ਨਸ਼ਾ ਵਿਰੋਧੀ ਰੈਲੀ ਦੀਆਂ ਤਿਆਰੀਆਂ ਲਈ ਪਿੰਡਾਂ ਵਿੱਚ ਝੰਡਾ ਮਾਰਚ
ਮਾਨਸਾ - 8 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ
ਜਿੱਥੇ ਮਾਨਸਾ ਵਿਖੇ ਨਸ਼ਾ ਬੰਦੀ ਲਈ ਚੱਲ ਰਹੇ ਪੱਕੇ ਧਰਨੇ `ਚ ਦਿਨੋਂ ਦਿਨ ਭੀੜ ਵਧਦੀ ਜਾ ਰਹੀ ਹੈ ਉੱਥੇ ਮਾਨਸਾ ਜਿ਼ਲ੍ਹੇ ਦੇ ਦਰਜਨਾਂ ਪਿੰਡਾਂ ਵਿੱਚ ਸੀ ਪੀ ਆਈ ਐਮ ਐਲ ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਵੱਲੋਂ ਝੰਡਾ ਮਾਰਚ ਕੀਤਾ ਜਾ ਰਿਹਾ ਹੈ। ਲਿਬਰੇਸ਼ਨ ਪਾਰਟੀ ਦੇ ਤਹਿਸੀਲ ਸੱਕਤਰ ਕਾਮਰੇਡ ਬਲਵਿੰਦਰ ਘਰਾਗਣਾ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਦੇ ਬਲਾਕ ਪ੍ਰਧਾਨ ਹਰਮੇਸ਼ ਭੰਮੇ ਨੇ ਕਿਹਾ ਕਿ ਜਦੋਂ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਵਲੋਂ ਰੱਖੀ 14 ਅਗਸਤ ਦੀ ਮਹਾਂ ਰੈਲੀ `ਚ ਪੁੱਜਣ ਲਈ ਸਪੀਕਰ ਤੇ ਅਨਾਊਂਸਮੈਂਟ ਕੀਤੀ ਜਾਂਦੀ ਹੈ ਤਾਂ ਆਪ ਮੁਹਾਰੇ ਹੀ ਸੱਥ ਵਿੱਚ ਵੱਡੀ ਭੀੜ ਜੁੜ ਜਾਂਦੀ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਸੱਥ ਵਿੱਚ ਜੁੜਨ ਵਾਲੇ ਇਕੱਠ ਵਿੱਚ ਵੱਡੀ ਗਿਣਤੀ ਔਰਤਾਂ ਦੀ ਹੁੰਦੀ ਹੈ। ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਤਹਿਸੀਲ ਸੱਕਤਰ ਕਾਮਰੇਡ ਬਲਵਿੰਦਰ ਘਰਾਗਣਾ ਨੇ ਦੱਸਿਆ ਕਿ ਨੰਦਗੜ੍ਹ ਭੰਮੇ ਉੱਡਤ ਭਗਤਰਾਮ ਮੌਜੀਆ ਘਰਾਗਣਾ ਮਾਖਾ ਤਲਵੰਡੀ ਅਕਲੀਆਂ ਛੋਟੇ ਨੰਗਲ ਸਮੇਂਤ ਝੁਨੀਰ ਹਲਕੇ ਦੇ ਦਰਜਨਾਂ ਪਿੰਡਾਂ ਵਿੱਚ ਝੰਡਾ ਮਾਰਚ ਕੀਤਾ ਜਾ ਚੁੱਕਿਆ ਹੈ ਅਤੇ ਬਾਕੀ ਰਹਿੰਦੇ ਪਿੰਡਾਂ ਵਿੱਚ ਝੰਡਾ ਮਾਰਚ 14 ਅਗਸਤ ਤੱਕ ਜਾਰੀ ਰਹੇਗਾ । ਪਿੰਡਾਂ ਵਿੱਚ ਆਪ ਮੁਹਾਰੇ ਨਸਾਂ ਵਿਰੋਧੀ ਕਮੇਟੀਆਂ ਦਾ ਗਠਨ ਆਮ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ।ਆਗੂਆਂ ਦੱਸਿਆ ਕਿ ਲੋਕ ਉਤਸ਼ਾਹ ਮੁਤਾਬਿਕ 14 ਅਗਸਤ ਨੂੰ 21 ਜੁਲਾਈ ਤੋਂ ਕਈ ਗੁਣਾ ਜਿਆਦਾ ਇਕੱਠ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ 14 ਅਗਸਤ ਦਾ ਇਕੱਠਾ ਭਗਵੰਤ ਮਾਨ ਦੇ ਲਾਰਿਆਂ ਦਾ ਭਾਂਡਾ ਭੰਨਣ ਲਈ ਨਸ਼ੇ ਤੋਂ ਪੀੜਤ ਪਰਿਵਾਰਾਂ ਦਾ ਇਕੱਠ ਹੋਵੇਗਾ।
0 Comments