ਬਰਨਾਲਾ 'ਚ ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਦਾ ਆਗਾਜ਼ *ਚੇਅਰਮੈਨ ਯੋਜਨਾ ਬੋਰਡ ਗੁਰਦੀਪ ਸਿੰਘ ਬਾਠ ਵਲੋਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ

 ਬਰਨਾਲਾ 'ਚ ਰਾਜ ਪੱਧਰੀ ਬੈਡਮਿੰਟਨ ਚੈਂਪੀਅਨਸ਼ਿਪ ਦਾ ਆਗਾਜ਼ *ਚੇਅਰਮੈਨ ਯੋਜਨਾ ਬੋਰਡ ਗੁਰਦੀਪ ਸਿੰਘ ਬਾਠ ਵਲੋਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ


ਬਰਨਾਲਾ, 4 ਅਗਸਤ  ਕਰਨਪ੍ਰੀਤ ਕਰਨ  

ਬੈਡਮਿੰਟਨ ਐਸੋਸੀਏਸ਼ਨ ਬਰਨਾਲਾ ਵੱਲੋਂ ਕਰਵਾਈ ਜਾ ਰਹੀ ਪੰਜਾਬ ਜੂਨੀਅਰ ਸਟੇਟ ਬੈਂਡਮਿੰਟਨ ਚੈਂਪੀਅਨਸ਼ਿਪ 2023 ਅੰਡਰ 19 ਲੜਕੇ/ਲੜਕੀਆਂ ਦੇ ਸ਼ੁਰੂ ਹੋਏ ਮੁਕਾਵਲਿਆਂ ਮੌਕੇ ਚੇਅਰਮੈਨ ਯੋਜਨਾ ਬੋਰਡ ਬਰਨਾਲਾ ਸ. ਗੁਰਦੀਪ ਸਿੰਘ ਬਾਠ ਨੇ ਪਹਿਲੇ ਦਿਨ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।

     ਇਹ ਮੁਕਾਬਲੇ ਐਲ ਬੀ ਐੱਸ ਕਾਲਜ ਅਤੇ ਬਰਨਾਲਾ ਕਲੱਬ ਵਿੱਚ 7 ਅਗਸਤ ਤੱਕ ਚਲਣਗੇ, ਜਿਨ੍ਹਾਂ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ 250 ਦੇ ਕਰੀਬ ਖਿਡਾਰੀ ਭਾਗ ਲੈ ਰਹੇ ਹਨ। ਅੱਜ ਟੀਮ ਈਵੈਂਟ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ ਲੜਕਿਆਂ 'ਚ ਜਲੰਧਰ ਤੇ ਅੰਮ੍ਰਿਤਸਰ ਅਤੇ ਲੁਧਿਆਣਾ ਤੇ ਗੁਰਦਾਸਪੁਰ ਦੀਆਂ ਟੀਮਾਂ, ਲੜਕੀਆਂ 'ਚ ਲੁਧਿਆਣਾ ਤੇ ਜਲੰਧਰ ਅਤੇ ਅੰਮ੍ਰਿਤਸਰ ਤੇ ਫਾਜ਼ਿਲਕਾ ਟੀਮਾਂ ਸੈਮੀ ਫਾਈਨਲ ਵਿੱਚ ਪੁੱਜੀਆਂ।ਇਸ ਮੌਕੇ ਪ੍ਰਧਾਨ ਬੈਡਮਿੰਟਨ ਐਸੋਸੀਏਸ਼ਨ ਬਰਨਾਲਾ ਸ੍ਰੀ ਇਸ਼ਵਿੰਦਰ ਜੰਡੂ, ਜਨਰਲ ਸਕੱਤਰ ਜਸਵੰਤ ਸਿੰਘ ਜੱਸੀ, ਖਜ਼ਾਨਚੀ ਜਿੰਮੀ ਮਿੱਤਲ, ਉਪ ਪ੍ਰਧਾਨ ਕਪਿਲ ਦਾਦੂ, ਸਲਾਹਕਾਰ ਮੋਹਿਤ ਗਰਗ, ਵਿੱਤ ਸਕੱਤਰ ਜਗਰੂਪ ਸਿੰਘ, ਸੰਯੁਕਤ ਸਕੱਤਰ ਪਿਊਸ਼ ਗਰਗ, ਬਰਨਾਲਾ ਕਲੱਬ ਦੇ ਸਕੱਤਰ ਡਾ. ਰਮਨਦੀਪ ਤੇ ਹੋਰ ਪਤਵੰਤੇ ਹਾਜ਼ਰ ਹਾਜ਼ਰ ਸਨ।

Post a Comment

0 Comments