾਨੀ ਨਾਲ ਪੈਸੇ ਮਿਲ ਜਾਂਦੇ ਹਨ ਤਾਂ ਉਹ ਮੰਗ ਫਿਰ ਦੁਬਾਰਾ ਤੋਂ ਉੱਠਦੀ ਹੈ ਕਿ ਮੈਨੂੰ ਕੁੱਝ ਹੋਰ ਪੈਸਿਆਂ ਦੀ ਵੀ ਜਰੂਰਤ ਹੈ। ਸ਼ਕਿਾਰ ਹੋ ਰਹੇ ਦੋਸਤ ਨੂੰ ਜਦੋਂ ਇਹ ਗੱਲ ਖਾਨੇ ਪੈਣ ਲੱਗਦੀ ਹੈ ਕਿ ਕਿਤੇ ਇਹ ਕੋਈ ਮੋਮੋਠਗਣੀ ਤਾਂ ਨਹੀਂ ਤਾਂ ਸ਼ਿਕਾਰ  ਹੋ ਰਹੇ ਦੋਸਤ ਵੱਲੋ ਨਾ ਨੁੱਕਰ ਕਰ ਤਰਕਾਉਣ ਦੀ ਕੋਸ਼ਸ਼ਿ ਕੀਤੀ ਜਾਂਦੀ ਹੈ ਜਿਸ ਉਪਰੰਤ ਠੱਗ ਸ਼ਿਕਾਰੀ  ਵਲੋਂ ਉਸ ਦੀਆਂ ਅਸ਼ਲੀਲ ਫੋਟੋਆਂ ਤੇ ਪਿਆਰ 'ਚ ਬਣਾਈਆਂ ਗਈਆਂ ਵੀਡੀਓ ਨੂੰ ਜਨਤਕ ਕਰਕੇ ਬਲੈਕਮੇਲ ਕੀਤਾ ਜਾਂਦਾ ਹੈ। ਇਸੇ ਤਰਾਂ ਦੇ ਕੁਝ ਮਾਮਲੇ ਬਰਨਾਲਾ ਵਿਖੇ ਵੀ ਸਾਹਮਣੇ ਆਏ ਹਨ। ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਜੇਕਰ ਤੁਹਾਡੇ ਨਾਲ ਵੀ ਅਜਿਹਾ ਵਾਪਰਦਾ ਹੈ ਤਾਂ ਤਰੁੰਤ ਨਜਦੀਕੀ ਥਾਣੇ ਵਿਖੇ ਇਸਦੀ ਰਿਪੋਰਟ ਕਰੋ। ਉਹਨਾਂ ਨੇ ਇੱਕ ਮਹੱਤਵਪੂਰਨ ਜਾਣਕਾਰੀ ਵੀ ਸਾਂਝੀ ਕੀਤੀ ਕਿ ਪੰਜਾਬ ਪੁਲਿਸ ਵੱਲੋਂ ਸਾਈਬਰ ਕ੍ਰਾਈਮ 1930 ਨੰਬਰ ਜਾਰੀ ਕੀਤਾ ਗਿਆ ਹੈ। ਜੇਕਰ ਕਿਸੇ ਨਾਲ ਵੀ ਆਨਲਾਈਨ ਠੱਗੀ ਹੁੰਦੀ ਹੈ ਤਾਂ ਉਹ ਤੁਰੰਤ ਇਸ ਨੰਬਰ 'ਤੇ ਜਾਣਕਾਰੀ ਦੇ ਦੇਵੇ। ਇਸ ਨੰਬਰ 'ਤੇ ਜਾਣਕਾਰੀ ਦੇਣ ਉਪਰੰਤ ਜਿਸ ਖਾਤੇ 'ਚ ਪੈਸੇ ਗਏ ਹੋਣਗੇ ਉਸ ਨੂੰ ਬਲਾਕ ਕੀਤਾ ਜਾਵੇਗਾ ਤੇ ਪੈਸਿਆਂ ਨੂੰ ਵਾਪਸ ਲੈ ਕੇ ਆਉਣ ਦੇ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਆਨਲਾਈਨ ਠੱਗਾਂ 'ਤੇ ਨਕੇਲ ਕਸਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ।

Post a Comment

0 Comments