ਜੇਲ੍ਹ ਦੀ ਤਲਾਸ਼ੀ ਲਈ, ਨਸ਼ਿਆਂ ਵਿਰੁੱਧ ਐੱਸ.ਐੱਸ.ਪੀ ਦੀ ਅਗਵਾਈ ਵਿੱਚ ਮਾਨਸਾ ਪੁਲਿਸ ਲਾਮਬੰਦ

 ਜੇਲ੍ਹ ਦੀ ਤਲਾਸ਼ੀ ਲਈ, ਨਸ਼ਿਆਂ ਵਿਰੁੱਧ ਐੱਸ.ਐੱਸ.ਪੀ ਦੀ ਅਗਵਾਈ ਵਿੱਚ ਮਾਨਸਾ ਪੁਲਿਸ ਲਾਮਬੰਦ


ਮਾਨਸਾ 3 ਅਗਸਤ ਦਵਿੰਦਰ ਕੋਹਲੀ 

  ਨਸ਼ਿਆਂ /ਦੇ ਖਿਲਾਫ ਅਭਿਆਨ ਤੋਂ ਇਲਾਵਾ ਮਾਨਸਾ ਪੁਲਿਸ ਨੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਅਤੇ ਪੁਲਿਸ ਦਾ ਸਹਿਯੋਗ ਕਰਨ ਨੂੰ ਲੈ ਕੇ ਸੈਮੀਨਾਰ ਮੀਟਿੰਗਾਂ ਆਰੰਭ ਕੀਤੀਆਂ ਗਈਆਂ ਹਨ।  ਇਸੇ ਤਰ੍ਹਾਂ ਐੱਸ.ਐੱਸ.ਪੀ ਡਾ: ਨਾਨਕ ਸਿੰਘ ਦੀ ਅਗਵਾਈ ਵਿੱਚ ਐੱਸ.ਪੀ (ਡੀ) ਬਾਲ ਕ੍ਰਿਸ਼ਨ ਸਿੰਗਲਾ, ਡੀ.ਐੱਸ.ਪੀ ਗੁਰਸ਼ਰਨ ਸਿੰਘ ਅਤੇ ਡੀ.ਐੱਸ.ਪੀ (ਡੀ) ਲਵਪ੍ਰੀਤ ਸਿੰਘ ਸਮੇਤ 4 ਥਾਣਾ ਮੁੱਖ ਅਫਸਰ, 2 ਚੋਂਕੀ ਇੰਚਾਰਜ, 36 ਐੱਨ.ਜੀ.ਓ, 90 ਈ.ਪੀ.ਓ ਸਮੇਤ ਕੁੱਲ 136 ਕਰਮਚਾਰੀਆਂ ਨੇ ਹਿੱਸਾ ਲਿਆ।  ਇਨ੍ਹਾਂ ਟੀਮਾਂ ਨੇ ਜੇਲ੍ਹ ਅੰਦਰ ਬਣੀਆਂ ਬੈਰਕਾਂ, ਸਟੋਰਾਂ ਅਤੇ ਕਾਰਨਰਾਂ ਦੀ ਚੈਕਿੰਗ ਕੀਤੀ ਅਤੇ ਡੀ-ਮੈਟਲ ਡਿਕੈਕਟਰ ਰਾਹੀਂ ਤਲਾਸ਼ੀ ਵੀ ਕਰਵਾਈ।  ਕੈਦੀਆਂ ਦੀ ਫਿਜੀਕਲ ਚੈਕਿੰਗ ਵੀ ਕੀਤੀ ਗਈ ਅਤੇ ਲੇਡੀਜ ਪੁਲਿਸ ਰਾਹੀਂ ਜਨਾਨਾ ਵਾਰਡਾਂ ਦੀ ਚੈਕਿੰਗ ਕੀਤੀ ਗਈ।  ਐੱਸ.ਐੱਸ.ਪੀ ਡਾ: ਨਾਨਕ ਸਿੰਘ ਨੇ ਦੱਸਿਆ ਕਿ ਇਹ ਚੈਕਿੰਗ ਇਸੇ ਤਰ੍ਹਾਂ ਜਾਰੀ ਰਹੇਗੀ।  ਉਨ੍ਹਾਂ ਦੱਸਿਆ ਕਿ ਐਂਟੀ ਡਰੱਗ ਜਾਗਰੂਕ ਸੈਮੀਨਾਰ ਕਰਕੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।  ਹੁਣ ਤੱਕ ਕੁੱਲ 12 ਸੈਮੀਨਾਰ ਕੀਤੇ ਗਏ ਹਨ, ਜੋ ਲਗਾਤਾਰ ਜਾਰੀ ਹਨ।  ਜਿਲ੍ਹੇ ਅੰਦਰ ਨਸ਼ੇ ਦੇ ਮੁਕੰਮਲ ਖਾਤਮੇ ਲਈ ਲੋਕਾਂ ਨੂੰ ਵੀ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ ਤਾਂ ਜੋ ਮਾੜੇ ਅਨਸਰਾਂ ਖਿਲਾਫ ਕਾਰਵਾਈ ਛੇਤੀ ਹੀ ਅਮਲ ਵਿੱਚ ਲਿਆਂਦੀ ਜਾ ਸਕੇ।  ਉਨ੍ਹਾਂ ਕਿਹਾ ਕਿ ਪੁਲਿਸ ਅਤੇ ਪਬਲਿਕ ਦਾ ਗਹਿਰਾ ਨਾਤਾ ਹੈ।  ਪਬਲਿਕ ਦੇ ਸਹਿਯੋਗ ਨਾਲ ਹੀ ਪੁਲਿਸ ਆਸਾਨੀ ਨਾਲ ਕੰਮ ਕਰਦੀ ਹੈ ਅਤੇ ਸਮਾਜ ਵਿਰੋਧੀ ਗਤੀਵਿਧੀਆਂ ਵਿੱਚ ਉਨ੍ਹਾਂ ਨੂੰ ਸਹਿਯੋਗ ਮਿਲਣ ਕਰਕੇ ਛੇਤੀ ਹੀ ਕਾਰਵਾਈ ਸੰਭਵ ਹੁੰਦੀ ਹੈ।  ਐੱਸ.ਐੱਸ.ਪੀ ਨੇ ਦੱਸਿਆ ਕਿ ਸੈਮੀਨਾਰਾਂ ਅੰਦਰ ਲੋਕਾਂ ਦਾ ਹੁੰਗਾਰਾ ਨਸ਼ਿਆਂ ਪ੍ਰਤੀ ਜਾਗਰੂਕਤਾ ਅਤੇ ਸਹਿਯੋਗ ਦੇਣਾ ਲੋਕਾਂ ਦੇ ਹੁੰਗਾਰੇ ਵਿੱਚੋਂ ਪਤਾ ਚੱਲਦਾ ਹੈ।  ਨਸ਼ਿਆਂ ਨੂੰ ਕੋਈ ਵੀ ਸਮਾਜ ਵਰਗ ਬਰਦਾਸ਼ਤ ਨਹੀਂ ਕਰਦਾ।  ਜਿਸ ਕਰਕੇ ਪੁਲਿਸ ਅਤੇ ਪਬਲਿਕ ਦਾ ਸਾਥ ਰੰਗ ਲਿਆ ਰਿਹਾ ਹੈ।  ਉਨ੍ਹਾਂ ਕਿਹਾ ਕਿ ਮਾਨਸਾ ਪੁਲਿਸ ਦਾ ਪ੍ਰਤੀਦਿਨ ਨਸ਼ਿਆਂ ਖਿਲਾਫ ਅਭਿਆਨ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਪੁਲਿਸ ਦੀ ਨਸ਼ਿਆਂ ਵਿਰੁੱਧ ਕਾਰਵਾਈ ਲਗਾਤਾਰ ਅੱਗੇ ਵਧਦੀ ਜਾਵੇਗੀ।  

   ਮਾਨਸਾ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ 13 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ।  ਐੱਸ.ਐੱਸ.ਪੀ ਡਾ: ਨਾਨਕ ਸਿੰਘ ਨੇ ਦੱਸਿਆ ਕਿ ਇਸ ਸਪੈਸ਼ਲ ਸਰਚ ਅਭਿਆਨ ਦੌਰਾਨ ਐੱਨ.ਡੀ.ਪੀ.ਐੱਸ ਐਕਟ ਤਹਿਤ 12 ਮੁਕੱਦਮੇ ਵੱਖ-ਵੱਖ ਥਾਣਿਆਂ ਵਿੱਚ ਦਰਜ ਕਰਕੇ 13 ਵਿਅਕਤੀਆਂ ਨੂੰ ਕਾਬੂ ਕਰਕੇ 740 ਨਸ਼ੀਲੀਆਂ ਗੋਲੀਆਂ, 127 ਗ੍ਰਾਮ ਹੈਰੋਇਨ, ਟੋਇਟਾ ਕਾਰ ਐੱਚ.ਆਰ 24 4813, 50 ਗ੍ਰਾਮ ਅਫੀਮ, 600 ਪਰੇਗਾ ਫਲੇਵ ਕੈਪਸੂਲ ਅਤੇ 680 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਹਨ।  ਬੋਹਾ ਥਾਣੇ ਵਿੱਚ ਮੁਕੱਦਮਾ ਦਰਜ ਕਰਕੇ ਚਾਲੂ ਭੱਠੀ, 70 ਲੀਟਰ ਲਾਹਣ, 2 ਬੋਤਲਾਂ ਨਜਾਇਜ ਸ਼ਰਾਬ ਬਰਾਮਦ ਕੀਤੀਆਂ ਹਨ।  ਇਸੇ ਤਰ੍ਹਾਂ 6 ਵਿਅਕਤੀਆਂ ਨੂੰ ਕਾਬੂ ਕਰਕੇ 600 ਪਰੇਗਾ ਫਲੇਵ ਕੈਪਸੂਲ, 680 ਸਿਗਨੇਚਰ ਕੈਪਸੂਲ ਬਰਾਮਦ ਕੀਤੇ ਹਨ।

Post a Comment

0 Comments