ਪਰਵਿੰਦਰ ਸਿੰਘ ਝੋਟੇ ਦੀ ਜੇਲ ਬਦਲੀ ਦੇ ਵਿਰੋਧ ਵਿਚ ਐਂਟੀ ਡਰੱਗ ਟਾਸਕ ਫੋਰਸ ਵੱਲੋਂ ਜਤਾਇਆ ਗਿਆ ਰੋਸ਼

ਪਰਵਿੰਦਰ ਸਿੰਘ ਝੋਟੇ ਦੀ ਜੇਲ ਬਦਲੀ ਦੇ ਵਿਰੋਧ ਵਿਚ ਐਂਟੀ ਡਰੱਗ ਟਾਸਕ ਫੋਰਸ ਵੱਲੋਂ ਜਤਾਇਆ ਗਿਆ ਰੋਸ਼


ਮਾਨਸਾ 20 ਅਗਸਤ ਗੁਰਜੰਟ ਸਿੰਘ ਬਾਜੇਵਾਲੀਆ 

ਟੀਮ ਐਂਟੀ ਡਰੱਗ ਟਾਸਕ ਫੋਰਸ ਮਾਨਸਾ (ਪੰਜਾਬ ) ਨਸ਼ਿਆਂ ਖਿਲਾਫ ਜੰਗ ਲੜ ਰਹੇ ਪਰਵਿੰਦਰ ਸਿੰਘ ਝੋਟੇ ਦੀ ਪਿਛਲੇ ਦਿਨੀ ਸਰਕਾਰ ਵੱਲੋਂ ਮਾਨਸਾ ਜੇਲ ਤੋਂ ਮੁਕਤਸਰ ਸਾਹਿਬ ਜੇਲ ਵਿੱਚ ਤਬਦੀਲੀ ਕਰ ਦਿੱਤੀ ਗਈ ਹੈ ਜਿਸ ਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ ਇਸ ਗੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ ਟੀਮ ਵੱਲੋਂ ਦੱਸਿਆ ਗਿਆ ਹੈ ਜਿਸ ਜੇਲ ਵਿੱਚ ਝੋਟੇ ਦੀ ਤਬਦੀਲੀ ਕੀਤੀ ਗਈ ਹੈ ਓਥੇ ਝੋਟੇ ਨੂੰ ਨਸ਼ਾ ਤਸਕਰਾਂ ਅਤੇ ਆਮ ਕੈਦੀਆਂ ਨਾਲ ਬੈਰਕ ਵਿੱਚ ਰੱਖਿਆ ਗਿਆ ਹੈ ਜਿਸ ਕਾਰਨ ਉਸਦੀ ਜਾਨ ਮਾਲ ਦਾ ਖ਼ਤਰਾ ਬਣਿਆ ਹੋਈਆ ਹੈ ਟੀਮ ਵੱਲੋਂ ਦੱਸਿਆ ਗਿਆ ਹੈ ਕੀ ਝੋਟੇ ਦੀ ਜੇਲ ਵਿੱਚ ਸੁਰੱਖਿਆ ਦੇ ਸਬੰਧ ਵਿੱਚ ਪਹਿਲਾ ਵੀ ਸਰਕਾਰ ਦੇ ਧੀਆਨ ਲਿਆ ਦਿੱਤਾ ਸੀ ਮਾਨਸਾ ਦੀ ਜੇਲ ਵਿੱਚ ਵੀ ਝੋਟੇ ਨੂੰ ਹਾਈ ਸਕਿਉਰਿਟੀ ਜੋਨ ਵਿੱਚ ਰੱਖਿਆ ਗਿਆ ਸੀ ਪਰੰਤੂ ਹੁਣ ਉਸਨੂੰ ਸੋਚੀ ਸਮਝੀ ਸਾਜਿਸ਼ ਦੇ ਦੌਰਾਨ ਆਮ ਕੈਦੀਆਂ ਤੇ ਨਸ਼ਾ ਤਸਕਰਾਂ ਨਾਲ ਰੱਖਿਆ ਗਿਆ ਹੈ ਪਰਵਿੰਦਰ ਦੀ ਸੁਰੱਖਿਆ ਦੀ ਅਣਗਹਿਲੀ ਨੂੰ ਲੈ ਕੇ ਸਰਕਾਰ ਦੀ ਨਿਖੇਧੀ ਕੀਤੀ ਜਾਂਦੀ ਹੈ ਜੇਕਰ ਸਰਕਾਰ  ਜੇਲ ਵਿੱਚ ਝੋਟੇ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਕਰਦੀ ਤਾਂ ਐਂਟੀ ਡਰੱਗ ਟੀਮ ਜਲਦੀ ਤਿੱਖੇ ਪ੍ਰੋਗਰਾਮ ਉਲੀਕੇਗੀ ਅਤੇ ਸੰਘਰਸ਼ ਨੂੰ ਹੋਰ ਤੇਜ ਕਰੇਗੀ ਇਸ ਮੀਟਿੰਗ ਦੌਰਾਨ ਅਮਨ ਪਟਵਾਰੀ ਗਗਨ ਸ਼ਰਮਾ ਕੁਲਵਿੰਦਰ ਸੁਖੀ ਐਡਵੋਕੇਟ ਲਖਨਪਾਲ ਸੰਦੀਪ ਸਿੰਘ ਸੁਰਿੰਦਰ ਪਾਲ ਕੁਲਵਿੰਦਰ ਕਾਲੀ ਮੋਹਨਾ ਰਿਕੀ ਪ੍ਰਦੀਪ ਖਾਲਸਾ ਜੱਸੀ ਖਾਲਸਾ ਭੀਮ ਸਿੰਘ ਰੂਬੀ ਤੇ ਸੋਨੂ ਖਾਲਸਾ ਸ਼ਾਮਿਲ ਸਨ 

Post a Comment

0 Comments