ਭਾਜਪਾ ਨੇ ਰੇਲਵੇ ਸਟੇਸ਼ਨਾਂ ਦੇ ਪ੍ਰਾਜੈਕਟ ਵਿੱਚ ਬਰਨਾਲਾ ਨੂੰ ਪੂਰੀ ਤਰ੍ਹਾਂ ਵਿਸਾਰਿਆ-ਮੀਤ ਹੇਅਰ

 ਭਾਜਪਾ ਨੇ ਰੇਲਵੇ ਸਟੇਸ਼ਨਾਂ ਦੇ ਪ੍ਰਾਜੈਕਟ ਵਿੱਚ ਬਰਨਾਲਾ ਨੂੰ ਪੂਰੀ ਤਰ੍ਹਾਂ ਵਿਸਾਰਿਆ-ਮੀਤ ਹੇਅਰ 


ਬਰਨਾਲਾ, 7 ਅਗਸਤ /ਕਰਨਪ੍ਰੀਤ ਕਰਨ 

-ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਦੇਸ਼ ਭਰ ਦੇ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦੇ ਪ੍ਰਾਜੈਕਟ ਵਿੱਚ ਬਰਨਾਲਾ ਨੂੰ ਪੂਰੀ ਤਰ੍ਹਾਂ ਵਿਸਾਰਨ ‘ਤੇ ਕਰੜੇ ਹੱਥੀ ਲੈਂਦਿਆ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਭਾਜਪਾ ਦਾ ਕੌਮੀ ਨਾਅਰਾ “ਸਭ ਕਾ ਸਾਥ, ਸਭ ਕਾ ਵਿਕਾਸ” ਬਰਨਾਲਾ ਵਿੱਚ ਆ ਕੇ ਦਮ ਤੋੜ ਗਿਆ।

   ਮੀਤ ਹੇਅਰ ਜੋ ਬਰਨਾਲਾ ਤੋਂ ਵਿਧਾਇਕ ਵੀ ਹਨ, ਨੇ ਕਿਹਾ ਕਿ ਬਰਨਾਲਾ ਵਾਸੀ ਕੇਂਦਰ ਸਰਕਾਰ ਨੂੰ ਪੁੱਛ ਰਹੇ ਹਨ ਕਿ “ਅੱਛੇ ਦਿਨ ਕਦੋਂ ਆਉਣਗੇ?” ਉਨ੍ਹਾਂ ਕਿ ਲੋਕ ਸਭਾ ਦੀਆਂ ਚੋਣਾਂ ਬਰੂਹਾਂ ਉਤੇ ਹਨ ਅਤੇ ਭਾਜਪਾ ਵੱਲੋਂ ਚੋਣਾਵੀਂ ਵਰ੍ਹੇ ਵਿੱਚ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦਾ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਹਾਂਲਾਕਿ ਇਹ ਚੋਣ ਸਟੰਟ ਹੈ ਪਰ ਫੇਰ ਵੀ ਦੇਸ਼ ਭਰ ਦੇ ਸੈਂਕੜੇ ਰੇਲਵੇ ਸਟੇਸ਼ਨਾਂ ਦੀ ਸੂਚੀ ਵਿੱਚ ਬਰਨਾਲਾ ਸ਼ਹਿਰ ਨੂੰ ਬਾਹਰ ਰੱਖਿਆ ਗਿਆ, ਇੱਥੋਂ ਤੱਕ ਕਿ ਬਰਨਾਲਾ ਜ਼ਿਲੇ ਦਾ ਵੀ ਕੋਈ ਸਟੇਸ਼ਨ ਨਹੀ ਸ਼ਾਮਲ ਕੀਤਾ ਗਿਆ। ਮੀਤ ਹੇਅਰ ਨੇ ਪੰਜਾਬ ਦੀ ਭਾਜਪਾ ਲੀਡਰਸ਼ਿਪ ਅਤੇ ਖਾਸ ਕਰ ਕੇ ਬਰਨਾਲਾ ਜ਼ਿਲੇ ਦੀ ਆਗੂਆਂ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਬਰਨਾਲਾ ਨਾਲ ਇਹ ਵਿਤਕਰਾ ਕਿਉਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਰਨਾਲਾ ਜ਼ਿਲਾ ਵਾਸੀ ਆਪਣੇ ਨਾਲ ਹੋਏ ਮਤਰੇਈ ਮਾਂ ਦਾ ਸ਼ਿਕਾਰ ਨੂੰ ਸਹਿਣ ਨਹੀ ਕਰਨਗੇ।

Post a Comment

0 Comments